ਗੈਜੇਟ ਡੈਸਕ– ਗੂਗਲ ਨੇ ਨਵੇਂ ਐਂਡਰਾਇਡ ਵਰਜ਼ਨ ਐਂਡਰਾਇਡ 13 ਨੂੰ ਲਾਂਚ ਕਰ ਦਿੱਤਾ ਹੈ, ਹਾਲਾਂਕਿ ਇਸਨੂੰ ਫਿਲਹਾਲ ਸਿਰਪ ਗੂਗਲ ਪਿਕਸਲ ਫੋਨ ਲਈ ਹੀ ਉਪਲੱਬਧ ਕਰਵਾਇਆ ਗਿਆ ਹੈ। ਗੂਗਲ ਨੇ ਕਿਹਾ ਹੈ ਕਿ ਐਂਡਰਾਇਡ 13 ਦੀ ਅਪਡੇਟ ਜਲਦ ਹੀ Samsung Galaxy, Asus, HMD (Nokia), iQOO, Motorola, OnePlus, Oppo, Realme, Sharp, Sony, Tecno, Vivo, Xiaomi ਅਤੇ ਹੋਰ ਕੰਪਨੀਆਂ ਦੇ ਫੋਨਜ਼ ਲਈ ਇਸ ਸਾਲ ਦੇ ਅਖੀਰ ਤਕ ਜਾਰੀ ਕੀਤਾ ਜਾਵੇਗਾ। ਦੱਸ ਦੇਈਏ ਕਿ ਇਸੇ ਸਾਲ ਮਈ ’ਚ ਗੂਗਲ ਨੇ Google I/O 2022 ਈਵੈਂਟ ’ਚ ਐਂਡਰਾਇਡ 13 ਦੀ ਪਹਿਲੀ ਝਲਕ ਵਿਖਾਈ ਸੀ। ਆਓ ਐਂਡਰਾਇਡ 13 ਦੇ ਕੁਝ ਖਾਸ ਫੀਚਰਜ਼ ਬਾਰੇ ਜਾਣਦੇ ਹਾਂ...
ਐਂਡਰਾਇਡ 13 ਦੇ ਫੀਚਰਜ਼
ਐਂਡਰਾਇਡ 13 ਦੇ ਨਾਲ ਵੱਡਾ ਬਦਲਾਅ ਡਿਜ਼ਾਈਨ ਨੂੰ ਲੈ ਕੇ ਕੀਤਾ ਗਿਆ ਹੈ। ਐਂਡਰਾਇਡ 13 ਦੇ ਨਾਲ ਯੂਜ਼ਰਸ ਆਪਣੇ ਕਿਸੇ ਗੈਰ-ਗੂਗਲ ਐਪ ਨੂੰ ਵੀ ਕਸਟਮਾਈਜ਼ ਕਰ ਸਕਣਗੇ। ਨਵੀਂ ਅਪਡੇਟ ਦੇ ਨਾਲ ਐਪ ਆਈਕਨ ਅਤੇ ਵਾਲਪੇਪਰ ਨੂੰ ਕਸਟਮਾਈਜ਼ ਕਰਨ ਲਈ ਜ਼ਿਆਦਾ ਆਪਸ਼ਨ ਮਿਲਣਗੇ। ਪਹਿਲਾਂ ਕਿਸੇ ਭਾਸ਼ਾ ਬਦਲਣ ’ਤੇ ਪੂਰੇ ਫੋਨ ਦੀ ਭਾਸ਼ਾ ਬਦਲ ਜਾਂਦੀ ਸੀ ਪਰ ਹੁਣ ਐਂਡਰਾਇਡ 13 ਦੇ ਨਾਲ ਕਿਸੇ ਖਾਸ ਐਪ ਦੀ ਭਾਸ਼ਾ ਅਤੇ ਫੋਂਟ ਸਾਈਜ਼ ਨੂੰ ਬਦਲਣ ਦਾ ਆਪਸ਼ਨ ਮਿਲੇਗਾ। ਐਂਡਰਾਇਡ 