ਜਲੰਧਰ- ਕੰਪਿਊਟਰ ਉਪਕਰਣ ਬਣਾਉਣ ਵਾਲੀ ਕੰਪਨੀ Ambrane AQ11 ਨਾਂ ਤੋਂ ਇਕ ਅਜਿਹਾ ਟੈਬਲੇਟ ਲਾਂਚ ਕੀਤਾ ਹੈ ਡਿਊਲ ਸਿਮ ਅਤੇ 3G ਕਾਲਿੰਗ ਨੂੰ ਸਪੋਰਟ ਕਰਦਾ ਹੈ। ਭਾਰਤ 'ਚ ਇਸ ਟੈਬਲੇਟ ਦੀ ਕੀਮਤ 7,999 ਰੁਪਏ ਹੈ।
Ambrane AQ11 ਟੈਬਲੇਟ ਦੇ ਫੀਚਰਸ ਦੀ ਗੱਲ ਕਰੀਏ ਤਾਂ ਇਸ 'ਚ 10 ਇੰਚ ਦੀ (1024x600 ਪਿਕਸਲ) IPS ਡਿਸਪਲੇ, 1.3GHz ਕਵਾਡ-ਕੋਰ ਪ੍ਰੋਸੈਸਰ, 1GB ਰੈਮ 8GB ਇੰਟਰਨਲ ਸਟੋਰੇਜ ਦਿੱਤੀ ਗਈ ਹੈ। ਜਿਸਨੂੰ ਤੁਸੀਂ ਮਾਈਕ੍ਰੋ ਐੱਸ. ਡੀ. ਕਾਰਡ ਦੀ ਸਹਾਇਤਾ ਨਾਲ 32GB ਤੱਕ ਵਧਾ ਸਕਦੇ ਹਨ। ਐਂਡਰਾਇਡ ਲਾਲੀਪਾਪ v5.1 'ਤੇ ਰਨ ਕਰਨ ਵਾਲੇ ਇਸ ਟੈਬਲੇਟ 'ਚ ਪਾਵਰ ਲਈ 5000mAh ਬੈਟਰੀ ਦਿੱਤੀ ਗਈ ਹੈ।
ਫੋਟੋਗ੍ਰਾਫੀ ਲਈ ਇਸ ਟੈਬਲੇਟ 'ਚ 5MP ਰਿਅਰ ਅਤੇ 2MP ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਕਨੈਕਟੀਵਿਟੀ ਲਈ ਇਸ ਟੈਬਲੇਟ 'ਚ ਡਿਊਲ ਸਿਮ, 3G ਨਾਲ ਵਾਇਸ ਕਾਲਿੰਗ ਸਪੋਰਟ, WiFi, ਬਲੂਟੁਥ, GPS, ਮਾਈਕ੍ਰੋ ਯੂ. ਐੱਸ. ਬੀ. ਪੋਰਟ, 3.5mm ਆਡੀਓ ਪੋਰਟ ਦਿੱਤਾ ਗਿਆ ਹੈ।
ਏਅਰਟੈੱਲ ਦੇ Unlimited' ਆਫਰ 'ਤੇ ਜਿਓ ਨੇ ਖੜਕਾਇਆ ਟ੍ਰਾਈ ਦਾ ਦਰਵਾਜਾ
NEXT STORY