ਗੈਜੇਟ ਡੈਸਕ– ਰਿਲਾਇੰਸ ਜਿਓ ਦੀ ਤਰਜ ’ਤੇ ਹੁਣ ਭਾਰਤੀ ਏਅਰਟੈੱਲ ਵੀ ਸਸਤਾ 4ਜੀ ਸਮਾਰਟਫੋਨ ਲਿਆਉਣ ਦੀ ਤਿਆਰੀ ਕਰ ਰਹੀ ਹੈ। ਅਜਿਹਾ ਕਰਕੇ ਕੰਪਨੀ ਭਾਰਤ ’ਚ ਆਪਣੇ 2ਜੀ ਗਾਹਕਾਂ ਨੂੰ ਰਿਲਾਇੰਸ ਜਿਓ ’ਚ ਸ਼ਾਮਲ ਹੋਣ ਤੋਂ ਰੋਕਣਾ ਚਾਹੁੰਦੀ ਹੈ। ਇਸ ਲਈ ਏਅਰਟੈੱਲ ਜਲਦ ਹੀ ਕੁਝ ਸਮਾਰਟਫੋਨ ਕੰਪਨੀਆਂ ਨਾਲ ਸਾਂਝੇਦਾਰੀ ਕਰ ਸਕਦੀ ਹੈ। ਦੱਸ ਦੇਈਏ ਕਿ ਤਾਜ਼ਾ ਰਿਪੋਰਟ ’ਚ ਸਾਹਮਣੇ ਆਇਆ ਸੀ ਕਿ ਰਿਲਾਇੰਸ ਜਿਓ ਜਲਦ ਹੀ ਐਂਡਰਾਇਡ ਆਪਰੇਟਿੰਗ ਸਿਸਟਮ ’ਤੇ ਚੱਲਣ ਵਾਲਾ ਸਸਤਾ 4ਜੀ ਫੋਨ ਲਾਂਚ ਕਰ ਸਕਦੀ ਹੈ। ਅਜਿਹੇ ’ਚ ਕਿਹਾ ਜਾ ਰਿਹਾ ਹੈ ਕਿ ਏਅਰਟੈੱਲ ਵੀ ਸਾਂਝੇਦਾਰੀ ਲਈ ਸਥਾਨਕ ਬ੍ਰਾਂਡ ਦੀ ਭਾਲ ਕਰ ਰਹੀ ਹੈ।
ਲਾਕਡ ਅਤੇ ਅਨਲਾਕਡ ਹੋਣਗੇ ਡਿਵਾਈਸ
ਟੈਲੀਕਾਮ ਟਾਕ ਦੀ ਰਿਪੋਰਟ ਮੁਤਾਬਕ, ਏਅਰਟੈੱਲ ਭਾਰਤ ਦੇ ਸਥਾਨਕ ਬ੍ਰਾਂਡਾਂ ਨਾਲ ਮਿਲ ਕੇ ਲਾਕਡ ਅਤੇ ਅਨਲਾਕਡ ਦੋਵਾਂ ਤਰ੍ਹਾਂ ਦੇ ਸਮਾਰਟਫੋਨ ਲੈ ਕੇ ਆ ਸਕਦੀ ਹੈ। ਭਾਰਤ ’ਚ ਲਾਕਡ ਡਿਵਾਈਸ ਦਾ ਬਹੁਤ ਜ਼ਿਆਦਾ ਚਲਣ ਨਹੀਂ ਹੈ। ਉਥੇ ਹੀ ਯੂ.ਐੱਸ. ਅਤੇ ਕਈ ਦੂਜੇ ਪੱਛਮੀ ਬਾਜ਼ਾਰਾਂ ’ਚ ਟੈਲੀਕਾਮ ਆਪਰੇਟਰ ਸਮਾਰਟਫੋਨ ਕੰਪਨੀਆਂ ਨਾਲ ਮਿਲ ਕੇ ਅਜਿਹੇ ਫੋਨ ਲਿਆਉਂਦੀਆਂ ਹਨ ਜੋ ਟੈਰਿਫ ਪਲਾਨ ਜਾਂ ਮੰਥਲੀ ਪੇਮੈਂਟ ਆਪਸ਼ਨ ਨਾਲ ਆਉਂਦੇ ਹਨ। ਹੁਣ ਭਾਰਤੀ ਏਅਰਟੈੱਲ ਵੀ ਭਾਰਤ ’ਚ ਅਜਿਹੇ ਹੀ ਫੋਨ ਲਿਆ ਸਕਦੀ ਹੈ।
ਪਹਿਲਾਂ ਵੀ ਕੋਸ਼ਿਸ਼ ਕਰ ਚੁੱਕੀ ਹੈ ਏਅਰਟੈੱਲ
ਦੱਸ ਦੇਈਏ ਕਿ ਏਅਰਟੈੱਲ ਪਹਿਲਾਂ ਵੀ ਇਸ ਤਰ੍ਹਾਂ ਦੀ ਇਕ ਕੋਸ਼ਿਸ਼ ਕਰ ਚੁੱਕੀ ਹੈ। ਕੰਪਨੀ ਨੇ ਸਥਾਨਕ ਬ੍ਰਾਂਡ Celkon ਨਾਲ ਸਾਂਝੇਦਾਰੀ ਕਰਕੇ ‘ਮੇਰਾ ਪਹਿਲਾ ਸਮਾਰਟਫੋਨ’ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਸੀ। ਇਸ ਤਹਿਤ ਏੱਰਟੈੱਲ ਸਸਤੀ ਕੀਮਤ ’ਤੇ 4ਜੀ ਸਮਾਰਟਫੋਨ ਆਫਰ ਕਰ ਰਹੀ ਸੀ। ਗਾਹਕਾਂ ਨੂੰ ਡਾਊਨ ਪੇਮੈਂਟ ਦੇਣ ’ਤੇ ਫੋਨ ਮਿਲ ਜਾਂਦਾ ਸੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਇਸ ਨੂੰ ਐਕਟਿਵ ਰੱਖਣ ਲਈ ਮੰਥਲੀ ਰੀਚਾਰਜ ਕਰਵਾਉਣਾ ਪੈਂਦਾ ਸੀ।
Realme 7 Pro ਦੀ ਪਹਿਲੀ ਸੇਲ ਅੱਜ, ਜਾਣੋ ਕੀਮਤ ਤੇ ਫੀਚਰਜ਼
NEXT STORY