ਗੈਜੇਟ ਡੈਸਕ- ਏਅਰਟੈੱਲ ਦੇ ਪੋਰਟਫੋਲੀਓ 'ਚ ਕਈ ਰਿਚਾਰਜ ਪਲਾਨ ਮਿਲਦੇ ਹਨ। ਕੰਪਨੀ ਕੁਝ ਖਾਸ ਪਲਾਨ ਵੀ ਆਫਰ ਕਰਦੀ ਹੈ, ਜਿਸ ਵਿਚ ਕਈ ਫਾਇਦੇ ਮਿਲਦੇ ਹਨ। ਜੇਕਰ ਤੁਸੀਂ ਇਕ ਦਮਦਾਰ ਪਲਾਨ ਚਾਹੁੰਦੇ ਹੋ ਤਾਂ 699 ਰੁਪਏ ਦਾ ਏਅਰਟੈੱਲ ਬਲੈਕ ਰਿਚਾਰਜ ਬਿਹਤਰ ਆਪਸ਼ਨ ਹੈ। ਇਹ ਪਲਾਨ ਮਹੀਨੇ ਦੀ ਮਿਆਦ ਨਾਲ ਆਉਂਦਾ ਹੈ। ਇਸ ਵਿਚ 350 ਟੀਵੀ ਚੈਨਲ ਦਾ ਐਕਸੈਸ ਮਿਲਦਾ ਹੈ। ਇਨ੍ਹਾਂ ਚੈਨਲਾਂ ਦਾ ਐਕਸੈਸ ਡਿਜੀਟਲ ਟੀਵੀ 'ਤੇ ਮਿਲ ਰਿਹਾ ਹੈ।
ਏਅਰਟੈੱਲ ਦੇ ਇਸ ਰਿਚਾਰਜ ਪਲਾਨ 'ਚ ਅਨਲਿਮਟਿਡ ਡਾਟਾ ਮਿਲਦਾ ਹੈ। ਇਸ ਵਿਚ 40Mbps ਦੀ ਸਪੀਡ ਨਾਲ ਡਾਟਾ ਮਿਲਦਾ ਹੈ। ਇਸਤੋਂ ਇਲਾਵਾ ਅਨਲਿਮਟਿਡ ਲੋਕਲ ਅਤੇ ਐੱਸ.ਟੀ.ਡੀ. ਕਾਲਸ ਮਿਲਦੀ ਹੈ। ਇਸਦਾ ਐਕਸੈਸ ਲੈਂਡਲਾਈਨ 'ਤੇ ਮਿਲੇਗਾ। ਯਾਨੀ ਤੁਸੀਂ ਮੋਬਾਇਲ 'ਤੇ ਇਸਦਾ ਫਾਇਦਾ ਨਹੀਂ ਚੁੱਕ ਸਕਦੇ।
ਇਸਤੋਂ ਇਲਾਵਾ ਏਅਰਟੈੱਲ ਦੇ ਇਸ ਪਲਾਨ 'ਚ JioHotstar ਦਾ ਐਕਸੈਸ ਵੀ ਮਿਲਦਾ ਹੈ। ਨਾਲ ਹੀ ਤੁਹਾਨੂੰ ZEE5 Premium ਦਾ ਸਬਸਕ੍ਰਿਪਸ਼ਨ ਵੀ ਮਿਲੇਗਾ। ਕੰਪਨੀ Google One ਤਹਿਤ 100 ਜੀ.ਬੀ. ਕਲਾਊਡ ਸਟੋਰੇਜ ਆਫਰ ਕਰ ਰਹੀ ਹੈ। ਨਾਲ ਹੀ Airtel Xstream ਦਾ ਵੀ ਐਕਸੈਸ ਮਿਲੇਗਾ।
ਏਅਰਟੈੱਲ ਦੇ ਦੂਜੇ ਪਲਾਨਜ਼ ਤਹਿਤ ਇਸ ਪਲਾਨ 'ਚ ਵੀ Perplexity Pro AI ਦਾ ਇਕ ਸਾਲ ਦਾ ਐਕਸੈਸ ਮਿਲਦਾ ਹੈ। ਇਹ ਪਲਾਨ ਉਨ੍ਹਾਂ ਲੋਕਾਂ ਲਈ ਚੰਗਾ ਆਪਸ਼ਨ ਹੈ, ਜੋ Wi-Fi, ਟੀਵੀ ਅਤੇ ਲੈਂਡਲਾਈਨ ਤਿੰਨਾਂ ਦਾ ਫਾਇਦਾ ਇਕ ਹੀ ਪਲਾਨ 'ਚ ਚਾਹੁੰਦੇ ਹਨ।
ਆਸਟ੍ਰੇਲੀਆ ਤੋਂ ਬਾਅਦ ਹੁਣ ਇਸ ਦੇਸ਼ 'ਚ ਵੀ ਬੱਚਿਆਂ ਲਈ ਬੈਨ ਹੋਵੇਗਾ ਸੋਸ਼ਲ ਮੀਡੀਆ
NEXT STORY