ਜਲੰਧਰ— ਐਂਡ੍ਰਾਇਡ ਸਮਾਰਟਫੋਨ 'ਚ ਜ਼ਿਆਦਾ ਐਪਲੀਕੇਸ਼ਨ ਅਤੇ ਗੇਮਜ਼ ਹਨ ਇਸ ਕਾਰਨ ਵਿਸ਼ਵ ਭਰ 'ਚ ਐਂਡ੍ਰਾਇਡ ਪਸੰਦ ਕੀਤਾ ਜਾਂਦਾ ਹੈ। ਪਰ ਐਂਡ੍ਰਾਇਡ ਐਪਲੀਕੇਸ਼ਨ ਦੀ ਵਰਤੋਂ ਕਰਨ ਲਈ ਜ਼ਰੂਰੀ ਨਹੀਂ ਕਿ ਤੁਹਾਡੇ ਕੋਲ ਐਂਡ੍ਰਾਇਡ ਫੋਨ ਹੀ ਹੋਵੇ। ਤੁਸੀਂ ਆਪਣੇ ਪੀ.ਸੀ. 'ਤੇ ਵੀ ਐਂਡ੍ਰਾਇਡ ਐਪਲੀਕੇਸ਼ਨ ਦਾ ਲਾਭ ਲੈ ਸਕਦੇ ਹੋ। ਇਸ ਲਈ ਤੁਸੀਂ ਐਂਡ੍ਰਾਇਡ ਇਮੀਊਲੇਟਰ ਐਪਲੀਕੇਸ਼ਨ ਦੀ ਵਰਤੋਂ ਕਰ ਸਕਦੇ ਹੋ। ਡੈਸਕਟਾਪ 'ਤੇ ਐਂਡ੍ਰਾਇਡ ਦੀ ਵਰਤੋਂ ਕਰਨ ਦੇ ਕਈ ਫਾਇਦੇ ਹਨ ਜੋ ਇਸ ਪ੍ਰਕਾਰ ਹਨ-
ਐਂਡ੍ਰਾਇਡ ਦੇ ਕਿਸੇ ਵੀ ਵਰਜ਼ਨ ਦੀ ਵਰਤੋਂ ਕਰੋ-
ਜਦੋਂ ਤੁਸੀਂ ਨਵਾਂ ਫੋਨ ਖਰੀਦ ਕੇ ਲਿਆਉਂਦੇ ਹੋ ਤਾਂ ਐਂਡ੍ਰਾਇਡ ਆਪਰੇਟਿੰਗ ਸਿਸਟਮ ਦੇ ਕਿਸੇ ਖਾਸ ਵਰਜ਼ਨ 'ਤੇ ਰੱਨ ਕਰ ਰਿਹਾ ਹੁੰਦਾ ਹੈ। ਤੁਸੀਂ ਉਸ ਨੂੰ ਪੁਰਾਣੇ ਵਰਜ਼ਨ 'ਤੇ ਰਨ ਨਹੀਂ ਕਰ ਸਕਦੇ। ਉਥੇ ਹੀ ਨਵੇਂ ਵਰਜ਼ਨ ਦੀ ਵਰਤੋਂ ਉਦੋਂ ਤੱਕ ਨਹੀਂ ਕਰ ਸਕਦੇ ਜਦੋਂ ਤੱਕ ਕਿ ਫੋਨ ਨਿਰਮਾਤਾ ਇਸ ਦੀ ਮਨਜ਼ੂਰੀ ਨਹੀਂ ਦਿੰਦਾ। ਜੇਕਰ ਤੁਸੀਂ ਚਾਹੇ ਤਾਂ ਰੂਟ ਕਰਕੇ ਫੋਨ 'ਚ ਪੁਰਾਣੇ ਜਾਂ ਨਵੇਂ ਆਪਰੇਟਿੰਗ ਸਿਸਟਮ ਨੂੰ ਚਲਾ ਸਕਦੇ ਹੋ ਪਰ ਇਸ ਨਾਲ ਫੋਨ ਦੀ ਵਾਰੰਟੀ ਖਤਮ ਹੋ ਜਵੇਗੀ ਅਤੇ ਉਸ ਨੂੰ ਭਾਰੀ ਨੁਕਸਾਨ ਵੀ ਪਹੁੰਚ ਸਕਦਾ ਹੈ।
