ਗੈਜੇਟ ਡੈਸਕ– ਐਪਲ ਜਲਦ ਅਜਿਹੀ ਤਕਨਾਲੋਜੀ ਲੈ ਕੇ ਆ ਸਕਦੀ ਹੈ ਜਿਸ ਤੋਂ ਬਾਅਦ ਤੁਸੀਂ ਬਾਰਿਸ਼ ’ਚ ਵੀ ਆਈਫੋਨ ਦੀ ਵਰਤੋਂ ਕਰ ਸਕੋਗੇ। ਕੰਪਨੀ ਨੇ ਇਸ ਲਈ ਇਕ ਪੇਟੈਂਟ ਹਾਸਲ ਕਰ ਲਿਆ ਹੈ। ਭਲੇ ਹੀ ਸਾਰੇ ਲੇਟੈਸਟ ਆਈਫੋਨ ਵਾਟਰ ਰੈਜਿਸਟੈਂਟ ਹੋਣ ਪਰ ਬਾਰਿਸ਼ ’ਚ ਉਨ੍ਹਾਂ ਦੀ ਵਰਤੋਂ ਕਰ ਸਕਣਾ ਮੁਸ਼ਕਿਲ ਹੈ। ਦਰਅਸਲ, ਬਾਰਿਸ਼ ’ਚ ਡਿਸਪਲੇਅ ’ਤੇ ਪਾਣੀ ਹੋਣ ਕਾਰਨ ਟੱਚ ਠੀਕ ਢੰਗ ਨਾਲ ਕੰਮ ਨਹੀਂ ਕਰਦੀ। ਅਜਿਹੇ ’ਚ ਫੋਨ ਚਲਾਉਣਾ ਮੁਸ਼ਕਿਲ ਹੋ ਜਾਂਦਾ ਹੈ। ਐਪਲ ਇਸ ਪਰੇਸ਼ਾਨੀ ਨੂੰ ਦੂਰ ਕਰਨ ’ਤੇ ਵਿਚਾਰ ਕਰ ਰਹੀ ਹੈ। ਕੰਪਨੀ ਇਸ ਲਈ ਵੇਟ ਮੋਡ ਵਰਗਾ ਕੋਈ ਫੀਚਰ ਦੇ ਸਕਦੀ ਹੈ। ਫਿਊਚਰ ਆਈਫੋਨਜ਼ ’ਚ ਮੌਸਮ ਦੇ ਹਿਸਾਬ ਨਾਲ ਟੱਚ ਸੈਂਸੀਟਿਵਿਟੀ ਐਡਜਟਸ ਕਰਨ ਦਾ ਫੀਚਰ ਮਿਲ ਸਕਦਾ ਹੈ। USPTO ਨੇ ਬ੍ਰਾਂਡ ਦੇ ਲੇਟੈਸਟ ਪੇਂਟੈਂਟ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਇਹ ਵੀ ਪੜ੍ਹੋ– ਇੰਝ ਬਣਾਓ ਇੰਸਟਾਗ੍ਰਾਮ ਰੀਲਜ਼: ਤੇਜ਼ੀ ਨਾਲ ਵਧਣਗੇ ਵਿਊਜ਼, ਲਾਈਕ ਤੇ ਫਾਲੋਅਰਜ਼
ਕਿਵੇਂ ਕੰਮ ਕਰੇਗਾ ਆਈਫੋਨ
ਪੇਟੈਂਟ ਮੁਤਾਬਕ, ਐਪਲ ਆਪਣੇ ਫੋਨ ’ਚ ਬਾਰਿਸ਼ ’ਚ ਵੀ ਕੰਮ ਕਰਨ ਦੇ ਹਿਸਾਬ ਨਾਲ ਅਪਡੇਟ ਕਰਨ ਦੀ ਤਿਆਰੀ ’ਚ ਹੈ। ਇਸ ਲਈ ਕੰਪਨੀ ਫੋਨ ’ਚ ਇਨ-ਬਿਲਟ ਪ੍ਰੈਸ਼ਰ ਅਤੇ ਮਾਸਚਰ ਸੈਂਸਰ ਦੇ ਸਕਦੀ ਹੈ। ਇਹ ਸੈਂਸਰ ਪਾਣੀ ਨੂੰ ਸੈਂਸ ਕਰਕੇ ਸਾਫਟਵੇਅਰ ਨੂੰ ਉਸਦੇ ਹਿਸਾਬ ਨਾਲ ਐਡਜਸਟ ਕਰ ਸਕਣਗੇ। ਸਾਫਟਵੇਅਰ ਆਨ-ਸਕਰੀਨ ਬਟਨਾਂ ’ਚ ਕੁਝ ਬਦਲਾਅ ਕਰ ਸਕਦਾ ਹੈ, ਜਿਸ ਨਾਲ ਬਾਰਿਸ਼ ’ਚ ਐਕਸੀਡੈਂਟਲ ਟੱਚ ਦਾ ਡਰ ਨਾ ਰਹੇ।
