ਜਲੰਧਰ-ਜੇਕਰ ਤੁਸੀਂ ਐਂਡ੍ਰਾਇਡ ਯੂਜ਼ਰ ਹੋ ਤਾਂ ਤੁਸੀਂ ਗੂਗਲ ਮੈਪ ਦੇ ਬੀਟਾ ਟੈਸਟ ਵਰਜਨ 'ਚ ਸਾਇਨ ਅੱਪ ਕਰ ਸਕਦੇ ਹੋ। ਗੂਗਲ ਵੱਲੋਂ ਇਕ ਓਪਟ ਆਊਟ ਆਪਸ਼ਨ ਨੂੰ ਐਡ ਕੀਤਾ ਗਿਆ ਹੈ। ਜੇਕਰ ਤੁਸੀਂ ਕਦੀ ਇਸ ਬੀਟਾ ਵਰਜਨ ਨੂੰ ਬਦਲਣਾ ਚਾਹੋ ਤਾਂ ਇਸ ਆਪਸ਼ਨ ਦੀ ਵਰਤੋਂ ਨਾਲ ਤੁਸੀਂ ਗੂਗਲ ਮੈਪ ਦੇ ਬੀਟਾ ਵਰਜਨ ਨੂੰ ਅਨਇੰਸਟਾਲ ਕਰ ਸਕਦੇ ਹੋ ਅਤੇ ਪਲੇਅ ਸਟੋਰ ਤੋਂ ਇਕ ਪਬਲਿਕ ਵਰਜਨ ਡਾਊਨਲੋਡ ਕਰ ਸਕਦੇ ਹੋ। ਮੌਜੂਦਾ ਬੀਟਾ ਵਰਜਨ 9.27 ਹੈ ਜਿਸ ਨੂੰ ਅੱਪਗ੍ਰੇਡ ਕੀਤਾ ਗਿਆ ਹੈ।
ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਗੂਗਲ ਮੈਪ ਨੂੰ ਹੋਰ ਬਿਹਤਰ ਬਣਾਉਣ 'ਚ ਮਦਦ ਕਰ ਸਕਦੇ ਹੋ ਤਾਂ ਤੁਸੀਂ ਇਸ ਦੇ ਬੀਟਾ ਪ੍ਰੋਗਰਾਮ 'ਚ ਗੂਗਲ ਲਿੰਕ ਦੀ ਵਰਤੋਂ ਨਾਲ ਸਾਇਨ ਅੱਪ ਕਰ ਸਕਦੇ ਹੋ। ਜਿਹੜੇ ਯੂਜ਼ਰਜ਼ 9.27 ਵਰਜਨ 'ਚ ਸਾਇਨ ਕੀਤੇ ਬਿਨਾਂ ਟੈਸਟ ਕਰਨਾ ਚਾਹੁੰਦੇ ਹਨ ਉਹ ਗੂਗਲ- ਸਾਇਨਡ ਏ.ਪੀ.ਕੇ. ਫਾਇਲ ਨੂੰ ਏ.ਪੀ.ਕੇ. ਮਿਰਰ ਤੋਂ ਲੋਡ ਕਰ ਸਕਦੇ ਹਨ। ਗੂਗਲ ਵੱਲੋਂ ਆਈ/ਓ 2016 ਦੌਰਾਨ ਐਲਾਨ ਕੀਤਾ ਗਿਆ ਸੀ ਕਿ ਕੰਪਨੀ ਯੂਜ਼ਰਜ਼ ਲਈ ਸਾਇਨ ਅੱਪ ਅਤੇ ਬੀਟਾ ਪ੍ਰੋਗਰਾਮ ਨੂੰ ਮੋਬਾਇਲ ਪਲੇਅ ਸਟੋਰ ਕਲਾਇੰਟ ਤੋਂ ਮੈਨੇਜ਼ ਕਰਨ ਨੂੰ ਹੋਰ ਵੀ ਆਸਾਨ ਬਣਾਏਗੀ।¯
ਇਕ ਐਪ ਦੇਵੇਗੀ ਹਵਾ ਦੀ ਜਾਣਕਾਰੀ ਤੇ ਦੂਜੀ ਪਾਣੀ ਬਚਾਉਣ ਦੇ ਟਿਪਸ
NEXT STORY