ਜਲੰਧਰ- ਐਪਲ ਫੋਨਸ ਨੂੰ ਸਭ ਤੋਂ ਸੁਰੱਖਿਅਤ ਮੰਨਿਆ ਜਾਂਦਾ ਹੈ ਅਤੇ ਇਨ੍ਹਾਂ ਨੂੰ ਹੈਕ ਕਰਨਾ ਬੇਹੱਦ ਮੁਸ਼ਕਿਲ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਐਪਲ ਤੁਹਾਡੀ ਪਰਮਿਸ਼ਨ ਤੋਂ ਬਿਨਾਂ ਵੀ ਤੁਹਾਡੀ ਨਿੱਜੀ ਜਾਣਕਾਰੀ ਨੂੰ ਸਟੋਰ ਕਰ ਰਿਹਾ ਹੈ। ਐਲਕਾਮਸਾਫਟ (ਰੂਸੀ ਸਾਫਟਵੇਅਰ ਕੰਪਨੀ ਜੋ ਹੈਕਿੰਗ ਟੂਲ ਮੁਹੱਈਆ ਕਰਵਾਉਂਦੀ ਹੈ) ਦੇ ਮੁਤਾਬਕ ਐਪਲ ਕਾਲ ਲਾਗਸ ਦੀ ਜਾਣਕਾਰੀ ਨੂੰ ਸਟੋਰ ਕਰਦਾ ਹੈ ਭਾਵੇਂ ਯੂਜ਼ਰ ਆਈ-ਕਲਾਊਡ ਬੈਕਅਪ ਨੂੰ ਟਰਨ ਆਫ ਵੀ ਕਰ ਦੇਣ।
ਐਲਕਾਮਸਾਫਟ ਦੇ ਸੀ. ਈ. ਓ. ਵਲਾਦੀਮੀਰ ਕਟਾਲੋਵ ਨੇ ਫੋਰਬਸ ਨੂੰ ਦੱਸਿਆ ਕਿ ਸਾਰਿਆਂ ਨੂੰ ਪਤਾ ਹੈ ਕਿ ਕਾਲ ਲਾਗਸ, ਕੰਟੈਕਟਸ ਅਤੇ ਹੋਰ ਡਾਟਾ ਆਈ-ਕਲਾਊਡ ਵਿਚ ਸਟੋਰ ਹੁੰਦਾ ਹੈ, ਜਦੋਂ ਬੈਕਅਪ ਨੂੰ ਇਨੇਬਲ ਕੀਤਾ ਜਾਂਦਾ ਹੈ ਪਰ ਯੂਜ਼ਰਸ ਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਕਮਿਊਨੀਕੇਸ਼ਨ ਰਿਕਾਰਡ ਉਦੋਂ ਵੀ ਐਪਲ ਨੂੰ ਭੇਜੇ ਜਾਂਦੇ ਹਨ ਜਦੋਂ ਬੈਕਅਪ ਨੂੰ ਡਿਸਏਬਲ ਕੀਤਾ ਗਿਆ ਹੁੰਦਾ ਹੈ। ਕਟਾਲੋਵ ਦਾ ਮੰਨਣਾ ਹੈ ਕਿ ਇਹ ਅਪ-ਟੂ-ਡੇਟ ਕਾਲ ਪੁਲਸ ਲਈ ਫਾਇਦੇਮੰਦ ਹੋ ਸਕਦੇ ਹਨ।
ਹਾਲਾਂਕਿ ਐਲਕਾਮਸਾਫਟ ਮੁਤਾਬਕ ਫੇਸ ਟਾਈਮ ਦਾ ਕਾਲ ਡਾਟਾ ਸਿਰਫ 30 ਦਿਨਾਂ ਲਈ ਹੀ ਸਟੋਰ ਕਰਦਾ ਹੈ ਪਰ ਐਲਕਾਮਸਾਫਟ ਦਾ ਇਹ ਦਾਅਵਾ ਗਲਤ ਹੈ ਕਿ ਐਪਲ ਫੇਸ ਟਾਈਮ ਦਾ ਡਾਟਾ 30 ਦਿਨਾਂ ਤੋਂ ਵੱਧ ਸੇਫ ਨਹੀਂ ਰਹਿੰਦਾ। ਪੂਰੀ ਜਾਣਕਾਰੀ ਨਾਲ ਸਿੰਕਡ ਡਾਟਾ ਨੂੰ ਐਪਲ ਸਟੋਰ ਕਰਦਾ ਹੈ, ਜਿਸ ਵਿਚ ਦੋਵੇਂ ਪਾਰਟੀਆਂ (ਕਾਲ ਕਰਨ ਵਾਲਾ ਅਤੇ ਸੁਣਨ ਵਾਲਾ) ਦੀ ਜਾਣਕਾਰੀ ਹੁੰਦੀ ਹੈ। ਐਲਕਾਮਸਾਫਟ ਨੇ ਇਕ ਵਿਗਿਆਪਨ ਵੀ ਜਾਰੀ ਕੀਤਾ ਹੈ, ਜਿਸ ਵਿਚ 4 ਮਹੀਨੇ ਤੋਂ ਵੱਧ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ।
ਵਟਸਐਪ ਤੇ ਸਕਾਈਪ ਦਾ ਡਾਟਾ ਵੀ ਹੁੰਦਾ ਹੈ ਸੇਵ
ਜ਼ਿਕਰਯੋਗ ਹੈ ਕਿ ਫੇਸ ਟਾਈਮ ਕਾਲਸ ਅਤੇ ਹੋਰ ਐਪਸ (ਵਟਸਐਪ ਅਤੇ ਸਕਾਈਪ) ਨਾਲ ਕੀਤੀ ਜਾਣ ਵਾਲੀ ਕਾਲਸ ਨੂੰ ਵੀ ਐਪਲ ਸਟੋਰ ਕਰਦਾ ਹੈ ਅਤੇ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਇਹ ਐਪਸ 'ਕਾਕਕਿਟ' ਇੰਟੀਗ੍ਰੇਸ਼ਨ ਨਾਲ ਆਉਂਦੇ ਹਨ ਜਾਂ ਨਹੀਂ।
ਰਿਲਾਇੰਸ ਗਲੋਬਲ ਨੇ ਲਾਂਚ ਕੀਤਾ ਇੰਟਰਨੈਸ਼ਨਲ ਕਾਲਿੰਗ ਐਪ
NEXT STORY