ਗੈਜੇਟ ਡੈਸਕ- ਰਿਲਾਇੰਸ ਜੀਓ, ਏਅਰਟੈੱਲ ਅਤੇ ਵੋਡਾਫੋਨ-ਆਈਡੀਆ ਨੇ ਹਾਲ ਹੀ 'ਚ ਰੀਚਾਰਜ ਪਲਾਨ ਦੀਆਂ ਕੀਮਤਾਂ 'ਚ ਵਾਧਾ ਕੀਤਾ ਹੈ ਅਤੇ ਹੁਣ ਫਿਰ ਕਿਹਾ ਜਾ ਰਿਹਾ ਹੈ ਕਿ ਆਉਣ ਵਾਲੇ ਕੁਝ ਸਮੇਂ 'ਚ ਰੀਚਾਰਜ ਪਲਾਨ ਮਹਿੰਗੇ ਹੋ ਸਕਦੇ ਹਨ। ਟੈਲੀਕਾਮ ਕੰਪਨੀਆਂ ਸਾਲ 2027 ਤਕ ਆਪਣੇ ਟੈਰਿਫ 'ਚ 15 ਫੀਸਦੀ ਤਕ ਦਾ ਵਾਧਾ ਕਰ ਸਕਦੀਆਂ ਹਨ। ਦਰਅਸਲ, ਗਾਹਕ ਅਜੇ ਵੀ ਕਿਫਾਇਤੀ ਰੀਚਾਰਜ ਪਲਾਨ ਦੀ ਭਾਲ 'ਚ ਹਨ ਪਰ ਨਵੇਂ ਮਹਿੰਗੇ ਰੀਚਾਰਜ ਦੀਆਂ ਖਬਰਾਂ ਚਿੰਤਾ ਵਧਾ ਰਹੀਆਂ ਹਨ। ਮਾਹਿਰਾਂ ਦਾ ਮੰਨਣਾ ਹੈ ਕਿ ਭਾਰਤ 'ਚ ਟੈਲੀਕਾਮ ਸੇਵਾਵਾਂ ਅਜੇ ਵੀ ਕਈ ਏਸ਼ੀਆਂ ਦੇਸ਼ਾਂ ਦੇ ਮੁਕਾਬਲੇ ਸਸਤੇ ਹਨ, ਇਸ ਲਈ ਕੰਪਨੀਆਂ ਵੱਲੋਂ ਰੀਚਾਰਜ ਦੀਆਂ ਕੀਮਤਾਂ 'ਚ ਵਾਧਾ ਕਰਨ ਦੀ ਗੁੰਜਾਇਸ਼ ਹੈ।
ਕੀ ਹੋਵੇਗਾ ਅੱਗੇ
ਮੌਜੂਦਾ ਸਮੇਂ 'ਚ ਰੀਚਾਰਜ ਦੀਆਂ ਕੀਮਤਾਂ 'ਚ ਵਾਧੇ ਦਾ ਅਸਰ ਤੁਰੰਤ ਨਹੀਂ ਦਿਸੇਗਾ ਪਰ ਕੁਝ ਸਮੇਂ ਬਾਅਦ ਗਾਹਕਾਂ ਨੂੰ ਜ਼ਿਆਦਾ ਕੀਮਤ ਚੁਕਾਉਣੀ ਪੈ ਸਕਦੀ ਹੈ। ਵਿਸ਼ੇਸ਼ ਰੂਪ ਨਾਲ ਵੋਡਾਫੋਨ-ਆਈਡੀਆ ਅਤੇ ਏਅਰਟੈੱਲ ਆਪਣੇ ਟਾਰਿਫ 'ਚ ਵਾਧਾ ਕਰ ਸਕਦੀਆਂ ਹਨ।
ਮਾਹਿਰਾਂ ਦੀ ਰਾਇ
