ਗੈਜੇਟ ਡੈਸਕ - ਦੇਸ਼ ਦੀ ਦੂਜੀ ਸਭ ਤੋਂ ਵੱਡੀ ਟੈਲੀਕਾਮ ਕੰਪਨੀ ਏਅਰਟੈੱਲ ਨੇ ਆਪਣੇ ਕਰੋੜਾਂ ਗਾਹਕਾਂ ਲਈ ਇਕ ਨਵਾਂ ਅਤੇ ਆਕਰਸ਼ਕ ਰੀਚਾਰਜ ਪਲਾਨ ਮੁੜ ਲਾਂਚ ਕੀਤਾ ਹੈ। ਕੰਪਨੀ ਨੇ ਆਪਣਾ 399 ਰੁਪਏ ਵਾਲਾ ਪਲਾਨ ਨਵੇਂ ਫਾਇਦਿਆਂ ਨਾਲ ਪੇਸ਼ ਕੀਤਾ ਹੈ, ਜਿਸ 'ਚ ਗਾਹਕਾਂ ਨੂੰ ਮੁਫਤ ਮਨੋਰੰਜਨ ਦੇ ਨਾਲ-ਨਾਲ ਹਾਈ-ਸਪੀਡ ਡਾਟਾ ਵੀ ਮਿਲੇਗਾ।
ਪਲਾਨ ਦੇ ਮੁੱਖ ਫਾਇਦੇ :-
ਡਾਟਾ
- ਇਸ ਪਲਾਨ 'ਚ ਗਾਹਕਾਂ ਨੂੰ ਰੋਜ਼ਾਨਾ 2.5GB ਡਾਟਾ ਮਿਲੇਗਾ।
ਅਨਲਿਮਟਿਡ 5G
- ਜਿਹੜੇ ਗਾਹਕ 5G ਨੈੱਟਵਰਕ ਖੇਤਰ 'ਚ ਹਨ, ਉਨ੍ਹਾਂ ਨੂੰ ਇਸ ਪਲਾਨ ਦੇ ਨਾਲ ਅਨਲਿਮਟਿਡ 5G ਡਾਟਾ ਦੀ ਸਹੂਲਤ ਮਿਲੇਗੀ।
SMS ਅਤੇ ਹੋਰ ਸਹੂਲਤਾਂ
- ਇਸ 'ਚ ਰੋਜ਼ਾਨਾ 100 SMS ਵੀ ਦਿੱਤੇ ਜਾ ਰਹੇ ਹਨ।
ਮੁਫਤ ਸਬਸਕ੍ਰਿਪਸ਼ਨ
- ਇਸ ਪਲਾਨ ਦੀ ਸਭ ਤੋਂ ਵੱਡੀ ਖਾਸ ਗੱਲ ਇਹ ਹੈ ਕਿ ਇਸ 'ਚ 28 ਦਿਨਾਂ ਲਈ JioHotstar ਮੋਬਾਈਲ ਦਾ ਸਬਸਕ੍ਰਿਪਸ਼ਨ ਬਿਲਕੁਲ ਮੁਫਤ ਦਿੱਤਾ ਜਾ ਰਿਹਾ ਹੈ।
ਵਿਵਾਦਾਂ ਦੇ ਵਿਚਕਾਰ ਲਾਂਚ ਹੋਇਆ ਪਲਾਨ
ਇਹ ਪਲਾਨ ਅਜਿਹੇ ਸਮੇਂ ਆਇਆ ਹੈ ਜਦੋਂ ਦੇਸ਼ 'ਚ ਰੀਚਾਰਜ ਪਲਾਨ ਦੀਆਂ ਕੀਮਤਾਂ ਅਤੇ ਉਨ੍ਹਾਂ ਦੀ ਮਿਆਦ ਨੂੰ ਲੈ ਕੇ ਕਾਫੀ ਚਰਚਾ ਚੱਲ ਰਹੀ ਹੈ। ਹਾਲ ਹੀ 'ਚ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਸੰਸਦ 'ਚ ਮੁੱਦਾ ਚੁੱਕਿਆ ਸੀ ਕਿ ਟੈਲੀਕਾਮ ਕੰਪਨੀਆਂ 30 ਦਿਨਾਂ ਦੀ ਬਜਾਏ 28 ਦਿਨਾਂ ਦਾ ਮਹੀਨਾ ਗਿਣਦੀਆਂ ਹਨ, ਜਿਸ ਨਾਲ ਗਾਹਕਾਂ ਨੂੰ ਸਾਲ 'ਚ 12 ਦੀ ਬਜਾਏ 13 ਵਾਰ ਰੀਚਾਰਜ ਕਰਵਾਉਣਾ ਪੈਂਦਾ ਹੈ।
ਕੁਝ ਖਾਸ ਸਰਕਲਾਂ 'ਚ ਉਪਲਬਧ
ਰਿਪੋਰਟਾਂ ਅਨੁਸਾਰ, ਏਅਰਟੈੱਲ ਦਾ ਇਹ 399 ਰੁਪਏ ਵਾਲਾ ਪਲਾਨ ਫਿਲਹਾਲ ਕੁਝ ਚੋਣਵੇਂ ਸਰਕਲਾਂ ਜਿਵੇਂ ਕਿ ਦਿੱਲੀ 'ਚ ਉਪਲਬਧ ਹੈ। ਕੰਪਨੀ ਨੇ ਪਲਾਨ 'ਚ ਕੁਝ ਬਦਲਾਅ ਕੀਤੇ ਹਨ, ਕਿਉਂਕਿ ਪਹਿਲਾਂ ਇਸ ਪਲਾਨ ਵਿੱਚ ਅਨਲਿਮਟਿਡ 4G ਅਤੇ 5G ਡਾਟਾ ਦਿੱਤਾ ਜਾਂਦਾ ਸੀ, ਪਰ ਹੁਣ ਇਸ ਨੂੰ ਨਵੇਂ ਫਾਇਦਿਆਂ (JioHotstar) ਨਾਲ ਪੇਸ਼ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਏਅਰਟੈੱਲ ਦੇ ਦੇਸ਼ ਭਰ 'ਚ ਲਗਭਗ 35 ਕਰੋੜ ਗਾਹਕ ਹਨ, ਜਦੋਂ ਕਿ ਜਿਓ 52 ਕਰੋੜ ਗਾਹਕਾਂ ਨਾਲ ਪਹਿਲੇ ਨੰਬਰ 'ਤੇ ਹੈ।
Flipkart ਨੂੰ ਮਹਿੰਗਾ ਪਿਆ ਖਰਾਬ ਟੈਬਲੇਟ ਵਾਪਸ ਨਾ ਲੈਣਾ, Consumer Court ਨੇ ਸੁਣਾਇਆ ਵੱਡਾ ਜੁਰਮਾਨਾ
NEXT STORY