ਮੁੰਬਈ (ਏਜੰਸੀ) : ਭਾਰਤੀ ਸਿਨੇਮਾ ਅਤੇ ਤਕਨੀਕ ਦੇ ਖੇਤਰ ਵਿੱਚ ਇੱਕ ਵੱਡੀ ਉਪਲਬਧੀ ਹਾਸਲ ਕਰਦੇ ਹੋਏ, ਭਾਰਤੀ ਏ.ਆਈ. (AI) ਫ਼ਿਲਮ 'ਕਲਯੁਗ ਰਾਈਜ਼ਿੰਗ - ਦਿ ਬਿਗਨਿੰਗ' ਨੇ ਦੁਨੀਆ ਭਰ ਵਿੱਚ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਇਸ ਫ਼ਿਲਮ ਨੇ ਵੱਕਾਰੀ 'ਹਿਗਸਫੀਲਡ ਮੇਕ ਯੂਅਰ ਐਕਸ਼ਨ' ਮੁਕਾਬਲੇ ਵਿੱਚ ਚੋਟੀ ਦੇ 10 ਵਿੱਚ ਸਥਾਨ ਹਾਸਲ ਕੀਤਾ ਹੈ।
9,000 ਫ਼ਿਲਮਾਂ ਨੂੰ ਪਛਾੜ ਕੇ ਹਾਸਲ ਕੀਤਾ 9ਵਾਂ ਸਥਾਨ
ਇਸ ਗਲੋਬਲ ਮੁਕਾਬਲੇ ਵਿੱਚ 100 ਤੋਂ ਵੱਧ ਦੇਸ਼ਾਂ ਦੀਆਂ 9,000 ਤੋਂ ਵੱਧ ਐਂਟਰੀਆਂ ਆਈਆਂ ਸਨ। ਇਹਨਾਂ ਵਿੱਚੋਂ 'ਕਲਯੁਗ ਰਾਈਜ਼ਿੰਗ' ਨੇ ਵਿਸ਼ਵ ਪੱਧਰ 'ਤੇ 9ਵਾਂ ਸਥਾਨ ਪ੍ਰਾਪਤ ਕੀਤਾ ਹੈ। ਖ਼ਾਸ ਗੱਲ ਇਹ ਹੈ ਕਿ ਇਹ ਉਪਲਬਧੀ ਹਾਸਲ ਕਰਨ ਵਾਲੀ ਇਹ ਇਕਲੌਤੀ ਭਾਰਤੀ ਏ.ਆਈ. ਫ਼ਿਲਮ ਬਣੀ ਹੈ।
ਤਕਨੀਕ ਅਤੇ ਕਹਾਣੀ ਦਾ ਅਨੋਖਾ ਸੰਗਮ
ਇਸ ਪ੍ਰੋਜੈਕਟ ਨੂੰ ਕ੍ਰਿਏਟਿਵ ਸਟੂਡੀਓ 'ਇਮੈਜਿਨ ਇਫ' ਅਤੇ ਫ਼ਿਲਮ ਨਿਰਮਾਤਾ ਪ੍ਰਤਯਾ ਸਾਹਾ ਵੱਲੋਂ ਸਾਂਝੇ ਤੌਰ 'ਤੇ ਤਿਆਰ ਕੀਤਾ ਗਿਆ ਹੈ। ਜਿੱਥੇ ਆਧੁਨਿਕ ਤਕਨੀਕ (AI) ਅਤੇ ਪ੍ਰਭਾਵਸ਼ਾਲੀ ਕਹਾਣੀ ਦਾ ਸੁਮੇਲ ਦੇਖਣ ਨੂੰ ਮਿਲਦਾ ਹੈ। ਇੱਕ ਪ੍ਰਯੋਗਾਤਮਕ ਵੀਡੀਓ ਵਜੋਂ ਸ਼ੁਰੂ ਹੋਇਆ ਇਹ ਸਫ਼ਰ ਅੱਜ ਇੱਕ ਪੂਰਨ AI ਸਟੂਡੀਓ ਵਿੱਚ ਬਦਲ ਚੁੱਕਾ ਹੈ।
ਕਰੋੜਾਂ ਲੋਕਾਂ ਨੇ ਦੇਖਿਆ ਵੀਡੀਓ
ਦੱਸਣਯੋਗ ਹੈ ਕਿ ਇਸ ਪ੍ਰੋਜੈਕਟ ਦੇ ਸ਼ੁਰੂਆਤੀ ਵੀਡੀਓਜ਼ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਏ ਸਨ। ਮਹਿਜ਼ ਕੁਝ ਹਫ਼ਤਿਆਂ ਵਿੱਚ ਹੀ ਇਸ ਨੂੰ 6 ਕਰੋੜ ਤੋਂ ਵੱਧ ਵਾਰ ਦੇਖਿਆ ਗਿਆ, ਜਿਸ ਨੇ ਇਸ ਦੇ ਗਲੋਬਲ ਸਟੈਂਡਰਡ ਦੀ ਨੀਂਹ ਰੱਖੀ।
ਟੀਮ ਦੀ ਮਿਹਨਤ ਲਿਆਈ ਰੰਗ
ਇਸ ਫ਼ਿਲਮ ਦੀ ਸਫਲਤਾ ਪਿੱਛੇ ਇੱਕ ਮਜ਼ਬੂਤ ਰਚਨਾਤਮਕ ਟੀਮ ਦਾ ਹੱਥ ਹੈ। ਸਾਹਾ (ਲੇਖਕ/ਨਿਰਦੇਸ਼ਕ), ਕ੍ਰਿਸ਼ਨਾ (ਸੰਸਥਾਪਕ, ਇਮੇਜਿਨ ਇਫ), ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਕਲਾਕਾਰ ਅੰਕੁਸ਼ ਦੇਵਾ, ਜੋ ਇਕੱਠੇ ਮਿਲ ਕੇ ਯਥਾਰਥਵਾਦ ਅਤੇ ਕਹਾਣੀ ਸੁਣਾਉਣ ਨੂੰ ਤਰਜੀਹ ਦਿੰਦੇ ਹੋਏ, ਏਆਈ ਰਾਹੀਂ ਬਿਰਤਾਂਤਕ ਫਿਲਮ ਨਿਰਮਾਣ ਦੀਆਂ ਸੀਮਾਵਾਂ ਨੂੰ ਅੱਗੇ ਵਧਾ ਰਹੇ ਹਨ।
ਅਲੀ ਅੱਬਾਸ ਜ਼ਫਰ ਨੇ YRF ਨਾਲ ਆਪਣੀ ਅਗਲੀ ਐਕਸ਼ਨ-ਰੋਮਾਂਸ ਫਿਲਮ ਦੀ ਸ਼ੁਰੂਆਤ ਦਾ ਐਲਾਨ ਕੀਤਾ
NEXT STORY