ਐਂਡ੍ਰਾਇਡ ਇਮੀਊਲੇਟਰ ਐਪਲੀਕੇਸ਼ਨ ਰਾਹੀਂ ਤੁਸੀਂ ਐਂਡ੍ਰਾਇਡ ਦੇ ਕਿਸੇ ਵੀ ਵਰਜ਼ਨ ਨੂੰ ਪੀ.ਸੀ. 'ਤੇ ਰਨ ਕਰ ਸਕਦੇ ਹਨ। ਤੁਸੀਂ ਫੈਕਟਰੀ ਵਰਜ਼ਨ ਨਾਲ ਰਿਸਟ੍ਰੀਕਸ ਨਹੀਂ ਰਹਿੰਦੇ ਸਗੋਂ ਆਪਣੀ ਮਰਜ਼ੀ ਦੇ ਐਂਡ੍ਰਾਇਡ ਆਪਰੇਟਿੰਗ ਸਿਸਟਮ ਨੂੰ ਰਨ ਕਰ ਸਕਦੇ ਹੋ।
ਕਸਟਮਾਈਜ਼ ਕਰ ਸਕਦੇ ਹੋ ਹਾਰਡਵੇਅਰ ਸਪੈਸੀਫਿਕੇਸ਼ਨ-
ਐਂਡ੍ਰਾਇਡ ਫੋਨ 'ਚ ਤੁਸੀਂ ਇਕ ਵਾਰ ਜੋ ਖਰੀਦ ਲਿਆ ਉਸੇ ਨਾਲ ਹਮੇਸ਼ਾ ਬਣੇ ਰਹਿਣਾ ਹੁੰਦਾ ਹੈ। ਮਤਲਬ ਫੋਨ ਦੇ ਪ੍ਰੋਸੈਸਰ, ਰੈਮ ਅਤੇ ਇੰਟਰਨਲ ਮੈਮਰੀ 'ਚ ਬਦਲਾਅ ਨਹੀਂ ਕਰ ਸਕਦੇ। ਉਥੇ ਹੀ ਫੋਨ 'ਚ ਤੁਸੀਂ ਕਿਸੇ ਗੇਮ ਜਾਂ ਐਪਲੀਕੇਸ਼ਨ ਨੂੰ ਰਨ ਕਰ ਰਹੇ ਹੋ ਤਾਂ ਉਸ ਲਈ ਵਿਸ਼ੇਸ਼ ਹਾਰਡਵੇਅਰ ਸਪੈਸੀਫਿਕੇਸ਼ਨ ਤੈਅ ਨਹੀਂ ਕਰ ਸਕਦੇ। ਜਿਵੇਂ ਤੁਹਾਡੇ ਫੋਨ 'ਚ 2 ਜੀ.ਬੀ. ਰੈਮ ਹੈ ਤਾਂ ਕਿਸੇ ਗੇਮ ਨੂੰ ਤੁਸੀਂ 1 ਜੀ.ਬੀ. 'ਤੇ ਰਨ ਕਰ ਦਿੱਤਾ ਹੈ ਜਦੋਂਕਿ ਡੈਸਕਟਾਪ ਨਾਲ ਅਜਿਹਾ ਨਹੀਂ ਹੈ। ਐਂਡ੍ਰਾਇਡ ਇਮੀਊਲੇਟਰ ਐਪਲੀਕੇਸ਼ਨ ਦੀ ਵਰਤੋਂ ਜਦੋਂ ਤੁਸੀਂ ਡੈਸਕਟਾਪ 'ਤੇ ਕਰਦੇ ਹੋ ਤਾਂ ਹਾਰਡਵੇਅਰ ਲੈਵਲ ਖੁਦ ਸੈੱਟ ਕਰ ਸਕਦੇ ਹੋ। ਜਿਵੇ ਡੈਸਕਟਾਪ 'ਚ 4ਜੀ.ਬੀ. ਰੈਮ ਹੈ ਤਾਂ ਤੁਸੀਂ ਐਂਡ੍ਰਾਇਡ ਇਮੀਊਲੇਟਰ ਲਈ ਸਿਰਫ 3 ਜੀ.ਬੀ. ਹੀ ਤੈਅ ਕੀਤੀ ਹੈ।
ਡਾਟਾ ਦਾ ਨਹੀਂ ਹੋਵੇਗਾ ਨੁਕਸਾਨ-
