ਨਵੀਂ ਦਿੱਲੀ— ਸਮਾਰਟਫੋਨਸ ਤੋਂ ਬਾਅਦ ਹੁਣ ਗੂਗਲ ਚਿਪਸੈੱਟ ਦੇ ਮਾਮਲੇ 'ਚ ਵੀ ਐਪਲ ਦੀ ਰਾਹ 'ਤੇ ਚੱਲ ਪਿਆ ਹੈ। ਐਪਲ iPhone ਦੀ ਤਰ੍ਹਾਂ ਜਿਥੇ ਇਸ ਸਾਲ ਗੂਗਲ ਨੇ ਦੋ ਫੋਨ ਲਾਂਚ ਕੀਤੇ ਗਏ ਉਥੇ ਹੀ ਕੰਪਨੀ ਹੁਣ ਐਂਡਰਾਈਡ ਫੋਨ ਲਈ ਖਾਸ ਚਿਪਸੈੱਟ ਦਾ ਨਿਰਮਾਣ ਵੀ ਕਰਨ ਵਾਲੀ ਹੈ। ਹਾਲਾਂਕਿ ਗੂਗਲ ਨੇ ਇਸ ਬਾਰੇ ਕੋਈ ਅਧਿਕਾਰਿਕ ਜਾਣਕਾਰੀ ਨਹੀਂ ਦਿੱਤੀ ਹੈ ਪਰ ਇਕ ਰਿਪੋਰਟ 'ਚ ਇਸ ਗੱਲ ਦਾ ਖੁਲਾਸਾ ਕੀਤਾ ਗਿਆ ਹੈ।
ਰਿਪੋਰਟ ਮੁਤਾਬਕ ਗੂਗਲ ਹੁਣ ਐਂਡਰਾਈਡ ਪਲੇਟਫਾਰਮ ਲਈ ਆਪਣਾ ਖੁਦ ਦਾ ਚਿਪਸੈੱਟ ਤਿਆਰ ਕਰਨ ਦੀ ਯੋਜਨਾ ਬਣਾ ਰਹੀ ਹੈ। ਜਾਣਕਾਰੀ ਮੁਤਾਬਕ, ਗੂਗਲ ਚਿਪ ਦੇ ਕੁਝ ਡਿਜ਼ਾਈਨ ਵੀ ਤਿਆਰ ਹੋ ਚੁੱਕੇ ਹਨ। ਹੁਣ ਗੂਗਲ ਅਜਿਹੇ ਹਿੱਸੇਦਾਰ ਦੀ ਭਾਲ 'ਚ ਹੈ ਜੋ ਕਿ ਖਾਸਤੌਰ 'ਤੇ ਸਮਾਰਫੋਨ ਲਈ ਪ੍ਰੋਸੈਸਰ ਤਿਆਰ ਕਰ ਸਕੇ। ਗੂਗਲ ਚਿਪਸੈੱਟ ਦੇ ਨਿਰਮਾਣ ਲਈ ਕਈ ਚਿਪਸੈੱਟ ਨਿਰਮਾਤਾ ਕੰਪਨੀਆਂ ਨਾਲ ਗੱਲ ਕਰ ਰਹੀ ਹੈ। ਨਾਲ ਹੀ ਗੂਗਲ ਨੂੰ ਊਮੀਦ ਹੈ ਕਿ ਆਉਣ ਵਾਲੇ ਕੁਝ ਸਾਲਾਂ 'ਚ ਗੂਗਲ ਦੇ ਚਿਪਸੈੱਟ ਸਮਾਰਟਫੋਨ 'ਚ ਉਪਲੱਬਧ ਹੋਣਗੇ।
ਗੂਗਲ ਆਪਣੇ ਚਿਪਸੈੱਟ ਨਿਰਮਾਣ ਤੋਂ ਬਾਅਦ ਐਪਲ ਦੇ ਉੱਚ ਸ਼੍ਰੇਣੀ ਸਮਾਰਟਫੋਨ ਨੂੰ ਟੱਕਰ ਦੇ ਸਕਦੀ ਹੈ। ਐਪਲ ਦੇ ਆਈ.ਓ.ਐੱਸ. ਫੋਨ 'ਚ ਐਪਲ ਦਾ ਹੀ ਚਿਪਸੈੱਟ ਏ.ਐਕਸ ਚਿਪ ਲੱਗਾ ਹੁੰਦਾ ਹੈ। ਉਂਝ ਵਿਸ਼ਵ 'ਚ ਹਰਮਨਪਿਆਰੀ ਚਿਪ ਨਿਰਮਾਤਾਵਾਂ 'ਚ ਕਵਾਲਕਾਮ ਅਤੇ ਮੀਡੀਆਟੈੱਕ ਟਾਪ 'ਤੇ ਹਨ। ਊਮੀਦ ਹੈ ਕਿ ਇਨ੍ਹਾਂ 'ਚੋਂ ਕੋਈ ਇਕ ਗੂਗਲ ਲਈ ਚਿਪ ਨਿਰਮਾਣ ਕਰ ਸਕਦੀ ਹੈ।
ਇਹ ਹਨ ਘੱਟ ਕੀਮਤ ਵਾਲੇ Best holiday tech gifts
NEXT STORY