ਆਟੋ ਗੈਜੇਟ- ਜਾਪਾਨ ਦੀ ਕਾਰ ਨਿਰਮਾਤਾ ਕੰਪਨੀ Toyota 18 ਜਨਵਰੀ ਨੂੰ ਭਾਰਤ 'ਚ ਆਪਣੇ ਲਗਜ਼ਰੀ ਸੇਡਾਨ Camry ਦਾ ਨਵਾਂ ਮਾਡਲ ਲਾਂਚ ਕਰਨ ਵਾਲੀ ਹੈ। ਕੰਪਨੀ ਨੇ ਇਸ ਮਾਡਲ ਨੂੰ ਦੁਨੀਆ ਦੇ ਕਈ ਦੂਜੇ ਦੇਸ਼ਾਂ 'ਚ ਸਾਲ 2017 'ਚ ਹੀ ਲਾਂਚ ਕਰ ਦਿੱਤਾ ਸੀ, ਪਰ ਭਾਰਤ 'ਚ ਇਸ ਨੂੰ ਹੁਣ ਲਾਂਚ ਕੀਤਾ ਜਾ ਰਿਹਾ ਹੈ। ਕੈਮਰੀ 2019 ਪਿੱਛਲੀ ਕੈਮਰੀ ਤੋਂ ਕਈ ਮਾਇਨਿਆਂ 'ਚ ਵੱਖ ਹੋ ਸਕਦੀ ਹੈ। ਇਸ 'ਚ ਹਾਇਬਰਿਡ ਇੰਜਣ ਦੇ ਨਾਲ ਅਪਡੇਟਿਡ ਇੰਟੀਰਿਅਰ ਤੇ ਐਕਸਟੀਰਿਅਰ ਦਿੱਤਾ ਜਾ ਸਕਦਾ ਹੈ। ਕਾਰ ਦੇ ਇੰਟੀਰਿਅਰ ਨੂੰ ਪਹਿਲਾਂ ਦੇ ਮੁਕਾਬਲੇ ਕੰਪਨੀ ਅਤੇ ਪ੍ਰੀਮੀਅਮ ਟੱਚ ਦੇ ਸਕਦੀ ਹੈ।
ਟੋਇਟਾ ਦੀ ਇਹ ਕੈਮਰੀ Lexus ES ਦੇ ਪਲੇਟਫਾਰਮ 'ਤੇ ਬਣਾਈ ਗਈ ਹੈ। ਕੈਮਰੀ ਦੇ ਇਸ ਮਾਡਲ ਨੂੰ ਟੈਂਥ ਜਨਰੇਸ਼ਨ ਮਾਡਲ ਕਿਹਾ ਜਾ ਰਿਹਾ ਹੈ। ਇਹ ਕਾਰ ਪਿੱਛਲੀ ਕੈਮਰੀ ਦੇ ਮੁਕਾਬਲੇ ਵੱਡੀ ਹੋਵੇਗੀ। ਪਿੱਛਲੀ ਕਾਰ ਦੀ ਤੁਲਨਾ 'ਚ ਇਸ ਨੂੰ 35 ਐੱਮ. ਐੱਮ ਲੰਬਾ, 15 ਐੱਮ. ਐੱਮ ਚੌੜਾ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਕੈਮਰੀ 2019 ਦਾ ਵ੍ਹੀਲ ਬੇਸ ਵੀ ਬਾਹਰ ਹੋਣ ਵਾਲੇ ਕੈਮਰੀ ਦੇ ਮਾਡਲ ਤੋਂ 50 ਐੱਮ. ਐੱਮ ਜ਼ਿਆਦਾ ਹੈ।
9 ਏਅਰਬੈਗਸ ਦੇ ਨਾਲ ਆਉਣ ਵਾਲੀ ਟੋਇਟਾ ਕੈਮਰੀ 2019 ਨੂੰ ਹੋਰ ਸੁਰੱਖਿਅਤ ਬਣਾਉਣ ਲਈ ਇਸ 'ਚ ਬ੍ਰੇਕ ਅਸਿਸਟ, ਵ੍ਹੀਅਕਲ ਸਟੇਬੀਲਿਟੀ ਕੰਟਰੋਲ, ਟ੍ਰੈਕਸ਼ਨ ਕੰਟਰੋਲ, ਪਾਰਕ ਅਸਿਸਟ, ਹਿੱਲ ਸਟਾਰਟ ਅਸਿਸਟ ਦੇ ਨਾਲ ਹੀ ਏ. ਬੀ. ਐੱਸ ਤੇ ਈ. ਬੀ. ਡੀ ਵੀ ਦਿੱਤਾ ਜਾ ਰਿਹਾ ਹੈ। ਨਵੀਂ ਕੈਮਰੀ 2.5 ਲਿਟਰ ਦੇ ਪੈਟਰੋਲ ਇੰਜਣ ਦੇ ਨਾਲ ਆਵੇਗੀ ਜੋ 221 ਐੱਨ. ਐੱਮ ਦੇ ਟਾਰਕ ਦੇ ਨਾਲ 176 ਪੀ. ਐੱਸ ਦੀ ਪਾਵਰ ਜਨਰੇਟ ਕਰੇਗਾ। ਇਸ ਦੇ ਨਾਲ ਹੀ ਇਸ 'ਚ ਮੌਜੂਦ ਇਲੈਕਟ੍ਰਿਕ ਮੋਟਰ 118 ਪੀ. ਐੱਸ ਦੀ ਪਾਵਰ ਦੇਵੇਗਾ।
ਕੀਮਤ ਦੀ ਜੇਕਰ ਗੱਲ ਕਰੀਏ ਤਾਂ ਕੈਮਰੀ ਦਾ ਆਊਟਗੋਇੰਗ ਮਾਡਲ 37.22 ਲੱਖ ਦੀ ਕੀਮਤ ਦੇ ਨਾਲ ਆਉਂਦਾ ਸੀ। ਲਿਹਾਜਾ ਉਮੀਦ ਕੀਤੀ ਜਾ ਰਹੀ ਹੈ ਕਿ ਕੈਮਰੀ 2019 ਨੂੰ ਟੋਇਟਾ ਇਸ ਕੀਮਤ ਦੇ ਕਰੀਬ ਲਾਂਚ ਕਰ ਸਕਦੀ ਹੈ।
ਸੈਮਸੰਗ Galaxy S8 ਤੇ S8+ ਨੂੰ ਭਾਰਤ ’ਚ ਐਂਡਰਾਇਡ ਪਾਈ ਅਪਡੇਟ ਮਿਲਣੀ ਸ਼ੁਰੂ
NEXT STORY