ਜਲੰਧਰ- ਐਪਲ ਨੇ ਆਪਣੇ WWDC 2017 ਕਾਨਫਰੈਂਸ 'ਚ ਬਹੁਤ ਸਾਰੇ ਐਲਾਨ ਕਰਨ ਤੋਂ ਇਲਾਵਾ ਆਖਰਕਾਰ ਆਪਣੀ ARKit ਰਾਹੀਂ ਆਗਮੇਂਟਿਡ ਜਗਤ 'ਚ ਆਪਣੇ ਕਦਮ ਰੱਖ ਹੀ ਲਏ ਹਨ। ਇਸ ਐਲਾਨ ਨਾਲ ਲੋਕਾਂ ਨੂੰ ਵੀ ਕਾਫੀ ਖੁਸੀ ਹੋਈ ਹੈ। ਕਿਹਾ ਜਾ ਰਿਹਾ ਹੈ ਕਿ ਇਸ ਤਰ੍ਹਾਂ ਦੇ ਐਲਾਨ ਕਰਕੇ ਐਪਲ ਨੇ ਆਪਣੇ ਆਪ ਨੂੰ ਬਾਜ਼ਾਰ 'ਚ ਬਣਾਈ ਰੱਖਿਆ ਹੈ ਕਿਉਂਕਿ ਇਸ ਵੱਲ ਕਰੀਬ ਸਾਰੀਆਂ ਸਮਾਰਟਫੋਨ ਆਪਣੇ ਕਦਮ ਰੱਖ ਰਹੀਆਂ ਹਨ।
ਐਪਲ ਦੀ ARKit ਰਾਹੀਂ ਡਿਵੈੱਲਪਰਜ਼ ਕੁਝ ਆਗਮੇਂਟਿਡ ਰਿਐਲਿਟੀ ਪ੍ਰੋਡਕਟਸ ਜਿਵੇਂ- ਗੇਮਜ਼, ਐਕਸਪੀਰੀਅੰਸ ਅਤੇ ਹੋਰ ਬਿਹਤਰੀਨ ਕੰਟੈਂਟ ਇਨੇਬਲ ਕਰ ਸਕਦੇ ਹਨ। ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ ਐਪ ਦੀ ਇਸ ARKit ਰਾਹੀਂ ਡਿਵੈੱਲਪਰਜ਼ ਆਪਣੇ ਖੁਦ ਦੇ ਐਪਸ ਜਿਵੇ- ਪੋਕੇਮੋਨ ਗੋ ਆਦਿ ਦਾ ਨਿਰਮਾਣ ਕਰ ਸਕਦੇ ਹਨ।
ਇਸ ਦੇ ਡੈਮੋ 'ਚ ਐਪਲ ਦੇ ਐਗਜ਼ੀਕਿਊਟਿਵ ਨੇ ਇਹ ਦਿਖਾਇਆ ਕਿ ਇਸ ARKit ਰਾਹੀਂ ਕੀ-ਕੀ ਕੀਤਾ ਜਾ ਸਕਦਾ ਹੈ। ਇਸ ਰਾਹੀਂ ਇਕ ਖਾਲ੍ਹੇ ਟੇਬਲ ਨੂੰ ਇਕ Uber Cool ਬੈਟਲ ਗ੍ਰਾਊਂਡ ਬਣਾਇਆ ਜਾ ਸਕਦਾ ਹੈ। ਬਸ ਇਸ ਲਈ ਤੁਹਾਨੂੰ ਕੁਝ ਬਟਨ ਟੈਪ ਕਰਨੇ ਹੋਣਗੇ। ਇਸ ਸਾਲ ਦੇ ਅਖੀਰ ਤੱਕ ਇਹ ਏ.ਆਰ. ਕਿੱਟ ਮਿਲਨਾ ਸ਼ੁਰੂ ਹੋ ਜਾਵੇਗਾ। ਤੁਹਾਨੂੰ ਦੱਸ ਦਈਏ ਕਿਤ ਇਸ ਤੋਂ ਇਲਾਵਾ ਕੰਪਨੀ ਨੇ ਆਪਣੀ ਇਸੇ ਕਾਨਫਰੈਂਸ 'ਚ ਐਪ ਮਿਊਜ਼ਿਕ ਦੇ 27 ਮਿਲੀਅਨ ਪੇਡ ਯੂਜ਼ਰਸ ਹੋਣ ਦਾ ਵੀ ਐਲਾਨ ਕੀਤਾ ਹੈ।
ਐਪਲ ਮਿਊਜ਼ਿਕ ਨੂੰ 2015 'ਚ ਸਭ ਤੋਂ ਪਹਿਲਾਂ ਪੇਸ਼ ਕੀਤਾ ਗਿਆ ਸੀ ਅਤੇ ਪਿਛਲੇ ਦੋ ਸਾਲਾਂ 'ਚ ਕੰਪਨੀ ਨੇ ਕਾਫੀ ਅੱਗੇ ਤੱਕ ਆਪਣੇ ਆਪ ਨੂੰ ਕਾਇਮ ਰੱਖਿਆ ਹੈ। ਤੁਹਾਨੂੰ ਦੱਸ ਦਈਏ ਕਿ ਐਪਲ ਦੇ ਆਈਫੋਨ ਨੂੰ ਇਸਤੇਮਾਲ ਕਰਨ ਵਾਲਿਆਂ ਲਈ ਐਪਲ ਮਿਊਜ਼ਿਕ ਸੇਵਾ ਪਹਿਲੇ ਤਿੰਨ ਮਹੀਨਿਆਂ ਲਈ ਬਿਲਕੁਲ ਫਰੀ ਹੈ। ਅਜਿਹਾ ਹੀ ਕੁਝ ਆਈਪੈਡ, ਆਈਪੌਡ ਟੱਚ, ਮੈਕ ਜਾਂ ਪੀ.ਸੀ. ਲਈ ਵੀ ਹੈ।
ਜਿਵੇਂ ਹੀ ਇਹ ਫਰੀ ਮਿਆਦ ਖਤਮ ਹੋ ਜਾਂਦੀ ਹੈ ਤੁਹਾਨੂੰ ਇਸ ਦੀ ਮੈਂਬਰਸ਼ਿਪ ਲੈਣੀ ਹੁੰਦੀ ਹੈ ਜਿਸ ਲਈ ਤੁਹਾਡੇ ਮਹੀਨੇ ਦੇ 9.99 ਡਾਲਰ ਲਏ ਜਾਂਦੇ ਹਨ। ਤੁਹਾਨੂੰ ਇਹ ਵੀ ਦੱਸ ਦਈਏ ਕਿ ਆਪਣੀ ਇਸ ਕਾਨਫਰੈਂਸ 'ਚ ਕੰਪਨੀ ਨੇ iOS 11, watchOS 4, new iMacs, redesigned App Store ਆਦਿ ਪੇਸ਼ ਕੀਤੇ ਹਨ।
Gionee P7 Max ਸਮਾਰਟਫੋਨ ਦੀ ਕੀਮਤ 'ਚ ਹੋਈ ਕਟੌਤੀ
NEXT STORY