ਤੁਸੀਂ ਆਪਣੇ ਪੀ.ਸੀ. 'ਤੇ ਐਂਡ੍ਰਾਇਡ ਇਮੀਊਲੇਟਰ ਐਪਲੀਕੇਸ਼ਨ ਨੂੰ ਰਨ ਕਰਕੇ ਐਂਡ੍ਰਾਇਡ ਆਪਰੇਟਿੰਗ ਸਿਸਟਮ ਦੀ ਵਰਤੋਂ ਕਰਦੇ ਹੋ। ਇਹ ਤੁਹਾਡੇ ਪੀ.ਸੀ. ਦੇ ਹਾਰਡਵੇਅਰ 'ਚ ਨਹੀਂ ਹੁੰਦਾ ਇਹ ਸਾਫਟਵੇਅਰ ਹੈ। ਅਜਿਹੇ 'ਚ ਕਿਸੇ ਕਾਰਨ ਜੇਕਰ ਤੁਹਾਡੇ ਪੀ.ਸੀ. 'ਚ ਕੋਈ ਖਰਾਬੀ ਵੀ ਆਉਂਦੀ ਹੈ ਤਾਂ ਪੂਰਾ ਡਾਟਾ ਦਾ ਨੁਕਸਾਨ ਨਹੀਂ ਹੁੰਦਾ। ਜੇਕਰ ਤੁਸੀਂ ਪੀ.ਸੀ. ਦੀ ਲੋਕਲ ਡ੍ਰਾਈਵ 'ਤੇ ਕੁਝ ਸੇਵ ਕਰਕੇ ਰੱਖਿਆ ਹੈ ਤਾਂ ਉਹ ਨਸ਼ਟ ਹੋ ਜਾਵੇਗਾ ਨਹੀਂ ਤਾਂ ਇਮਨੀਊਲੇਟਰ ਐਪਲੀਕੇਸ਼ਨ ਦਾ ਡਾਟਾ ਤੁਹਾਨੂੰ ਵਾਪਸ ਮਿਲ ਜਾਵੇਗਾ। ਇਸ ਵਿਚ ਕੁਝ ਐਪਲੀਕੇਸ਼ਨ ਦੇ ਨਾਲ ਕਲਾਊਡ 'ਚ ਸਟੋਰ ਹੋ ਜਾਂਦਾ ਹੈ। ਅਜਿਹੇ 'ਚ ਪੀ.ਸੀ. ਹਾਰਡਵੇਅਰ ਨੂੰ ਨੁਕਸਾਨ ਵੀ ਪਹੁੰਚੇ ਤਾਂ ਸਾਫਟਵੇਅਰ ਨਾਲ ਡਾਟਾ ਰਿਕਵਰ ਹੋ ਜਾਂਦਾ ਹੈ।
ਡੈਸਕਟਾਪ 'ਤੇ ਕਰੋ ਐਂਡ੍ਰਾਇਡ ਸੋਸ਼ਲ ਐਪਸ ਦੀ ਵਰਤੋਂ-
ਡੈਸਕਟਾਪ 'ਤੇ ਐਂਡ੍ਰਾਇਡ ਆਪਰੇਟਿੰਗ ਸਿਸਟਮ ਦੀ ਵਰਤੋਂ ਦਾ ਸਭ ਤੋਂ ਵੱਡਾ ਫਾਇਦਾ ਇਹ ਵੀ ਹੁੰਦਾ ਹੈ ਕਿ ਤੁਸੀਂ ਡੈਸਕਟਾਪ ਨਾਲ ਹੀ ਐਂਡ੍ਰਾਇਡ ਸੋਸ਼ਲ ਐਪਸ ਦੀ ਵਰਤੋਂ ਫੋਨ ਦੇ ਅੰਦਾਜ਼ 'ਚ ਵੀ ਕਰ ਸਕਦੇ ਹੋ। ਤੁਸੀਂ ਆਪਣੇ ਫੋਨ ਨਾਲ ਵਟਸਐਪ, ਟੈਲੀਗ੍ਰਾਮ, ਫੇਸਬੁੱਕ ਅਤੇ ਇੰਸਟਾਗ੍ਰਾਮ ਸਮੇਤ ਕਈ ਹੋਰ ਮੋਬਾਇਲ ਐਪਸ ਦੀ ਵਰਤੋਂ ਕਰ ਸਕਦੇ ਹੋ। ਪੀ.ਸੀ. ਨਾਲ ਹੀ ਤੁਸੀਂ ਚੈਟ, ਵੁਆਇਸ ਅਤੇ ਵੀਡੀਓ ਕਾਲਿੰਗ ਵਰਗੀਆਂ ਸੇਵਾਵਾਂ ਦਾ ਲਾਭ ਲ ੈਸਕਦੇ ਹੋ।
