ਗੈਜੇਟ ਡੈਸਕ—ਕੋਰੋਨਾ ਦਾ ਕਹਿਰ ਪੂਰੀ ਦੁਨੀਆ ’ਚ ਫੈਲ ਚੁੱਕਿਆ ਹੈ ਅਤੇ ਇਸ ’ਤੇ ਕਾਬੂ ਪਾਉਣ ਲਈ ਕਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਕੋੋਰੋਨਾ ਵਾਇਰਸ ਨਾਲ ਜੁੜੇ ਸਰਚ ਵੀ ਵਧ ਗਏ ਹਨ ਕਿਉਂਕਿ ਯੂਜ਼ਰਸ ਇਸ ਦੇ ਬਾਰੇ ’ਚ ਜ਼ਿਆਦਾ ਤੋਂ ਜ਼ਿਆਦਾ ਜਾਣਕਾਰੀ ਚਾਹੁੰਦੇ ਹਨ। ਜੇਕਰ ਤੁਹਾਡੇ ਮਨ ’ਚ ਵੀ ਕੋਰੋਨਾ ਪ੍ਰਭਾਵ ਨਾਲ ਜੁੜੇ ਕਾਫੀ ਸਵਾਲ ਹਨ ਤਾਂ ਵਰਚੁਅਲ ਅਸਿਸਟੈਂਟ ਅਲੈਕਸਾ ਉਨ੍ਹਾਂ ਦੇ ਜਵਾਬ ਦੇਣ ਨੂੰ ਤਿਆਰ ਹੈ। ਐਮਾਜ਼ੋਨ ਵੱਲੋਂ ਅਲੈਕਸਾ ਨੂੰ ਅਪਗ੍ਰੇਡ ਕੀਤਾ ਗਿਆ ਹੈ ਅਤੇ ਕੋਵਿਡ-19 ਨਾਲ ਜੁੜੇ ਜਵਾਬ ਵੀ ਹੁਣ ਇਸ ਦੇ ਕੋਲ ਮੌਜੂਦ ਹਨ।
ਐਮਾਜ਼ੋਨ ਵੱਲੋਂ ਕਿਹਾ ਗਿਆ ਹੈ ਕਿ ਦੁਨੀਆਭਰ ਦੇ ਦੇਸ਼ਾਂ ’ਚ ਅਲੈਕਸਾ ਹੁਣ ਕੋਵਿਡ-19 ਨਾਲ ਜੁੜੇ ਕਰੀਬ 10 ਹਜ਼ਾਰ ਸਵਾਲਾਂ ਦੇ ਜਵਾਬ ਦੇ ਸਕਦੀ ਹੈ। ਕੰਪਨੀ ਨੇ ਇਕ ਸਟੇਟਮੈਂਟ ’ਚ ਕਿਹਾ ਕਿ ਅਸੀਂ ਦੁਨੀਆਭਰ ’ਚ ਆਫੀਸ਼ੀਅਲ ਗਵਰਨਮੈਂਟ ਅਤੇ ਨਿਊਜ਼ ਸੋਰਸੇਟ ਦੀ ਮਦਦ ਨਾਲ ਸਮੇਂ ’ਤੇ ਬਿਲਕੁਲ ਸਹੀ ਜਾਣਕਾਰੀ ਦੇਣ ’ਤੇ ਕੰਮ ਕਰ ਰਹੇ ਹਨ। ਜੇਕਰ ਤੁਹਾਡੇ ਘਰ ’ਚ ਵੀ ਐਮਾਜ਼ੋਨ ਦਾ ਸਮਾਰਟ ਸਪੀਕਰ ਹੈ ਤਾਂ ਤੁਸੀਂ ਕਈ ਨਵੀਆਂ ਚੀਜਾਂ ਟਰਾਈ ਕਰ ਸਕਦੇ ਹੋ। ਤੁਸੀਂ ਲਾਕਡਾਊਨ ਦੌਰਾਨ ਬੋਰ ਨਾ ਹੋਵੋ, ਇਸ ਦੇ ਲਈ ਵੀ ਅਲੈਕਸਾ ਦੇ ਨਾਲ ਕਈ ਮਜ਼ੇਦਾਰ ਗੇਮਸ ਵੀ ਖੇਡੀਆਂ ਜਾ ਸਕਦੀਆਂ ਹਨ। ਫੈਮਿਲੀ ਗੇਮ ਖੇਡਣ ਲਈ ਤੁਹਾਨੂੰ 'Alexa, open Akinator', 'Alexa, play impossible bollywood quiz', 'Alexa, open Number Guessing Game' ਜਾਂ ਫਿਰ 'Alexa, play true or false' ਕਹਿਣਾ ਹੋਵੇਗਾ। ਇਸ ਤਰ੍ਹਾਂ ਖੇਡ-ਖੇਡ ’ਚ ਤੁਸੀਂ ਸਿਖ ਵੀ ਸਕਦੇ ਹੋ। ਸਮਾਰਟ ਸਪੀਕਰ ’ਤੇ ਗੇਮ ਖੇਡਣ ਤੋਂ ਇਲਾਵਾ ਬਿਹਤਰੀਨ ਮਿਊਜ਼ਿਕ ਦਾ ਲੁਫਤ ਵੀ ਚੁੱਕਿਆ ਜਾ ਸਕਦਾ ਹੈ।
ਫਿਟ ਰਹਿਣ ’ਚ ਵੀ ਕਰੇਗੀ ਮਦਦ
ਕੰਪਨੀ ਨੇ ਕਿਹਾ ਕਿ ਅਲੈਕਸਾ ਤੁਹਾਡੀ ਇਸ ਮੁਸ਼ਕਲ ਅਤੇ ਤਣਾਅ ਵਾਲੇ ਸਮੇਂ ’ਚ ਮਦਦ ਕਰ ਸਕਦੀ ਹੈ। ਅਲੈਕਸਾ ਦੇ ਹੇਡਸਪੇਸ ਸਕਿਲ ਦੀ ਮਦਦ ਨਾਲ ਤੁਸੀਂ ਮੈਡੀਟੇਸ਼ਨ ਦੀ ਪ੍ਰੈਕਟਿਸ ਕਰ ਸਕਦੇ ਹਨ ਜਾਂ ਫਿਰ ਰਾਤ ਨੂੰ ਬਿਹਤਰ ਨੀਂਦ ਤੁਹਾਨੂੰ ਮਿਲ ਸਕਦੀ ਹੈ। ਇਸ ਤੋਂ ਇਲਾਵਾ ਸਪੈਸ਼ਲ ਡਿਸਟੈਂਸਿੰਗ ਫਾਲੋਅ ਕਰਨ ਦੌਰਾਨ ਰੋਜ਼ਾਨਾ ਗਿਆਨ ਗੁਰੂ ਦੀ ਤਰ੍ਹਾਂ ਅਲੈਕਸਾ ਰੋਜ਼ਾਨਾ ਇਕ ਨਵਾਂ ਫੈਕਟ ਦੱਸ ਸਕਦੀ ਹੈ। ਤੁਸੀਂ ਫਿਟ ਰਹਿਣਾ ਚਾਹੋ ਤਾਂ ਅਲੈਕਸਾ ਦੀ ਮਦਦ ਨਾਲ ਘਰ ’ਤੇ ਰਹਿ ਕੇ ਹੀ ਵਰਕਆਊਟ ਕਰ ਸਕਦੇ ਹੋ ਜਾਂ ਫਿਰ ਯੋਗਾ ਦਾ ਆਪਸ਼ਨ ਵੀ ਤੁਹਾਨੂੰ ਮਿਲਦਾ ਹੈ।
ਵਟਸਐਪ ਲਿਆਇਆ 'ਲਾਕਡਾਊਨ ਸਪੈਸ਼ਲ' ਸਟਿਕਰ ਪੈਕ, ਚੈਟਿੰਗ ਹੋਵੇਗੀ ਹੋਰ ਵੀ ਮਜ਼ੇਦਾਰ
NEXT STORY