ਜਲੰਧਰ : ਜੇ ਤੁਹਾਡਾ ਨੈੱਟਵਰਕ ਸਲੋ ਇੰਟਰਨੈੱਟ ਸਪੀਡ ਦੇ ਰਿਹਾ ਹੈ ਅਤੇ ਤੁਸੀਂ ਇਸ ਸਰਵਿਸ ਤੋਂ ਖੁਸ਼ ਨਹੀਂ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ। ਅਮਰੀਕੀ ਟੈਕਨਾਲੋਜੀ ਕੰਪਨੀ ਐਪਲ ਛੇਤੀ ਹੀ ਨਵੀਂ 5G ਵਾਇਰਲੈੱਸ ਤਕਨੀਕ ਲਿਆਉਣ ਵਾਲੀ ਹੈ, ਜੋ ਯੂਜ਼ਰ ਨੂੰ 10 ਐੱਮ. ਬੀ. ਪ੍ਰਤੀ ਸਕਿੰਟ ਦੀ ਸਪੀਡ ਨਾਰਮਲ ਵਿਚ ਦੇਵੇਗੀ, ਉਥੇ ਹੀ ਮੈਟ੍ਰੋਪਾਲੀਟਨ ਖੇਤਰਾਂ ਵਿਚ ਇਹ ਸਪੀਡ 100 ਐੱਮ. ਬੀ. ਪ੍ਰਤੀ ਸਕਿੰਟ ਦੀ ਮਿਲੇਗੀ। ਤੁਹਾਨੂੰ ਦੱਸ ਦਈਏ ਕਿ ਐਪਲ ਨੂੰ ਨਵੀਂ 5G ਵਾਇਰਲੈੱਸ ਤਕਨੀਕ ਦਾ ਟੈਸਟ ਕਰਨ ਦੀ ਮਨਜ਼ੂਰੀ ਮਿਲ ਗਈ ਹੈ, ਜਿਸ ਨਾਲ ਕੰਪਨੀ 5G 'ਤੇ ਕੰਮ ਕਰ ਰਹੀਆਂ ਬਾਕੀ ਦੀਆਂ ਕੰਪਨੀਆਂ ਤੋਂ ਅੱਗੇ ਨਿਕਲ ਗਈ ਹੈ। ਅਮਰੀਕੀ ਸੰਘੀ ਸੰਚਾਰ ਆਯੋਗ (FCC) ਨੇ ਐਪਲ ਵਲੋਂ ਦਿੱਤੀ ਗਈ 5ਜੀ ਤਕਨੀਕ ਨੂੰ ਟੈਸਟ ਕਰਨ ਦੀ ਐਪਲੀਕੇਸ਼ਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਸਮੇਂ ਵਿਚ ਨਵੀਂ 5ਜੀ ਤਕਨੀਕ ਸਮਾਰਟਫੋਨ 'ਤੇ ਫਾਸਟ ਇੰਟਰਨੈੱਟ ਸਰਵਿਸ ਮੁਹੱਈਆ ਕਰਵਾਉਣ ਵਿਚ ਮਦਦ ਕਰੇਗੀ।
5G ਨੈੱਟਵਰਕ ਦੇ ਨਿਰਮਾਣ ਵਿਚ ਅੱਗੇ ਨਿਕਲੀ ਐਪਲ
ਫਿਫਥ ਜੈਨਰੇਸ਼ਨ ਵਾਇਰਲੈੱਸ ਨੈੱਟਵਰਕ ਦਾ ਟੈਸਟ ਕਰਨ ਦੇ ਮਾਮਲੇ ਵਿਚ ਐਪਲ ਆਪਣੀਆਂ ਮੁਕਾਬਲੇਬਾਜ਼ ਕੰਪਨੀਆਂ ਤੋਂ ਕਾਫੀ ਅੱਗੇ ਨਿਕਲ ਗਈ ਹੈ। ਅਮਰੀਕੀ ਦੂਰਸੰਚਾਰ ਕੰਪਨੀ ਸਪ੍ਰਿੰਟ 2019 ਵਿਚ 5ਜੀ ਟੈਕਨਾਲੋਜੀ ਨੂੰ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਉਥੇ ਹੀ ਅਮਰੀਕੀ ਮੁੱਖ ਵਾਇਰਲੈੱਸ ਨੈੱਟਵਰਕ ਆਪ੍ਰੇਟਰ ਕੰਪਨੀ ਟੀ-ਮੋਬਾਇਲ ਇਸ ਤਕਨੀਕ ਨੂੰ 2020 ਵਿਚ ਪੇਸ਼ ਕਰ ਸਕਦੀ ਹੈ। ਇਸ ਤੋਂ ਇਲਾਵਾ ਦੂਰ ਸੰਚਾਰ ਕੰਪਨੀ ਏ. ਟੀ. ਐਂਡ ਟੀ.