ਗੈਜੇਟ ਡੈਸਕ– ਏਅਰਟੈੱਲ ਨੇ ਇਕ ਨਵਾਂ ਪਲਾਨ ਪੇਸ਼ ਕੀਤਾ ਹੈ ਜੋ ਵੋਡਾਫੋਨ ਤੇ ਜਿਓ ਦੇ ਪਲਾਨ ਨੂੰ ਟੱਕਰ ਦਿੰਦਾ ਹੈ। ਹਾਲ ਹੀ ’ਚ ਵੋਡਾਫੋਨ ਨੇ ਇਕ ਪਲਾਨ ਲਾਂਚ ਕੀਤਾ ਸੀ ਜੋ 169 ਰੁਪਏ ਦਾ ਹੈ। ਇਸ ਤਹਿਤ 28 ਦਿਨਾਂ ਲਈ ਰੋਜ਼ਾਨਾ 1 ਜੀ.ਬੀ. ਡਾਟਾ, 100 ਐੱਸ.ਐੱਮ.ਐੱਸ. ਅਤੇ ਅਨਲਿਮਟਿਡ ਲੋਕਲ ਅਤੇ ਨੈਸ਼ਨਲ ਕਾਲਿੰਗ ਦੀ ਸੁਵਿਧਾ ਮਿਲਦੀ ਹੈ। ਇਸ ਤੋਂ ਇਲਾਵਾ ਰੋਮਿੰਗ ਵੀ ਫ੍ਰੀ ਹੈ।

ਹੁਣ ਏਅਰਟੈੱਲ ਨੇ ਵੀ ਅਜਿਹਾ ਹੀ ਪਲਾਨ ਲਾਂਚ ਕਰ ਦਿੱਤਾ ਹੈ। ਇਹ ਪਲਾਨ ਪੇ.ਟੀ.ਐੱਮ. ਅਤੇ ਏਅਰਟੈੱਲ ਦੀ ਵੈੱਬਸਾਈਟ ’ਤੇ ਮੌਜੂਦ ਹੈ। ਇਹ ਪਲਾਨ ਜਿਓ ਦੇ 149 ਰੁਪਏਦੇ ਪਲਾਨ ਨੂੰ ਵੀ ਟੱਕਰ ਦਿੰਦਾ ਹੈ। ਏਅਰਟੈੱਲ ਦੇ ਇਸ ਪਲਾਨ ਤਹਿਤ ਯੂਜ਼ਰਜ਼ ਨੂੰ ਰੋਜ਼ਾਨਾ 1 ਜੀ.ਬੀ. ਡਾਟਾ ਸਮੇਤ ਅਨਲਿਮਟਿਡ ਨੈਸ਼ਲਸ ਕਾਲਿੰਗ ਅਤੇ ਰੋਜ਼ਾਨਾ 100 ਐੱਸ.ਐੱਮ.ਐੱਸ. ਮਿਲਣਗੇ। ਇਸ ਦੀ ਮਿਆਦ ਵੀ 28 ਦਿਨਾਂ ਦੀ ਹੈ। ਇਹ ਪਲਾਨ ਦੇਸ਼ਦੇ ਸਾਰੇ ਸ਼ਹਿਰਾਂ ’ਚ ਯੋਗ ਹੋਵੇਗਾ।
Hike ਨੇ ਆਪਣੇ ਯੂਜ਼ਰਸ ਲਈ ਪੇਸ਼ ਕੀਤੇ ਨਵੇਂ ਐਨੀਮੇਟਿਡ ਸਟਿੱਕਰਸ
NEXT STORY