ਮੋਬਾਇਲ ਦੀਆਂ ਹਾਈਐਂਡ ਗੇਮਜ਼ ਪੀ.ਸੀ. 'ਤੇ ਖੇਡੋ-
ਪੀ.ਸੀ. 'ਤੇ ਐਂਡ੍ਰਾਇਡ ਆਪਰੇਟਿੰਗ ਸਿਸਟਮ ਰਨ ਕਰਨ ਦੇ ਨਾਲ ਹੀ ਤੁਸੀਂ ਇਸ 'ਤੇ ਉਪਲੱਬਧ ਬਿਹਤਰੀਨ ਗੇਮਜ਼ ਵੀ ਖੇਡ ਸਕਦੇ ਹੋ। ਖਾਸ ਗੱਲ ਇਹ ਕਹੀ ਜਾ ਸਕਦੀ ਹੈ ਕਿ ਤੁਸੀਂ ਉਨ੍ਹਾਂ ਗੇਮਜ਼ ਨੂੰ ਵੀ ਰਨ ਕਰ ਸਕਦੇ ਹੋ ਜਿਸ ਲਈ ਫੋਨ 'ਚ ਬੇਹੱਦ ਹੀ ਉੱਚ ਸਮਰਥਾ ਵਾਲੇ ਪ੍ਰੋਸੈਸਰ ਅਤੇ ਰੈਮ ਦੀ ਲੋੜ ਹੁੰਦੀ ਹੈ। ਇਨ੍ਹਾਂ ਗੇਮਜ਼ ਨੂੰ ਤੁਸੀਂ ਫ੍ਰੀ 'ਚ ਆਪਣੇ ਪੀ.ਸੀ. 'ਤੇ ਖੇਡ ਸਕਦੇ ਹੋ। ਐਂਡ੍ਰਾਇਡ ਇਮੀਊਲੇਟਰ ਐਪਸ 'ਚ ਇਨ੍ਹਾਂ ਗੇਮਸ ਦਾ ਬੇਹੱਦ ਹੀ ਚੰਗਾ ਸਪੋਰਟ ਹੈ। ਉਥੇ ਹੀ ਕੁਝ ਇੰਨੀਲੇਟਰ ਐਪਸ ਗੇਮਿੰਗ ਲਈ ਜਾਏ ਸਟੂਕ ਅਤੇ ਫੋਨ ਸਪੋਰਟ ਵੀ ਦਿੰਦੇ ਹਨ।
ਮਲਟੀ ਟਾਸਕ-
ਇਮੀਊਲੇਟਰ ਐਪਸ ਰਾਹੀਂ ਆਪਣੇ ਪੀ.ਸੀ. 'ਤੇ ਐਂਡ੍ਰਾਇਡ ਆਪਰੇਟਿੰਗ ਸਿਸਟਮ ਦੀ ਵਰਤੋਂ ਕਰਨ ਦੌਰਾਨ ਤੁਸੀਂ ਮੋਬਾਇਲ ਐਪਸ ਅਤੇ ਪੀ.ਸੀ. ਐਪਸ ਵਿਚਾਲੇ ਮਲਟੀ ਟਾਸਕ ਦੀ ਵਰਤੋਂ ਕਰ ਸਕਦੇ ਹੋ। ਐਂਡ੍ਰਾਇਡ ਐਪਸ ਦੀ ਵਰਤੋਂ ਕਰਨ ਦੌਰਾਨ ਪੀ.ਸੀ. ਐਪਸ ਦੀ ਵੀ ਵਰਤੋਂ ਕਰ ਸਕਦੇ ਹੋ। ਉਥੇ ਹੀ ਕਈ ਅਜਿਹੇ ਇਮੀਊਲੇਟਰ ਐਪਸ ਹਨ ਤਾਂ ਡ੍ਰੈਗ ਐਂਡ ਡ੍ਰਾਪ ਸੁਵਿਧਾ ਦਿੰਦੇ ਹਨ।
ਹੈਕਿੰਗ ਤੋਂ ਬਚਣ ਲਈ ਇਹ ਅਜੀਬ ਤਰੀਕਾ ਅਪਣਾਉਂਦੇ ਹਨ ਫੇਸਬੁੱਕ ਦੇ ਸੀ. ਈ. ਓ !
NEXT STORY