ਕੰਪਨੀ ਨੇ ਪੇਟੈਂਟ ਫਾਈਲਿੰਗ ’ਚ ਦੱਸਿਆ ਹੈ ਕਿ ‘ਇਲੈਕਟ੍ਰੋਨਿਕ ਡਿਵਾਈਸ ’ਚ ਮਾਸਚਰ ਡਿਟੈਕਟਰ ਮੌਜੂਦ ਹੋਵੇਗਾ, ਜੋ ਪ੍ਰੋਟੈਕਟਿਵ ਕਵਰ ’ਤੇ ਮੌਜੂਦ ਮਾਸਚਰ ਨੂੰ ਡਿਟੈਕਟ ਕਰ ਸਕੇਗਾ। ਇਕ ਤੈਅ ਪੁਆਇੰਟ ਤੋਂ ਜ਼ਿਆਦਾ ਮਾਸਛਰ ਹੋਣ ’ਤੇ ਪਰੋਸੈਸਰ ਟੱਚ ਈਵੈਂਟ ਦੀ ਪੋਜੀਸ਼ਨ ਬਦਲ ਜਾਵੇਗੀ।’
ਇਹ ਵੀ ਪੜ੍ਹੋ– ਐਂਡਰਾਇਡ ਯੂਜ਼ਰਸ ਸਾਵਧਾਨ! ਇਹ ਵਾਇਰਸ ਖਾਲੀ ਕਰ ਦੇਵੇਗਾ ਤੁਹਾਡਾ ਬੈਂਕ ਖਾਤਾ, ਮਾਈਕ੍ਰੋਸਾਫਟ ਨੇ ਦਿੱਤੀ ਚਿਤਾਵਨੀ
ਮਿਲਣਗੇ ਕਈ ਮੋਡਸ
ਡਾਕਿਊਮੈਂਟ ਦੀ ਮੰਨੀਏ ਤਾਂ ਟੱਚ ਰਿਸਪਾਂਸ ਨੂੰ ਕੰਫਿਗਰ ਕਰਨ ਲਈ ਵੱਖ-ਵੱਖ ਮੋਡਸ ਵੀ ਮਿਲ ਸਕਦੇ ਹਨ। ਇਸ ਵਿਚ ਵੇਟ, ਡ੍ਰਾਈ ਅਤੇ ਅੰਡਰ ਵਾਟਰ ਮੋਡ ਮਿਲ ਸਕਦਾ ਹੈ। ਵੇਟ ਅਤੇ ਡ੍ਰਾਈ ਮੋਡ ’ਚ ਆਈਫੋਨ ਫੋਰਸ ਇਨਪੁਟ ’ਚ ਬਦਲਾਅ ਕਰ ਸਕਦਾ ਹੈ, ਜਿਸ ਨਾਲ ਬਿਹਤਰ ਟੱਚ ਇਨਪੁਟ ਮਿਲੇ। ਉਥੇ ਹੀ ਅੰਡਰ ਵਾਟਰ ਮੋਡ ’ਚ ਬ੍ਰਾਂਡ ਇੰਟਰਫੇਸ ’ਚ ਹੀ ਬਦਲਾਅ ਕਰ ਸਕਦਾ ਹੈ, ਜਿਸ ਨਾਲ ਫੋਨ ਨੂੰ ਪਾਣੀ ਦੇ ਅੰਦਰ ਇਸਤੇਮਾਲ ਕਰਨਾ ਆਸਾਨ ਹੋ ਜਾਵੇ। ਅੰਡਰਵਾਟਰ ਮੋਡ ਦਾ ਇਸਤੇਮਾਲ ਮੁੱਖ ਰੂਪ ਨਾਲ ਫੋਟੋ ਅਤੇ ਵੀਡੀਓ ਲਈ ਕੀਤਾ ਜਾਵੇਗਾ। ਹਾਲਾਂਕਿ, ਇਹ ਤਕਨਾਲੋਜੀ ਕਦੋਂ ਤਕ ਆਏਗੀ, ਇਸ ਦੀ ਜਾਣਕਾਰੀ ਫਿਲਹਾਲ ਨਹੀਂ ਹੈ।
ਇਹ ਵੀ ਪੜ੍ਹੋ– ਯੂਟਿਊਬ ਨੇ ਕੀਤੇ ਵੱਡੇ ਬਦਲਾਅ, ਹੁਣ ਨਹੀਂ ਕਰ ਸਕੋਗੇ ਇਹ ਕੰਮ ! ਯੂਜ਼ਰਸ ਤੇ ਕ੍ਰਿਏਟਰਸ ’ਤੇ ਪਵੇਗਾ ਅਸਰ
ZTE ਨੇ ਲਾਂਚ ਕੀਤਾ ਸ਼ਾਨਦਾਰ ਡਿਸਪਲੇਅ ਵਾਲਾ ਸਮਾਰਟਫੋਨ, ਜਾਣੋ ਫੀਚਰਜ਼
NEXT STORY