ਜਲੰਧਰ : ਇਹ ਗੱਲ ਸ਼ਾਇਦ ਪੱਕੀ ਹੁੰਦੀ ਜਾ ਰਹੀ ਹੈ ਕਿ ਗੂਗਲ ਅਗਲੇ ਹਫਤੇ ਹੋਣ ਜਾ ਰਹੀ ਗੂਗਲ ਆਈ/ਓ 'ਚ ਐਂਡ੍ਰਾਇਡ ਵੀ. ਆਰ. ਪ੍ਰਾਡਕਟ ਪੇਸ਼ ਕਰੇਗੀ। ਇਸ ਦਾ ਮਤਲਬ ਇਹ ਕੱਢਿਆ ਜਾ ਰਿਹਾ ਹੈ ਕਿ ਐਂਡ੍ਰਾਇਡ ਐੱਨ 'ਚ ਵੀ. ਆਰ. ਸਪੋਰਟ ਆਫਿਸ਼ੀਅਲ ਹੋਵੇਗਾ ਜਾਂ ਐਂਡ੍ਰਾਇਡ ਦਾ ਵੀ. ਆਰ. ਵਰਜ਼ਨ ਆ ਸਕਦਾ ਹੈ ਦਾਂ ਹੋ ਸਕਦਾ ਹੈ ਕਿ ਗੇਅਰ ਵੀ. ਆਰ. ਸਟਾਈਲ ਹੈੱਡਸੈੱਟ ਵੀ ਲਾਂਚ ਹੋ।
ਜਾਣਕਾਰੀ ਦੇ ਮੁਤਾਬਿਕ ਐਂਡ੍ਰਾਇਡ ਪੁਲਿਸ ਨੇ ਐਂਡਾਈਡ ਡਿਵੈੱਲਪਰ ਕੰਸੋਲ 'ਚ ਹੋਰ ਆਪਸ਼ਨਾਂ ਜਿਵੇਂ ਕਿ ਐਂਡ੍ਰਾਇਡ ਵੇਅਰ, ਐਂਡ੍ਰਾਇਡ ਆਟੋ ਤੇ ਐਂਡ੍ਰਾਇਡ ਟੀਵੀ ਦੇ ਨਾਲ ਐਂਡ੍ਰਾਇਦ ਵੀ. ਆਰ. ਆਪਸ਼ਨ ਨੂੰ ਵੀ ਸਪੋਟ ਕੀਤਾ। ਅਸਲ 'ਚ ਐਂਡ੍ਰਾਇਡ ਵੀ ਆਰ ਇਕ ਖਾਸ ਚੀਜ਼ ਬਣ ਗਈ ਹੈ। ਡਿਵੈੱਲਪਰ ਕੰਸੋਲ 'ਤੇ ਵੀ. ਆਰ. ਦਾ ਦੇਖਿਆ ਜਾਣਾ ਸੁਭਾਵਿਕ ਹੈ ਪਰ ਇਸ ਦਾ ਫਾਈਨਲ ਪ੍ਰਾਡਕਟ ਕੀ ਹੋਵੇਗਾ, ਕੀ ਇਹ ਸਾਡੇ 'ਤੇ ਕੋਈ ਫਰਕ ਪਾਵੇਗਾ, ਇਸ ਦਾ ਪਤਾ ਅਗਲੇ ਹਫਤੇ ਹੋਣ ਵਾਲੀ ਗੂਗਲ ਆਈ/ਓ ਤੋਂ ਲੱਗ ਹੀ ਜਾਵੇਗਾ।
ਕੱਲ ਲਾਂਚ ਹੋਵੇਗਾ ਮਾਈਕ੍ਰੋਮੈਕਸ ਦਾ ਸਸਤਾ ਅਤੇ ਦਮਦਾਰ ਸਮਾਰਟਫੋਨ
NEXT STORY