((AT& T) ਅਤੇ ਵੇਰੀਜ਼ੋਨ ਵੀ ਕਾਫੀ ਸਮੇਂ ਤੋਂ ਇਸ ਤਕਨੀਕ 'ਤੇ ਕੰਮ ਕਰ ਰਹੀ ਹੈ।
ਹਾਈ ਸਪੀਡ ਇੰਟਰਨੈੱਟ ਦੇਣ ਦਾ ਟੀਚਾ
ਐਪਲ 5ਜੀ ਤਕਨੀਕ ਵਿਚ ਮਿਲੀਮੀਟਰ ਵੈੱਬ ਟੈਕਨਾਲੋਜੀ ਲਿਆਉਣ ਵਾਲੀ ਹੈ, ਜੋ ਜ਼ਿਆਦਾ ਡਾਟਾ ਟ੍ਰਾਂਸਮਿਸ਼ਨ ਕਰਨ ਦੇ ਨਾਲ ਫਾਸਟ ਇੰਟਰਨੈੱਟ ਸਪੀਡ ਵੀ ਦੇਵੇਗੀ। ਐਪਲੀਕੇਸ਼ਨ ਵਿਚ ਦੱਸਿਆ ਗਿਆ ਹੈ ਕਿ ਇਹ ਤਕਨੀਕ ਸਾਰੇ ਤਰ੍ਹਾਂ ਦੇ ਆਬਜੈਕਟ ਨੂੰ ਪਾਰ ਨਹੀਂ ਕਰ ਸਕੇਗੀ ਮਤਲਬ ਇਸ 5ਜੀ ਦੀ ਵਰਤੋਂ ਕਰਨ ਲਈ ਯੂਜ਼ਰ ਨੂੰ ਓਪਨ ਏਰੀਆ ਵਿਚ ਬੈਠਣ ਦੀ ਲੋੜ ਪਵੇਗੀ।
ਸੈਲੂਲਰ ਤਕਨੀਕ 'ਚ ਹੱਥ ਅਜ਼ਮਾ ਰਹੀਆਂ ਵੱਡੀਆਂ ਕੰਪਨੀਆਂ
ਬਿਹਤਰ ਸੈਲੂਲਰ ਤਕਨੀਕ ਦੇ ਆਉਣ ਨਾਲ ਜ਼ਿਆਦਾ ਮੁਨਾਫੇ ਨੂੰ ਟਾਰਗੇਟ ਕਰਦੇ ਹੋਏ ਐਪਲ ਨੇ ਇਸ ਫੀਲਡ ਵਿਚ ਆਉਣ ਦਾ ਸੋਚਿਆ ਹੈ। ਉਥੇ ਹੀ ਬਾਕੀ ਦੀਆਂ ਮਸ਼ਹੂਰ ਕੰਪਨੀਆਂ ਜਿਵੇਂ ਫੇਸਬੁਕ, ਗੂਗਲ, ਸੈਮਸੰਗ ਤੇ ਸਟਾਰੀ ਵੀ 5ਜੀ ਤਕਨੀਕ 'ਤੇ ਕਾਫੀ ਸਮੇਂ ਤੋਂ ਹੱਥ ਅਜ਼ਮਾਉਣ ਵਿਚ ਲੱਗੀਆਂ ਹੋਈਆਂ ਹਨ। ਐਪਲ ਵਲੋਂ ਦਿੱਤੀ ਗਈ ਇਸ ਐਪਲੀਕੇਸ਼ਨ ਵਿਚ 5ਜੀ ਤਕਨੀਕ ਦੇ ਕੰਮ ਕਰਨ ਦੀ ਜ਼ਿਆਦਾ ਡਿਟੇਲ ਤਾਂ ਨਹੀਂ ਦਿੱਤੀ ਗਈ ਹੈ ਪਰ ਇੰਨਾ ਜ਼ਰੂਰ ਲਿਖਿਆ ਹੈ ਕਿ 5ਜੀ ਤਕਨੀਕ ਨੂੰ ਕੈਲੇਫੋਰਨੀਆ ਵਿਚ ਐਪਲ ਦੇ ਦੋ ਦਫਤਰਾਂ ਦੇ ਨੇੜੇ ਅਗਸਤ 2018 ਤੱਕ ਟੈਸਟ ਕੀਤਾ ਜਾਵੇਗਾ।
ਦੋ ਬਾਈਕਸ ਨੂੰ ਮਿਲਾ ਕੇ ਬਣੀ ਇਹ ਦਮਦਾਰ Blacktrack BT-02 THRUXMAN ਬਾਈਕ
NEXT STORY