ਜੇ.ਪੀ. ਮਾਰਗਨ ਦੇ ਮਾਹਿਰਾਂ ਦੇ ਅਨੁਸਾਰ, ਹਾਲ ਹੀ 'ਚ ਸੁਪਰੀਮ ਕੋਰਟ ਦੇ ਏਜੀਆਰ ਮਾਮਲੇ 'ਚ ਦਿੱਤੇ ਗਏ ਫੈਸਲੇ ਤੋਂ ਬਾਅਦ ਵੋਡਾਫੋਨ-ਆਈਡੀਆ ਦੇ ਟੈਰਿਫ ਵਧਾਉਣਾ ਜ਼ਰੂਰੀ ਹੋ ਗਿਆ ਹੈ। ਇਸ ਨਾਲ ਕੰਪਨੀ ਬਕਾਇਆ ਏਜੀਆਰ ਅਤੇ ਸਪੈਕਟਰਮ ਦਾ ਭੁਗਤਾਨ ਕਰ ਸਕੇਗੀ। ਭਾਰਤ 'ਚ ਡਾਟਾ ਦੀਆਂ ਕੀਮਤਾਂ ਬਾਕੀ ਦੇਸ਼ਾਂ ਦੇ ਮੁਕਾਬਲੇ ਸਭ ਤੋਂ ਘੱਟ ਹਨ, ਜਿੱਥੇ ਡਾਟਾ ਦੀ ਲਾਗਤ 0.09 ਪ੍ਰਤੀ ਡਾਲਰ ਹੈ।
5ਜੀ ਕੁਨੈਕਟੀਵਿਟੀ
5ਜੀ ਕੁਨੈਕਟੀਵਿਟੀ ਵੀ ਰੀਚਾਰਜ ਪਲਾਨ ਮਹਿੰਗੇ ਹੋਣ ਦਾ ਇਕ ਕਾਰ ਹੋ ਸਕਦਾ ਹੈ। ਬੀ.ਐੱਸ.ਐੱਨ.ਐੱਲ. ਅਤੇ ਵੋਡਾਫੋਨ-ਆਈਡੀਆ ਵਰਗੀਆਂ ਕੰਪਨੀਆਂ ਆਪਣੀਆਂ ਸੇਵਾਵਾਂ ਅਤੇ ਇੰਫ੍ਰਾਸਟਰੱਕਚਰ ਨੂੰ ਬਿਹਤਰ ਬਣਾਉਣ 'ਚ ਜੁਟੀਆਂ ਹਨ। ਜੇਕਰ ਇਹ ਕੰਪਨੀਆਂ 5ਜੀ ਕਵਰੇਜ ਨੂੰ ਜ਼ਿਆਦਾ ਖੇਤਰਾਂ 'ਚ ਪਹੁੰਚਾਉਣ 'ਚ ਸਫਲ ਹੁੰਦੀਆਂ ਹਨ ਤਾਂ ਉਹ ਰੀਚਾਰਜ ਦੀਆਂ ਕੀਮਤਾਂ ਵਧਾਉਣ ਦੀ ਸਥਿਤੀ 'ਚ ਆ ਜਾਣਗੀਆਂ। ਹਾਲ ਹੀ 'ਚ ਰਿਲਾਇੰਸ ਜੀਓ, ਏਅਰਟੈੱਲ ਅਤੇ ਵੋਡਾਫੋਨ-ਆਈਡੀਆ ਨੇ ਆਪਣੇ ਰੀਚਾਰਜ ਪਲਾਨ ਮਹਿੰਗੇ ਕੀਤੇ ਹਨ। ਅਜਿਹੇ 'ਚ ਆਉਣ ਵਾਲੇ ਸਮੇਂ 'ਚ ਗਾਹਕਾਂ ਨੂੰ ਹੋਰ ਵੀ ਮਹਿੰਗੇ ਰੀਚਾਰਜ ਲਈ ਤਿਆਰ ਰਹਿਣਾ ਹੋਵੇਗਾ।
ਹੁਣ AI ਤਸਵੀਰਾਂ ਪਛਾਣਨ 'ਚ ਨਹੀਂ ਹੋਵੇਗੀ ਪਰੇਸ਼ਾਨੀ, ਗੂਗਲ ਹੀ ਕਰ ਦੇਵੇਗਾ ਫਿਲਟਰ
NEXT STORY