ਜਲੰਧਰ- ਰਿਲਾਇੰਸ ਜੀਓ ਤੋਂ ਬਾਅਦ ਦੇਸ਼ ਦੀ ਸਭ ਤੋਂ ਵੱਡੀ ਟੈਲੀਕਾਮ ਕੰਪਨੀ ਭਾਰਤੀ ਏਅਰਟੈੱਲ ਨੇ ਵੀ VoLTE (ਵਾਇਸ ਓਵਰ LTE) ਤਕਨੀਕ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਖਬਰਾਂ ਦੀ ਮੰਨੀਏ ਤਾਂ ਕੰਪਨੀ ਆਉਣ ਵਾਲੇ ਕੁਝ ਮਹੀਨਿਆਂ 'ਚ ਇਸ ਤਕਨੀਕ ਦੀ ਵਰਤੋਂ ਸ਼ੁਰੂ ਕਰਨ ਵਾਲੀ ਹੈ। VoLTE ਦੀ ਵਰਤੋਂ ਦੇਸ਼ ਦੇ ਮੁੱਖ ਸ਼ਹਿਰਾਂ 'ਚ ਸ਼ੁਰੂ ਕੀਤੀ ਜਾ ਸਕਦੀ ਹੈ। ਫਿਲਹਾਲ ਦੇਸ਼ 'ਚ ਸਿਰਫ ਰਿਲਾਇੰਸ ਜੀਓ ਹੀ ਇਹ ਸੇਵਾ ਦੇ ਰਹੀ ਹੈ।
ਏਅਰਟੈੱਲ ਦੇ ਐੱਮ.ਡੀ. ਅਤੇ ਸੀ.ਈ.ਓ. ਗੋਪਾਲ ਵਿੱਟਲ ਨੇ ਦੱਸਿਆ ਕਿ ਕੰਪਨੀ ਆਉਣ ਵਾਲੇ 12-18 ਮਹੀਨਿਆਂ 'ਚ ਮੁੱਖ ਮਾਰਕੀਟ ਅਤੇ ਵੱਡੇ ਸ਼ਹਿਰਾਂ 'ਚ VoLTE ਤਕਨੀਕ ਦੀ ਸ਼ੁਰੂਆਤ ਕਰ ਦਿੱਤੀ ਜਾਵੇਗੀ। 1,800Mhz ਦਾ ਬੈਂਡ ਕਾਫੀ ਬਿਹਤਰੀਨ ਹੈ। ਅਸੀਂ ਆਪਣੇ ਨੈੱਟਵਰਕ ਨੂੰ ਭਵਿੱਖ ਲਈ ਸੁਰੱਖਿਅਤ ਕਰ ਰਹੇ ਹਾਂ। ਅਜਿਹੇ 'ਚ VoLTE ਦੇ ਕੰਮ ਨਾ ਕਰਨ ਦੀ ਹਾਲਤ 'ਚ ਏਅਰਟੈੱਲ ਦਾ ਨੈੱਟਵਰਕ ਸਵਿੱਚ ਹੋ ਜਾਵੇਗਾ।
ਤੁਹਾਨੂੰ ਦੱਸ ਦਈਏ ਕਿ ਰਿਲਾਇੰਸ ਜੀਓ ਦਾ ਪੂਰਾ ਨੈੱਟਵਰਕ 4ਜੀ-ਆਨਲੀ ਹੈ। ਕੰਪਨੀ ਗਾਹਕਾਂ ਨੂੰ ਅਨਲਿਮਟਿਡ ਕਾਲਿੰਗ ਸੇਵਾ ਦੇ ਰਹੀ ਹੈ ਜੋ VoLTE ਨੈੱਟਵਰਕ ਸਪੋਰਟਿਵ ਹੈ। ਦੂਜੇ ਪਾਸੇ ਖਬਰ ਹੈ ਕਿ ਭਾਰਤੀ ਏਅਰਟੈੱਲ ਸਰਕਿਟ ਸਵਿੱਚ ਤਕਨੀਕ ਦਾ ਇਸਤੇਮਾਲ ਕਰ ਰਹੀ ਹੈ ਅਤੇ ਇਸ ਦੀ ਵਾਇਸ ਕਾਲਿੰਗ 2ਜੀ/3ਜੀ 'ਤੇ ਸ਼ਿੱਫਟ ਹੋ ਸਕਦੀ ਹੈ। VoLTE ਇਕ ਅਜਿਹੀ ਤਕਨੀਕ ਹੈ ਜੋ ਵਾਇਸ ਕਾਲਿੰਗ ਅਤੇ ਡਾਟਾ ਦੋਵੇਂ ਹੀ ਸੁਵਿਧਾਵਾਂ ਇਕ ਹੀ ਸਪੈਕਟਰਮ ਬੈਂਡ 'ਤੇ ਦਿੰਦੀ ਹੈ, ਇਸ ਲਈ ਸਵਿੱਚ ਕਰਨ ਦੀ ਲੋੜ ਨਹੀਂ ਪੈਂਦੀ। ਮਾਹਿਰਾਂ ਦਾ ਮੰਨਣਾ ਹੈ ਕਿ 2ਜੀ/3ਜੀ ਹੋਣ ਕਾਰਨ ਭਾਰਤੀ ਏਅਰਟੈੱਲ ਨੂੰ ਫਾਇਦਾ ਹੋਵੇਗਾ। ਜਦੋਂਕਿ VoLTE ਸੇਵਾ ਕੰਮ ਨਾ ਕਰੇ ਤਾਂ ਇਹ ਨੈੱਟਵਰਕ 2ਜੀ/3ਜੀ ਸ਼ਿੱਫਟ ਹੋ ਸਕਣਗੇ।
ਸ਼ਾਪਿੰਗ ਸਾਈਟ ਦੇ ਸਕਿਓਰ ਨਾ ਹੋਣ 'ਤੇ ਗੂਗਲ ਕ੍ਰੋਮ ਦੇਵੇਗਾ ਚੇਤਾਵਨੀ
NEXT STORY