ਗੈਜੇਟ ਡੈਸਕ– ਟੈਲੀਕਾਮ ਕੰਪਨੀ ਭਾਰਤੀ ਏਅਰਟੈੱਲ ਨੇ ਪ੍ਰੀਪੇਡ ਗਾਹਕਾਂ ਦੀ ਸੁਵਿਧਾ ਨੂੰ ਧਿਆਨ ’ਚ ਰੱਖਦੇ ਹੋਏ ਕਈ ਰੀਚਾਰਜ ਪਲਾਨ ਪੇਸ਼ ਕੀਤੇ ਹਨ। ਇਨ੍ਹਾਂ ਪਲਾਨਜ਼ ’ਚ 1 ਜੀ.ਬੀ. ਡਾਟਾ ਤੋਂ ਲੈ ਕੇ 3 ਜੀ.ਬੀ. ਡੇਲੀ ਡਾਟਾ ਅਤੇ ਅਨਲਿਮਟਿਡ ਕਾਲਿੰਗ ਵਾਲੇ ਪਲਾਨ ਵੀ ਸ਼ਾਮਲ ਹਨ। ਏਅਰਟੈੱਲ ਦੇ ਕਈ ਪ੍ਰੀਪੇਡ ਰੀਚਾਰਜ ਪਲਾਨ ’ਚ ਤੁਹਾਨੂੰ ਵਾਧੂ ਡਾਟਾ ਅਤੇ ਅਨਲਿਮਟਿਡ ਕਾਲਿੰਗ ਦੇ ਨਾਲ-ਨਾਲ ਕਈ ਐਡੀਸ਼ਨਲ ਫਾਇਦੇ ਵੀ ਮਿਲਦੇ ਹਨ। ਜੇਕਰ ਤੁਸੀਂ ਵੀ ਕਿਸੇ ਅਜਿਹੇ ਹੀ ਵਾਧੂ ਡਾਟਾ ਦੇ ਨਾਲ ਫ੍ਰੀ ਓ.ਟੀ.ਟੀ. ਸਬਸਕ੍ਰਿਪਸ਼ਨ ਵਾਲੇ ਪਲਾਨ ਦੀ ਭਾਲ ’ਚ ਹੋ ਤਾਂ ਇਹ ਰਿਪੋਰਟ ਤੁਹਾਡੇ ਲਈ ਹੈ। ਇਸ ਰਿਪੋਰਟ ’ਚ ਅਸੀਂ ਤੁਹਾਨੂੰ ਇਸੇ ਪਲਾਨ ਦੀ ਪੂਰੀ ਡਿਟੇਲ ਦੇਵਾਂਗੇ।
ਏਅਰਟੈੱਲ ਦਾ 399 ਰੁਪਏ ਵਾਲਾ ਪਲਾਨ
ਏਅਰਟੈੱਲ ਦਾ 399 ਰੁਪਏ ਵਾਲਾ ਪ੍ਰੀਪੇਡ ਰੀਚਾਰਜ ਪਲਾਨ ਫ੍ਰੀ ਓ.ਟੀ.ਟੀ. ਸਬਸਕ੍ਰਿਪਸ਼ਨ ਲਈ ਬਿਹਤਰ ਆਪਸ਼ਨ ਹੋ ਸਕਦਾ ਹੈ। ਇਸ ਪਲਾਨ ਦੇ ਨਾਲ ਤੁਹਾਨੂੰ ਫ੍ਰੀ ਹੈਲੋ ਟਿਊਨਜ਼ ਦਾ ਐਡੀਸ਼ਨਲ ਫਾਇਦਾ ਵੀ ਮਿਲਦਾ ਹੈ। ਪਲਾਨ ’ਚ ਤੁਹਾਨੂੰ ਰੋਜ਼ਾਨਾ 2.5 ਜੀ.ਬੀ. ਹਾਈ ਸਪੀਡ ਇੰਟਰਨੈੱਟ ਦੇ ਨਾਲ ਸਾਰੇ ਨੈੱਟਵਰਕ ’ਤੇ ਅਨਲਿਮਟਿਡ ਕਾਲਿੰਗ ਦੀ ਸੁਵਿਧਾ ਮਿਲਦੀ ਹੈ। ਨਾਲ ਹੀ ਇਸ ਪਲਾਨ ’ਚ ਰੋਜ਼ਾਨਾ 100 ਫ੍ਰੀ ਐੱਸ.ਐੱਮ.ਐੱਸ. ਵੀ ਮਿਲਦੇ ਹਨ। ਪਲਾਨ ਦੇ ਨਾਲ ਤੁਹਾਨੂੰ 28 ਦਿਨਾਂ ਲਈ ਪੂਰਾ 70 ਜੀ.ਬੀ. ਇੰਟਰਨੈੱਟ ਡਾਟਾ ਮਿਲਦਾ ਹੈ। ਦੱਸ ਦੇਈਏ ਕਿ ਹਾਈ ਸਪੀਡ ਡਾਟਾ ਦੀ ਲਿਮਟ ਖਤਮ ਹੋਣ ’ਤੇ ਇੰਟਰਨੈੱਟ ਦੀ ਸਪੀਡ 64kbps ਹੋ ਜਾਂਦੀ ਹੈ।
ਏਅਰਟੈੱਲ ਦੇ 399 ਰੁਪਏ ਵਾਲੇ ਪ੍ਰੀਪੇਡ ਪਲਾਨ ਨਾਲ ਤੁਹਾਨੂੰ ਡਿਜ਼ਨੀ ਪਲੱਸ ਹੋਟਸਟਾਰ ਦਾ ਮੋਬਾਇਲ ਸਬਸਕ੍ਰਿਪਸ਼ਨ ਵੀ ਮਿਲਦਾ ਹੈ। ਇਸਦੀ ਮਿਆਦ ਪੂਰੇ 90 ਦਿਨਾਂ ਦੀ ਹੁੰਦੀ ਹੈ। ਯਾਨੀ ਇਕ ਮਹੀਨੇ ਦੇ ਰੀਚਾਰਜ ’ਚ ਤੁਸੀਂ 3 ਮਹੀਨਿਆਂ ਤਕ ਫ੍ਰੀ ਓ.ਟੀ.ਟੀ. ਸਬਸਕ੍ਰਿਪਸ਼ਨ ਦਾ ਮਜ਼ਾ ਲੈ ਸਕਦੇ ਹੋ। ਨਾਲ ਹੀ ਤੁਹਾਨੂੰ ਵਿੰਕ ਮਿਊਜ਼ਿਕ ਦਾ ਫ੍ਰੀ ਸਬਸਕ੍ਰਿਪਸ਼ਨ ਅਤੇ ਫ੍ਰੀ ਹੈਲੋ ਟਿਊਨਜ਼ ਦੀ ਸੁਵਿਧਾ ਮਿਲਦੀ ਹੈ। ਸਿਰਫ ਇੰਨਾ ਹੀ ਨਹੀਂ ਪਲਾਨ ਦੇ ਨਾਲ ਫਾਸਟੈਗ ’ਤੇ 100 ਰੁਪਏ ਦਾ ਕੈਸ਼ਬੈਕ ਵੀ ਮਿਲਦਾ ਹੈ।
ਇਸ ਦਿਨ ਲਾਂਚ ਹੋਵੇਗਾ Hero MotoCorp ਦਾ ਪਹਿਲਾ ਇਲੈਕਟ੍ਰਿਕ ਸਕੂਟਰ
NEXT STORY