ਗੈਜੇਟ ਡੈਸਕ- ਚੈਟਜੀਪੀਟ ਦੁਆਰਾ ਇਕ ਦਿਨ ਪਹਿਲਾਂ GPT 4o ਲਾਂਚ ਕਰਨ ਤੋਂ ਬਾਅਦ ਗੂਗਲ ਨੇ ਆਪਣੇ ਨਵੇਂ ਏ.ਆਈ. ਟੂਲ ਪ੍ਰੋਜੈਕਟ ਐਸਟਰਾ ਨੂੰ ਆਪਣੇ ਈਵੈਂਟ Google I/O 2024 'ਚ ਪੇਸ਼ ਕੀਤਾ ਹੈ। ChatGPT 4o ਦੀ ਤਰ੍ਹਾਂ ਹੀ ਪ੍ਰੋਜੈਕਟ ਐਸਟਰਾ ਯੂਜ਼ਰਜ਼ ਦੇ ਸਵਾਲਾਂ ਦੇ ਜਵਾਬ ਰੀਅਲ ਟਾਈਮ 'ਚ ਦੇਵੇਗਾ। ਗੂਗਲ ਨੇ ਈਵੈਂਟ ਦੌਰਾਨ ਐਸਟਰਾ ਦੀ ਡੈਮੋ ਵੀਡੀਓ ਵੀ ਦਿਖਾਈ। ਐਸਟਰਾ ਰੀਅਲ ਟਾਈਮ 'ਚ ਯੂਜ਼ਰਜ਼ ਨਾਲ ਗੱਲ ਵੀ ਕਰ ਸਕਦਾ ਹੈ।
ਕਿਸੇ ਵੀ ਚੀਜ਼ ਨੂੰ ਰੀਅਲ ਟਾਈਮ 'ਚ ਪਛਾਣ ਸਕਦਾ ਹੈ ਐਸਟਰਾ
ਐਸਟਰਾ ਨੂੰ ਮੋਬਾਈਲ ਐਪ ਅਤੇ ਵੈੱਬ ਦੋਵਾਂ ਰਾਹੀਂ ਐਕਸੈਸ ਕੀਤਾ ਜਾ ਸਕਦਾ ਹੈ। ਗੂਗਲ ਨੇ ਈਵੈਂਟ ਦੌਰਾਨ ਇਕ ਵੀਡੀਓ ਦਿਖਾਈ ਜਿਸ 'ਚ ਸਾਫ ਦਿਖਾਈ ਦੇ ਰਿਹਾ ਸੀ ਕਿ ਫੋਨ ਦਾ ਕੈਮਰਾ ਆਨ ਹੈ ਅਤੇ ਐਸਟਰਾ ਤੋਂ ਪੁੱਛਿਆ ਜਾ ਰਿਹਾ ਹੈ ਕਿ ਸਪੀਕਰ ਕਿੱਥੇ ਹੈ। ਐਸਟਰਾ ਇਸ ਦਾ ਜਵਾਬ ਦਿੰਦਾ ਹੈ। ਫਿਰ ਸਪੀਕਰ ਦੇ ਟਵੀਟਰ 'ਤੇ ਇਕ ਲਾਈਨ ਖਿੱਚੀ ਜਾਂਦੀ ਹੈ ਅਤੇ ਪੁੱਛਿਆ ਜਾਂਦਾ ਹੈ ਕਿ ਇਹ ਕੀ ਹੈ, ਐਸਟਰਾ ਦੱਸਦਾ ਹੈ ਕਿ ਇਹ ਸਪੀਕਰ ਦਾ ਟਵੀਟਰ ਹੈ। ਗੂਗਲ ਨੇ ਕਿਹਾ ਹੈ ਕਿ ਐਸਟਰਾ ਟੂਲ ਦੁਨੀਆ ਨੂੰ ਬਿਲਕੁਲ ਉਸੇ ਤਰ੍ਹਾਂ ਦੇਖਦਾ ਹੈ ਜਿਵੇਂ ਅਸੀਂ ਦੇਖਦੇ ਹਾਂ।
ਤੁਸੀਂ ਭੁੱਲ ਜਾਓਗੇ ਪਰ ਐਸਟਰਾ ਨਹੀਂ ਭੁੱਲੇਗਾ
ਜੇਕਰ ਤੁਸੀਂ ਐਸਟਰਾ ਦੀ ਮਦਦ ਨਾਲ ਵੀਡੀਓ ਬਣਾਉਂਦੇ ਹੋ ਤਾਂ ਇਹ ਟੂਲ ਉਸ ਵੀਡੀਓ ਵਿੱਚ ਦਿਖਾਈ ਦੇਣ ਵਾਲੀ ਹਰ ਚੀਜ਼ ਨੂੰ ਯਾਦ ਰੱਖੇਗਾ। ਐਸਟਰਾ ਇਹ ਵੀ ਯਾਦ ਰੱਖਦਾ ਹੈ ਕਿ ਕੁਝ ਕਿੱਥੇ ਰੱਖਿਆ ਗਿਆ ਹੈ। ਐਸਟਰਾ ਤੁਹਾਨੂੰ ਦੱਸ ਸਕਦਾ ਹੈ ਜੇਕਰ ਤੁਸੀਂ ਕੁਝ ਭੁੱਲ ਜਾਂਦੇ ਹੋ। ਐਸਟਰਾ ਤੁਹਾਡੇ ਨਾਲ ਕਿਸੇ ਦੋਸਤ ਜਾਂ ਰਿਸ਼ਤੇਦਾਰ ਵਾਂਗ ਗੱਲ ਕਰਦਾ ਹੈ। ਐਸਟਰਾ ਦੇ ਬਾਰੇ 'ਚ ਗੂਗਲ ਨੇ ਕਿਹਾ ਹੈ ਕਿ ਇਹ ਬਹੁਤ ਤੇਜ਼ ਹੈ ਅਤੇ ਰੀਅਲ ਟਾਈਮ 'ਚ ਯੂਜ਼ਰਸ ਦੇ ਸਵਾਲਾਂ ਦੇ ਜਵਾਬ ਦਿੰਦੀ ਹੈ। ਤੁਸੀਂ ਇਸ ਵੀਡੀਓ ਨੂੰ ਦੇਖ ਕੇ ਐਸਟਰਾ ਦੀ ਸਮਰੱਥਾ ਦਾ ਵੀ ਅੰਦਾਜ਼ਾ ਲਗਾ ਸਕਦੇ ਹੋ।
ਮੋਬਾਈਲ ਯੂਜ਼ਰਸ ਨੂੰ ਲੱਗੇਗਾ ਝਟਕਾ! ਜੂਨ ਦੇ ਮਹੀਨੇ ਮਹਿੰਗਾ ਹੋ ਸਕਦਾ ਹੈ 'ਰੀਚਾਰਜ'
NEXT STORY