ਗੈਜੇਟ ਡੈਸਕ– ਗੂਗਲ ਨੇ ਆਪਣੇ ਐਨੁਅਲ I/O 2019 ਕਾਨਫਰੰਸ ’ਚ ਐਂਡਰਾਇਡ ਆਪਰੇਟਿੰਗ ਸਿਸਟਮ ਨਾਲ ਜੁੜੇ ਨਵੇਂ ਐਲਾਨ ਕੀਤੇ ਹਨ। ਗੂਗਲ ਨੇ ਕਿਹਾ ਹੈ ਕਿ Android Q OS 13 ਬ੍ਰਾਂਡਸ ਦੇ 15 ਸਮਾਰਟਫੋਨਜ਼ ’ਚ ਜਲਦੀ ਦੇਖਣ ਨੂੰ ਮਿਲੇਗਾ। ਇਨ੍ਹਾਂ ’ਚ ਪਿਕਸਲ ਸੀਰੀਜ਼ ਦੇ ਸਮਾਰਟਫੋਨਜ਼ ਵੀ ਸ਼ਾਮਲ ਹੋਣਗੇ। ਦੱਸ ਦੇਈਏ ਕਿ ਐਂਡਰਾਇਡ ਕਿਊ ਇਸ ਆਪਰੇਟਿੰਗ ਸਿਸਟਮ ਸੀਰੀਜ਼ ਦਾ 10ਵਾਂ ਵਰਜਨ ਹੈ। ਗੂਗਲ ਨੇ ਦਾਅਵਾ ਕੀਤਾ ਹੈ ਕਿ ਦੂਨੀਆ ਭਰ ’ਚ 2.5 ਅਰਬ ਡਿਵਾਈਸਿਸ ਐਂਡਰਾਇਡ ਆਪਰੇਟਿੰਗ ਸਿਸਟਮ ’ਤੇ ਕੰਮ ਕਰਦੇ ਹਨ।
ਪਿਕਸਲ ਫੋਨਸ ਤੋਂ ਇਲਾਵਾ ਇਨ੍ਹਾਂ 15 ਸਮਾਰਟਫੋਨਜ਼ ’ਚ ਆਏਗਾ Android Q OS -
- ASUS ZenFone 5z
- OnePlus 6T
- Xiaomi Mi 9
- Xiaomi Mi Mix 3 5G
- Nokia 8.1
- LG G8
- Essential Phone
- Huawei Mate 20 Pro
- Sony Xperia XZ3
- OPPO Reno
- Tecno Spark 3 Pro
- Realme 3 Pro
- Vivo X27
- Vivo NEX S
- Vivo NEX A
ਐਂਡਰਾਇਡ ਕਿਊ ਦੇ ਮੁੱਖ ਫੀਚਰਜ਼
- ਐਂਡਰਾਇਡ ਕਿਊ ਆਪਰੇਟਿੰਗ ਸਿਸਟਮ ਨੂੰ ਨਵੇਂ ਫੋਲਡੇਬਲ ਸਮਾਰਟਫੋਨਜ਼ ਅਤੇ 5ਜੀ ਟੈਕਨਾਲੋਜੀ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਡਿਜ਼ਾਈਨ ਕੀਤਾ ਗਿਆ ਹੈ।
- ਨਵਾਂ ਸਿਸਟਮ ਬਿਹਤਰ ਮਲਟੀਟਾਸਕਿੰਗ ਐਕਸਪੀਰੀਅੰਸ ਦੇਣ ਅਤੇ ਵੱਖ-ਵੱਖ ਸਕਰੀਨ ਡਾਈਮੈਂਸ਼ਨ ਨੂੰ ਆਸਾਨੀ ਨਾਲ ਅਡਾਪਟ ਕਰ ਸਕਦਾ ਹੈ।
- ਐਂਡਰਾਇਡ ਕਿਊ ’ਚ ਸਕਿਓਰਿਟੀ ਨਾਲ ਜੁੜੇ 50 ਨਵੇਂ ਫੀਚਰਜ਼ ਲਿਆਉਣ ਦੀ ਗੱਲ ਗੂਗਲ ਵਲੋਂ ਕਹੀ ਗਈ ਹੈ।
- ਇਸ ਦੀ ਸੈਟਿੰਗਸ ’ਚ ਅਲੱਗ ਤੋਂ ਇਕ ਪ੍ਰਾਈਵੇਸੀ ਦਾ ਸੈਕਸ਼ਨ ਬਣਾ ਦਿੱਤਾ ਗਿਆ ਹੈ, ਜਿਥੇ ਯੂਜ਼ਰਜ਼ ਨੂੰ ਸਾਰੇ ਕੰਟਰੋਲਸ ਮਿਲਣਗੇ।
Google I/O 2019: ਗੂਗਲ ਅਸਿਸਟੈਂਟ ਦਾ ਨਵਾਂ ਫੀਚਰ, ਸਿਰਫ 'stop' ਬੋਲ ਕੇ ਬੰਦ ਹੋਵੇਗਾ ਅਲਾਰਮ
NEXT STORY