ਆਟੋ ਡੈਸਕ– ਇੰਜੀਨੀਅਰਿੰਗ ਖੇਤਰ ਦੀ ਵੱਡੀ ਕੰਪਨੀ Greaves Cotton ਨੇ ਹਾਈ-ਸਪੀਡ ਇਲੈਕਟ੍ਰਿਕ ਸਕੂਟਰ Ampere Zeal ਲਾਂਚ ਕੀਤਾ ਹੈ। ਕੰਪਨੀ ਨੇ ਕਿਹਾ ਹੈ ਕਿ ਫੇਮ-2 ਯੋਜਨਾ ਤਹਿਤ ਇਸ ਨੂੰ 18 ਹਜ਼ਾਰ ਰੁਪਏ ਦੀ ਸਬਸਿਡੀ ਮਿਲੇਗੀ। ਇਸ ਨਾਲ ਇਹ ਇਲੈਕਟ੍ਰਿਕ ਸਕੂਟਰ ਭਾਰਤੀਆਂ ਲਈ ਇਕ ਬਿਹਤਰ ਆਪਸ਼ਨ ਹੋਵੇਗਾ। ਸਬਸਿਡੀ ਤੋਂ ਬਾਅਦ ਇਸ ਹਾਈ-ਸਪੀਡ ਇਲੈਕਟ੍ਰਿਕ ਸਕੂਟਰ ਦੀ ਕੀਮਤ ਕਰੀਬ 66 ਹਜ਼ਾਰ ਰੁਪਏ ਹੋਵੇਗੀ।
ਇਸ ਸਕੂਟਰ ਦੀ ਟਾਪ ਸਪੀਡ 55 ਕਿਲੋਮੀਟਰ ਪ੍ਰਤੀ ਘੰਟਾ ਹੈ। ਇਕ ਵਾਰ ਫੁੱਲ ਚਾਰਜ ਕਰਨ ’ਤੇ ਇਹ 75 ਕਿਲੋਮੀਟਰ ਦੀ ਦੂਰੀ ਤੈਅ ਕਰਦਾ ਹੈ। ਇਸ ਨੂੰ ਫੁੱਲ ਚਾਰਜ ਕਰਨ ’ਚ 5.5 ਘੰਟੇ ਦਾ ਸਮਾਂ ਲੱਗਦਾ ਹੈ। ਸਕੂਟਰ ’ਤੇ ਦਿੱਤੇ ਗਏ ਬਾਡੀ ਗ੍ਰਾਫਿਕਸ ਅਤੇ ਐੱਲ.ਈ.ਡੀ. ਹੈੱਡਲਾਈਟਸ ਇਸ ਦੀ ਲੁੱਕ ਨੂੰ ਆਕਰਸ਼ਕ ਬਣਾਉਂਦੇ ਹਨ।
ਜ਼ੀਲ ਇਲੈਕਟ੍ਰਿਕ ਸਕੂਟਰ ’ਚ ਡਿਊਲ ਸਪੀਡ ਮੋਡ (ਇਕਾਨਮੀ ਅਤੇ ਪਾਵਰ) ਦਿੱਤੇ ਗਏ ਹਨ। ਇਸ ਵਿਚ ਪਾਵਰਫੁੱਲ ਐਕਸਲਰੇਸ਼ਨ ਹੈ। ਕੰਪਨੀ ਦਾ ਦਾਅਵਾ ਹੈ ਕਿ ਸਕੂਟਰ 14 ਸੈਕੰਡ ’ਚ 0 ਤੋਂ 50 ਕੋਲਮੀਟਰ ਪ੍ਰਤੀ ਘੰਟਾ ਦੀ ਰਫਤਾਰ ਫੜਦਾ ਹੈ। ਸਕੂਟਰ ’ਚ ਐਂਟੀ ਥੈੱਫਟ ਅਲਾਰਮ ਵੀ ਦਿੱਤਾ ਗਿਆ ਹੈ। ਸਕੂਟਰ 5 ਕਲਰ ਆਪਸ਼ਨ ’ਚ ਉਪਲੱਬਧ ਹੈ।

ਦੱਸ ਦੇਈਏ ਕਿ ਜ਼ੀਲ ਸਕੂਟਰ ਨੂੰ ਐਂਪੀਅਰ ਵ੍ਹੀਕਲਜ਼ ਨੇ ਬਣਾਇਆ ਹੈ, ਜੋ ਗ੍ਰਿਵਸ ਕਾਟਨ ਦੀ ਸਹਾਇਕ ਕੰਪਨੀ ਹੈ। ਇਸ ਦੇ ਕੁਝ ਹੋਰ ਘੱਟ ਸਪੀਡ ਅਤੇ ਘੱਟ ਕੀਮਤ ਵਾਲੇ ਸਕੂਟਰ ਪਹਿਲਾਂ ਤੋਂ ਹੀ ਉਪਲੱਬਧ ਹਨ। ਐਂਪੀਅਰ ਦੇ ਇਲੈਕਟ੍ਰਿਕ ਵ੍ਹੀਕਲਜ਼ ਇਕ ਤੋਂ ਤਿੰਨ ਸਾਲ ਤਕ ਦੀ ਵਾਰੰਟੀ ਦੇ ਨਾਲ ਆਉਂਦੇ ਹਨ। ਕੰਪਨੀ ਦੇਸ਼ ’ਚ 300 ਤੋਂ ਜ਼ਿਆਦਾ ਗ੍ਰਿਵਸ ਰਿਟੇਲ ਸਟੋਰਾਂ ਅਤੇ 5 ਹਜ਼ਾਰ ਤੋਂ ਜ਼ਿਆਦਾ ਆਊਟਲੇਟ ਰਾਹੀਂ ਆਫਟਰ-ਸੇਲਸ ਸਰਵਿਸ ਦਿੰਦੀ ਹੈ।
ਐਪਲ 2021 ਤਕ ਲਿਆ ਸਕਦੀ ਹੈ ਮੁੜਨ ਵਾਲੇ ਸਮਾਰਟਫੋਨ
NEXT STORY