ਜਲੰਧਰ-ਐਪਲ ਤੇ ਐੱਫ.ਬੀ.ਆਈ. ਦੀ ਚੱਲ ਰਹੀ ਲੜਾਈ ਦਿਨੋਂ ਦਿਨ ਨਵਾਂ ਮੋੜ ਲੈ ਰਹੀ ਹੈ। ਹੁਣ ਤੱਕ ਕਈ ਸੋਸ਼ਲ ਵੈੱਬਸਾਈਟਾਂ ਨੇ ਐਪਲ ਦੇ ਪੱਖ 'ਚ ਹੀ ਗੱਲ ਕੀਤੀ ਹੈ ਅਤੇ ਹੁਣ ਵੀ ਐਪਲ ਦਾ ਸਾਥ ਦੇ ਰਹੀਆਂ ਹਨ। ਐਪਲ ਨੂੰ ਆਏ ਦਿਨ ਐੱਫ.ਬੀ.ਆਈ. ਵੱਲੋਂ ਆਈਫੋਨ ਨੂੰ ਅਨਲਾਕ ਕਰਨ ਲਈ ਜ਼ੋਰ ਦਿੱਤਾ ਜਾ ਰਿਹਾ ਹੈ ਅਤੇ ਹਰ ਤਰ੍ਹਾਂ ਦੇ ਕਾਨੂੰਨੀ ਤਰੀਕਿਆਂ ਦਾ ਸਹਾਰਾ ਲੈ ਕੇ ਡਾਟਾ ਸ਼ੇਅਰ ਕਰਨ ਲਈ ਕਿਹਾ ਜਾ ਰਿਹਾ ਹੈ।
ਇਸੇ ਮੁੱਦੇ ਨੂੰ ਲੈ ਕੇ ਇਕ ਸੰਘੀ ਜੱਜ ਨੇ ਫੈਸਲਾ ਸੁਣਾਇਆ ਹੈ ਕਿ ਅਮਰੀਕੀ ਨਿਆਂ ਵਿਭਾਗ ਐਪਲ ਨੂੰ ਇਸ ਗੱਲ ਲਈ ਮਜਬੂਰ ਕਰਨ ਲਈ 227 ਸਾਲ ਪੁਰਾਣੇ ਕਾਨੂੰਨ ਦਾ ਇਸਤੇਮਾਲ ਨਹੀਂ ਕਰ ਸਕਦਾ ਕਿ ਉਹ ਐੱਫ. ਬੀ. ਆਈ. ਨੂੰ ਲਾਕ ਕੀਤੇ ਗਏ ਆਈਫੋਨ ਦਾ ਡਾਟਾ ਮੁਹੱਈਆ ਕਰਵਾਏ। ਇਸ ਫੈਸਲੇ ਨਾਲ ਨਿੱਜੀ ਅਤੇ ਜਨ ਸੁਰੱਖਿਆ ਦੇ ਸੰਬੰਧ 'ਚ ਕੰਪਨੀ ਨਾਲ ਲੜਾਈ ਵਿਚ ਸਰਕਾਰ ਨੂੰ ਵੱਡਾ ਝਟਕਾ ਲੱਗਾ ਹੈ। ਅਮਰੀਕਾ ਦੇ ਮੈਜਿਸਟ੍ਰੇਟ ਜੱਜ ਜੇਮਸ ਓਰੇਸਟੀਨ ਵੱਲੋਂ ਕੱਲ ਸੁਣਾਇਆ ਗਿਆ ਫੈਸਲਾ ਬਰੁਕਲਿਨ ਦੇ ਨਸ਼ੀਲੇ ਪਦਾਰਥਾਂ ਦੇ ਮਾਮਲੇ ਵਿਚ ਥੋੜ੍ਹਾ-ਬਹੁਤ ਲਾਗੂ ਹੋਇਆ। ਇਹ ਫੈਸਲਾ ਕੈਲੀਫੋਰਨੀਆ ਦੇ ਇਕ ਜੱਜ ਦੇ ਹੁਕਮ ਵਿਰੁੱਧ ਕੰਪਨੀ ਦੀ ਲੜਾਈ 'ਚ ਉਸ ਦੇ ਰੁਖ ਨੂੰ ਹਮਾਇਤ ਦਿੰਦਾ ਹੈ।
ਛੋਟੇ ਤਾਰੇ ਦੀ ਧਰਤੀ ਨਾਲ ਟੱਕਰ ਮਚਾ ਸਕਦੀ ਹੈ ਤਬਾਹੀ
NEXT STORY