ਗੈਜੇਟ ਡੈਸਕ– ਸਾਲ 2018 ’ਚ ਜਿਓ ਦਾ 4ਜੀ ਫੀਚਰ ਫੋਨ ਲਾਂਚ ਹੋਣ ਤੋਂ ਬਾਅਦ ਹੀ ਖ਼ਬਾਂ ਆ ਰਹੀਆਂ ਹਨ ਕਿ ਜਿਓ ਨੂੰ ਟੱਕਰ ਦੇਣ ਲਈ ਏਅਰਟੈੱਲ ਸਸਤੇ 4ਜੀ ਸਮਾਰਟਫੋਨ ਲਿਆਉਣ ਦੀ ਤਿਆਰੀ ਕਰ ਰਹੀ ਹੈ। ਹਾਲਾਂਕਿ, 2 ਸਾਲਾਂ ਬਾਅਦ ਵੀ ਏਅਰਟੈੱਲ ਦੀ ਤਿਆਰੀ ਹੀ ਚੱਲ ਰਹੀ ਹੈ। ਹੁਣ ਇਕ ਵਾਰ ਫਿਰ ਤੋਂ ਖ਼ਬਰ ਆ ਰਹੀ ਹੈ ਕਿ ਏਅਰਟੈੱਲ ਇਕ ਅਜਿਹੀ 4ਜੀ ਸਮਾਰਟਫੋਨ ਲਈ ਵੈਂਡਰਾਂ ਨਾਲ ਗੱਲਬਾਤ ਕਰ ਰਹੀ ਹੈ ਜਿਸ ਦੀ ਕੀਮਤ 2,500 ਰੁਪਏ ਤਕ ਹੋਵੇਗੀ।
ਇਸ ਫੋਨ ’ਚ ਏਅਰਟੈੱਲ ਦਾ ਸਿਮ ਇਨਬਿਲਟ ਮਿਲੇਗਾ ਜਿਸ ਦੇ ਨਾਲ ਮੁਫ਼ਤ ਡਾਟਾ ਵਰਗੇ ਆਫਰ ਵੀ ਮਿਲਣਗੇ। ਰਿਪੋਰਟ ਮੁਤਾਬਕ, ਏਅਰਟੈੱਲ ਸਸਤੇ ਸਮਾਰਟਫੋਨ ਲਈ ਘਰੇਲੂ ਕੰਪਨੀ ਮਾਈਕ੍ਰੋਮੈਕਸ, ਲਾਵਾ ਅਤੇ ਕਾਰਬਨ ਮੋਬਾਇਲ ਨਾਲ ਗੱਲ ਕਰ ਰਹੀ ਹੈ। ਹਾਲਾਂਕਿ, ਏਅਰਟੈੱਲ ਨੇ ਇਸ ਮਸਲੇ ’ਤੇ ਅਧਿਕਾਰਤ ਤੌਰ ’ਤੇ ਕੋਈ ਬਿਆਨ ਨਹੀਂ ਦਿੱਤਾ। ਦੱਸ ਦੇਈਏ ਕਿ ਭਾਰਤ ’ਚ ਕਰੀਬ 40 ਕਰੋੜ ਲੋਕ ਅਜਿਹੇ ਹਨ ਜੋ ਅਜੇ ਵੀ ਫੀਚਰ ਫੋਨ ਇਸਤੇਮਾਲ ਕਰ ਰਹੇ ਹਨ। ਅਜਿਹੇ ’ਚ ਇਨ੍ਹਾਂ ਲੋਕਾਂ ’ਤੇ ਟੈਲੀਕਾਮ ਕੰਪਨੀਆਂ ਦੀ ਨਜ਼ਰ ਹੈ।
ਪਲਾਸਟਿਕ ਦੀਆਂ 12 ਬੋਤਲਾਂ ਨਾਲ ਬਣੀ ਹੈ Xiaomi ਦੀ ਨਵੀਂ ਮੇਡ ਇਨ ਇੰਡੀਆ T-Shirt
NEXT STORY