ਆਟੋ ਡੈਸਕ– Hero MotoCorp ਆਪਣਾ ਪਹਿਲਾ ਇਲੈਕਟ੍ਰਿਕ ਸਕੂਟਰ ਲੈ ਕੇ ਆ ਰਹੀ ਹੈ। ਕੰਪਨੀ ਇਸਨੂੰ 7 ਅਕਤੂਬਰ 2022 ਨੂੰ ਲਾਂਚ ਕਰੇਗੀ। ਰਿਪੋਰਟਾਂ ਮੁਤਾਬਕ, ਕੰਪਨੀ ਆਪਣੇ ਡੀਲਰਾਂ, ਨਿਵੇਸ਼ਕਾਂ ਅਤੇ ਗਲੋਬਲ ਡਿਸਟ੍ਰੀਬਿਊਟਰਾਂ ਨੂੰ ਲਾਂਚ ਲਈ ਇਨਵਾਈਟ ਵੀ ਭੇਜ ਚੁੱਕੀ ਹੈ। ਲਾਂਚ ਈਵੈਂਟ ਜੈਪੁਰ ’ਚ ਹੋਵੇਗਾ। ਇਹ ਇਲੈਕਟ੍ਰਿਕ ਸਕੂਟਰ ਕੰਪਨੀ ਦੇ ਨਵੇਂ Vida ਦੇ ਤਹਿਤ ਆਏਗਾ। ਹੀਰੋ ਦਾ ਇਹ ਇਲੈਕਟ੍ਰਿਕ ਸਕੂਟਰ ਟੀ.ਵੀ.ਐੱਸ, ਬਜਾਜ, ਓਲਾ ਇਲੈਕਟ੍ਰਿਕ, ਏਥਰ, ਓਕੀਨਾਵਾ ਅਤੇ ਸਿੰਪਲ ਐਨਰਜੀ ਵਰਗੀਆਂ ਕੰਪਨੀਆਂ ਦੇ ਇਲੈਕਟ੍ਰਿਕ ਸਕੂਟਰਾਂ ਨੂੰ ਟੱਕਰ ਦੇਵੇਗਾ।
ਦੱਸ ਦੇਈਏ ਕਿ ਇਹ ਇਲੈਕਟ੍ਰਿਕ ਸਕੂਟਰ ਮਾਰਚ 2022 ’ਚ ਲਾਂਚ ਹੋਣ ਵਾਲਾ ਸੀ ਪਰ ਸਪਲਾਈ ਚੇਨ ਦੇ ਮੁੱਦਿਆਂ ਅਤੇ ਕਈ ਕੰਪੋਨੈਂਟ ਦੀ ਕਮੀ ਕਾਰਨ ਇਸ ਵਿਚ ਦੇਰੀ ਹੋ ਗਈ। ਹੀਰੋ ਕੰਪਨੀ ਦਾ ਇਹ ਨਵਾਂ ਸਕੂਟਰ ਜੈਪੁਰ ਸਥਿਤ ਆਰ ਐਂਡ ਡੀ ਹਬ ਸੈਂਟਰ ਆਫ ਇਨੋਵੇਸ਼ਨ ਐਂਡ ਤਕਨਲੋਜੀ (ਸੀ.ਆਈ.ਟੀ.) ’ਚ ਵਿਕਸਿਤ ਕੀਤਾ ਗਿਆ ਹੈ ਅਤੇ ਇਸਦਾ ਉਤਪਾਦਨ ਆਂਧਰਾ ਪ੍ਰਦੇਸ਼ ਸਥਿਤ ਕੰਪਨੀ ਦੇ ਪਲਾਂਟ ’ਚ ਹੋਵੇਗਾ। ਇਸ ਸਕੂਟਰ ਨੂੰ 1 ਲੱਖ ਰੁਪਏ ਤਕ ਦੀ ਕੀਮਤ ’ਤੇ ਲਾਂਚ ਕੀਤਾ ਜਾ ਸਕਦਾ ਹੈ।
ਦੱਸ ਦੇਈਏ ਕਿ ਹੀਰੋ ਮੋਟੋਕਾਰਪ ਨੇ ਵਿਦਾ ਸਬ-ਬ੍ਰਾਂਡ ਨੂੰ 1 ਜੁਲਾਈ 2022 ਨੂੰ ਲਾਂਚ ਕੀਤਾ ਸੀ। ਵਿਦਾ ਸਬ-ਬ੍ਰਾਂਡ ਤਹਿਤ ਆਉਣ ਵਾਲਾ ਇਹ ਪਹਿਲਾ ਇਲੈਕਟ੍ਰਿਕ ਸਕੂਟਰ ਹੈ। ਕੰਪਨੀ ਆਉਣ ਵਾਲੇ ਸਮੇਂ ’ਚ ਇਲੈਕਟ੍ਰਿਕ ਟੂ-ਵ੍ਹੀਲਰ ਸੈਗਮੈਂਟ ’ਚ ਇਕ ਤੋਂ ਵਧਕੇ ਇਕ ਪ੍ਰੋਡਕਟ ਲਾਂਚ ਕਰ ਸਕਦੀ ਹੈ। ਹੀਰੋ ਆਪਣੇ ਪਹਿਲੇ ਇਲੈਕਟ੍ਰਿਕ ਸਕੂਟਰ ਨੂੰ ਬਿਹਤਰੀਨ ਲੁੱਕ ਅਤੇ ਫੀਚਰਜ਼ ਦੇ ਨਾਲ ਹੀ ਚੰਗੀ ਬੈਟਰੀ ਰੇਂਜ ਦੇ ਨਾਲ ਪੇਸ਼ ਕਰਨ ਦੀ ਤਿਆਰੀ ’ਚ ਹੈ।
Honor ਦੀ ਭਾਰਤ ’ਚ ਵਾਪਸੀ ਜਲਦ, 12 ਇੰਚ ਦੀ ਡਿਸਪਲੇਅ ਨਾਲ ਲਾਂਚ ਹੋਵੇਗਾ ਇਹ ਟੈਬਲੇਟ
NEXT STORY