13 ਦੇ ਨਾਲ ਨਵੇਂ ਵਾਲਪੇਪਰ ਦੇ ਨਾਲ ਕਸਟਮਾਈਜ਼ ਬੈੱਡਟਾਈਮ ਅਤੇ ਡਾਰਕ ਮੋਡ ਮਿਲੇਗਾ। ਐਂਡਰਾਇਡ 13 ਦੇ ਨਾਲ ਪਿਕਸਲ ਫੋਨ ’ਚ spatila Audio ਦਾ ਸਪੋਰਟ ਮਿਲੇਗਾ ਜੋ ਕਿ ਪਹਿਲਾਂ ਤੋਂ ਹੀ ਆਈਫੋਨ ’ਚ ਹੈ। ਨਵਾਂ ਓ.ਐੱਸ. ਬਲੂਟੁੱਥ ਲਈ ਵੀ ਲੋਅ ਐਨਰਜੀ ਆਡੀਓ ਦਾ ਇਸਤੇਮਾਲ ਕਰੇਗਾ।
ਐਂਡਰਾਇਡ 13 ਦੇ ਨਾਲ ਗੂਗਲ ਨੇ ਯੂਨੀਫਾਈਡ ਸਕਿਓਰਿਟੀ ਐਂਡ ਪ੍ਰਾਈਵੇਸੀ ਸੈਟਿੰਗ ਪੇਜ ਤੋਂ ਇਲਾਵਾ ਐਲਬਮ ’ਚ ਆਰਟਵਰਕ ਨੂੰ ਵੀ ਜੋੜਿਆ ਹੈ। ਐਂਡਰਾਇਡ 13 ਨੂੰ ਟੈਬਲੇਟ ਦੇ ਹਿਸਾਬ ਨਾਲ ਵੀ ਆਪਟੀਮਾਈਜ਼ ਕੀਤਾ ਗਿਆ ਹੈ ਤਾਂ ਜੋ ਮਲਟੀਟਾਸਕਿੰਗ ’ਚ ਕੋਈ ਪਰੇਸ਼ਾਨੀ ਨਾ ਹੋਵੇ। ਇਸਦੀ ਫਾਈਨਲ ਅਪਡੇਟ ਇਸੇ ਮਹੀਨੇ ’ਚ ਰਿਲੀਜ਼ ਕੀਤੀ ਜਾ ਸਕਦੀ ਹੈ।
ਐਂਡਰਾਇਡ 13 ਦੇ ਨਾਲ ਲਾਕ ਸਕਰੀਨ ’ਤੇ ਵੀ ਮਿਊਜ਼ਿਕ ਪਲੇਅ ਹੋ ਸਕੇਗਾ। ਇਸਤੋਂ ਇਲਾਵਾ ਭੂਚਾਲ ਨੂੰ ਲੈ ਕੇ ਵੀ ਪਹਿਲਾਂ ਦੇ ਮੁਕਾਬਲੇ ਸਹੀ ਅਲਰਟ ਮਿਲੇਗਾ। ਭੂਚਾਲ ਦੇ ਅਲਰਟ ਦੇ ਨਾਲ ਉਸ ਤੋਂ ਬਚਣ ਦੇ ਤਰੀਕੇ ਵੀ ਦੱਸੇ ਜਾਣਗੇ। ਗੂਗਲ ਵਾਲੇਟ ਗੂਗਲ ਪੇਅ ਦੇ ਡਿਜ਼ਾਈਨ ’ਚ ਵੀ ਬਦਲਾਅ ਕੀਤਾ ਗਿਆ ਹੈ ਜਿਸਤੋਂ ਬਾਅਦ ਤੁਸੀਂ ਈਵੈਂਟ ਪਾਸ, ਪੇਮੈਂਟ ਕਾਰਡ, ਇੰਸ਼ੋਰੈਂਸ ਆਦਿ ਨੂੰ ਸਟੋਰ ਕਰ ਸਕੋਗੇ।
ਹਾਈਟੈੱਕ ਸਕਿਓਰਿਟੀ ਵਾਲੇ Moto G32 ਦੀ ਪਹਿਲੀ ਸੇਲ ਅੱਜ, ਮਿਲ ਰਹੀ ਇੰਨੀ ਛੋਟ
NEXT STORY