ਗੈਜੇਟ ਡੈਸਕ– ਐਪਲ ਨੇ ਆਪਣੇ ਆਈਫੋਨ ’ਚ ਇਕ ਨਵਾਂ ਬਟਨ ਜੋੜਿਆ ਹੈ, ਜਿਸ ਬਾਰੇ ਅਜੇ ਬਹੁਤ ਹੀ ਘੱਟ ਯੂਜ਼ਰਸ ਨੂੰ ਪਤਾ ਹੈ। ਦਰਅਸਲ, ਕੰਪਨੀ ਨੇ ਆਪਣੇ ਨਵੇਂ ਆਪਰੇਟਿੰਗ ਸਿਸਟਮ iOS 14 ਰਾਹੀਂ ਨਾ ਸਿਰਫ਼ ਸਾਫਟਵੇਅਰ ਅਪਡੇਟ ਜਾਰੀ ਕੀਤਾ ਹੈ ਸਗੋਂ ਇਕ ਹਾਰਡਵੇਅਰ ਫੀਚਰ ਨੂੰ ਵੀ ਜੋੜਿਆ ਹੈ। ਹਾਲਾਂਕਿ, ਜੇਕਰ ਤੁਸੀਂ ਸੋਚ ਰਹੇ ਹੋ ਕਿ ਕੰਪਨੀ ਨੇ ਕੋਈ ਫਿਜ਼ੀਕਲ ਬਟਨ ਦਿੱਤਾ ਹੈ ਤਾਂ ਅਜਿਹਾ ਨਹੀਂ ਹੈ। ਦਰਅਸਲ, ਐਪਲ ਨੇ ‘ਬੈਕ ਟੈਪ’ ਨਾਂ ਦਾ ਫੀਚਰ ਜਾਰੀ ਕੀਤਾ ਹੈ। ਇਸ ਰਾਹੀਂ ਆਈਫੋਨ ਦਾ ਬੈਕ ਪੈਨਲ ਟੱਚ ਸੈਂਸਟਿਵ ਬਣ ਜਾਂਦਾ ਹੈ। ਯਾਨੀ ਤੁਹਾਡੇ ਆਈਫੋਨ ਦਾ ਪੈਕ ਪੈਨਲ ਇਕ ਬਟਨ ’ਚ ਤਬਦੀਲ ਹੋ ਜਾਂਦਾ ਹੈ। ਯੂਜ਼ਰਸ ਬੈਕ ਪੈਨਲ ’ਤੇ ਟੈਪ ਕਰਕੇ ਫੋਨ ਨਾਲ ਢੇਰਾਂ ਕੰਮ ਕਰ ਸਕਦੇ ਹਨ। ਖ਼ਾਸ ਗੱਲ ਇਹ ਹੈ ਕਿ ਇਸ ਲਈ ਤੁਹਾਨੂੰ ਬੈਕ ਪੈਨਲ ਦਾ ਕੋਈ ਖ਼ਾਸ ਹਿੱਸਾ ਟੈਪ ਨਹੀਂ ਕਰਨਾ ਪੈਂਦਾ ਸਗੋਂ ਪੂਰਾ ਬੈਕ ਪੈਨਲ ਹੀ ਇਕ ਬਟਨ ’ਚ ਬਦਲ ਜਾਂਦਾ ਹੈ। ਇਸ ਫੀਚਰ ਦੀ ਬਹੁਤ ਜ਼ਿਆਦਾ ਚਰਚਾ ਨਹੀਂ ਹੋਈ, ਇਸ ਲਈ ਜ਼ਿਆਦਾਤਰ ਯੂਜ਼ਰਸ ਇਸ ਤੋਂ ਅਣਜਾਣ ਹਨ।
ਇੰਝ ਕਰੋ ਇਸਤੇਮਾਲ
ਇਸ ਕਮਾਲ ਦੇ ਫੀਚਰ ਦਾ ਇਸਤੇਮਾਲ ਕਰਨ ਲਈ ਸਭ ਤੋਂ ਪਹਿਲਾਂ ਤੁਹਾਨੂੰ ਫੋਨ ਦੀ ਸੈਟਿੰਗਸ ’ਚ ਜਾ ਕੇ ਬੈਕ ਟੈਪ ਫੀਚਰ ਆਨ ਕਰਨਾ ਹੋਵੇਗਾ। ਇਸ ਲਈ settings ’ਚ ਜਾ ਕੇ Accessibility ’ਚ ਜਾਓ ਅਤੇ ਫਿਰ ਟੱਚ ਸੈਕਸ਼ਨ ’ਚ ਜਾਓ। ਥੋੜ੍ਹਾ ਹੇਠਾਂ ਜਾਣ ’ਤੇ ਤੁਹਾਨੂੰ ਬੈਕ ਟੈਪ ਆਪਸ਼ਨ ਵਿਖਾਈ ਦੇਵੇਗਾ। ਇਸ ਨੂੰ ਆਨ ਕਰ ਲਓ।
ਹੁਣ ਤੁਹਾਨੂੰ ਦੋ ਆਪਸ਼ਨ ਦਿੱਤੇ ਜਾਣਗੇ- Double Tap और Triple Tap, ਇਨ੍ਹਾਂ ’ਚੋਂ ਇਕ ਆਪਸ਼ਨ ਚੁਣਨ ਤੋਂ ਬਾਅਦ ਤੁਹਾਨੂੰ ਕੁਝ ਫੀਚਰਜ਼ ਦੀ ਲਿਸਟ ਦਿੱਤੀ ਜਾਵੇਗੀ ਜਿਨ੍ਹਾਂ ਨੂੰ ਤੁਸੀਂ ਬੈਕ ਪੈਨਲ ਰਾਹੀਂ ਐਕਸੈਸ ਕਰ ਸਕੋਗੇ। ਉਦਾਹਰਣ ਲਈ ਜੇਕਰ ਤੁਸੀਂ Lock Screen ਆਪਸ਼ਨ ਚੁਣਦੇ ਹੋ ਤਾਂ ਤੁਸੀਂ ਬੈਕ ਪੈਨਲ ’ਤੇ ਦੋ ਜਾਂ ਤਿੰਨ ’ਤੇ ਟੈਪ ਕਰਕੇ ਸਕਰੀਨ ਲਾਕ ਕਰ ਸਕਦੇ ਹੋ। ਇਸੇ ਤਰ੍ਹਾਂ ਤੁਸੀਂ ਚਾਹੋ ਤਾਂ ਬੈਕ ਪੈਨਲ ਤੋਂ ਹੀ ਸਕਰੀਨਸ਼ਾਟ ਵੀ ਲੈ ਸਕਦੇ ਹੋ।
ਹੀਰੋ ਦਾ ਦੀਵਾਲੀ ਆਫਰ, ਸਿਰਫ਼ 4,999 ਰੁਪਏ ਦੇ ਘਰ ਲੈ ਜਾਓ ਟੂ-ਵ੍ਹੀਲਰ
NEXT STORY