ਗੈਜੇਟ ਡੈਸਕ– ਸੈਮਸੰਗ, ਮੋਟੋਰੋਲਾ ਅਤੇ ਹੁਵਾਵੇਈ ਵਰਗੀਆਂ ਜ਼ਿਆਦਾਤਰ ਮੋਬਾਇਲ ਕੰਪਨੀਆਂ ਦੇ ਫੋਲਡੇਬਲ ਫੋਨ ਬਾਜ਼ਾਰ ’ਚ ਆ ਚੁੱਕੇ ਹਨ ਪਰ ਐਪਲ ਅਜੇ ਇਸ ਮਾਮਲੇ ’ਚ ਪਿੱਛੇ ਹੈ। ਹੁਣ ਖ਼ਬਰ ਹੈ ਕਿ ਸਾਲ 2022 ’ਚ ਐਪਲ ਦਾ ਫੋਲਡੇਬਲ ਆਈਫੋਨ ਬਾਜ਼ਾਰ ’ਚ ਦਸਤਕ ਦੇ ਸਕਦਾ ਹੈ। ਇਕ ਰਿਪੋਰਟ ’ਚ ਦਾਅਵਾ ਕੀਤਾ ਗਿਆ ਹੈ ਕਿ ਸਤੰਬਰ 2022 ’ਚ ਆਪਣਾ ਆਪਣਾ ਪਹਿਲਾ ਫੋਲਡੇਬਲ ਆਈਫੋਨ ਪੇਸ਼ ਕਰੇਗੀ। ਰਿਪੋਰਟ ਮੁਤਾਬਕ, ਐਪਲ ਫੋਲਡੇਬਲ ਫੋਨ ਨੂੰ ਲੈ ਕੇ ਤਾਈਵਾਨ ਦੇ ਸਪਲਾਇਰ Hon Hai ਅਤੇ Nippon Nippon ਨਾਲ ਗੱਲ ਕਰ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਐਪਲ ਦਾ ਪਹਿਲਾ ਫੋਲਡੇਬਲ ਫੋਨ ਓ.ਐੱਲ.ਈ.ਡੀ. ਜਾਂ ਮਾਈਕ੍ਰੋ ਐੱਲ.ਈ.ਡੀ. ਸਕਰੀਨ ਨਾਲ ਆਏਗਾ। ਐਪਲ ਦੇ ਫੋਲਡੇਬਲ ਆਈਫੋਨ ਦੀ ਡਿਸਪਲੇਅ ਦੀ ਸਪਲਾਈ ਸੈਮਸੰਗ ਕਰੇਗੀ। ਰਿਪੋਰਟ ਮੁਤਾਬਕ, ਆਈਫੋਨ ਦੀ ਫੋਲਡੇਬਲ ਡਿਸਪਲੇਅ ਦੀ ਟੈਸਿਟੰਗ ਵੀ ਚੱਲ ਰਹੀ ਹੈ।
ਇਹ ਵੀ ਪੜ੍ਹੋ– 47,900 ਰੁਪਏ ’ਚ ਖ਼ਰੀਦ ਸਕਦੇ ਹੋ iPhone 12 Mini, ਇੰਝ ਮਿਲੇਗਾ ਵੱਡਾ ਡਿਸਕਾਊਂਟ
ਡਿਸਪਲੇਅ ਪੈਨਲ ਲਈ ਸੈਮਸੰਗ ਤੋਂ ਇਲਾਵਾ Nikko ਦੇ ਨਾਲ ਵੀ ਗੱਲ ਚੱਲ ਰਹੀ ਹੈ, ਜਦਕਿ ਫੋਲਡੇਬਲ ਆਈਫੋਨ ਨੂੰ ਅਸੈਂਬਲ ਕਰਨ ਲਈ ਤਾਈਵਾਨ ਦੀ ਕੰਪਨੀ Hon Hai ਨਾਲ ਗੱਲ ਹੋ ਰਹੀ ਹੈ। ਹਾਲਾਂਕਿ, ਇਹ ਪਹਿਲੀ ਰਿਪੋਰਟ ਨਹੀਂ ਹੈ ਜਿਸ ਵਿਚ ਫੋਲਡੇਬਲ ਆਈਫੋਨ ਨੂੰ ਲੈ ਕੇ ਦਾਅਵਾ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਵੀ ਕਈ ਰਿਪੋਰਟਾਂ ’ਚ ਇਸ ਤਰ੍ਹਾਂ ਦੇ ਦਾਅਵੇ ਕੀਤੇ ਗਏ ਹਨ। ਇਸੇ ਸਾਲ ਫਰਵਰੀ ’ਚ ਐਪਲ ਦੇ ਫੋਲਡੇਬਲ ਆਈਫੋਨ ਦਾ ਪੇਟੈਂਟ ਲੀਕ ਹੋਇਆ ਸੀ ਜਿਸ ਵਿਚ ਵੇਖਿਆ ਜਾ ਸਕਦਾ ਸੀ ਕਿ ਦੋ ਡਿਸਪਲੇਅ ਦੇ ਵਿਚਕਾਰ ਕਾਫੀ ਥਾਂ ਦਿੱਤੀ ਗਈ ਹੈ ਤਾਂ ਜੋ ਮੁੜਨ ’ਤੇ ਉਸ ਵਿਚ ਕਿਸੇ ਤਰ੍ਹਾਂ ਦੀ ਕੋਈ ਖ਼ਰਾਬੀ ਨਾ ਆਏ।
ਆ ਰਹੀ ਹੁੰਡਈ ਦੀ ਨਵੀਂ ‘ਸਸਤੀ’ SUV, 10 ਲੱਖ ਰੁਪਏ ਤੋਂ ਘੱਟ ਹੋਵੇਗੀ ਕੀਮਤ
NEXT STORY