ਗੈਜੇਟ ਡੈਸਕ- ਐਪਲ ਸੋਮਵਾਰ ਨੂੰ ਭਾਰਤ ਸਮੇਂ ਅਨੁਸਾਰ ਰਾਤ 10:30 ਵਜੇ ਆਪਣੇ ਇਕ ਈਵੈਂਟ ਦਾ ਆਯੋਜਨ ਕਰਨ ਜਾ ਰਹੀ ਹੈ। ਇਸ ਈਵੈਂਟ ਦੌਰਾਨ ਕੰਪਨੀ ਆਈਫੋਨ 16 ਸੀਰੀਜ਼ ਨੂੰ ਲਾਂਚ ਕਰੇਗੀ। ਇਸ ਈਵੈਂਟ ਦੌਰਾਨ ਕੰਪਨੀ ਹੋਰ ਡਿਵਾਈਸ ਵੀ ਲਾਂਚ ਕਰ ਸਕਦੀ ਹੈ, ਜਿਨ੍ਹਾਂ ਦੇ ਨਾਂ Apple Watch Series 10, Apple Watch Ultra 3 ਅਤੇ Apple Watch SE model ਹੋ ਸਕਦੇ ਹਨ।
ਅੱਜ ਇਥੇ ਦੱਸਣ ਜਾ ਰਹੇ ਹਾਂ ਕਿ ਐਪਲ ਦੇ 'its Glowtime' ਈਵੈਂਟ ਦੀ ਲਾਈਵ ਸਟਰੀਮਿੰਗ ਕਿਥੇ ਅਤੇ ਕਿੰਨੇ ਵਜੇ ਦੇਖ ਸਕਦੇ ਹੋ। ਐਪਲ ਦਾ ਇਹ ਈਵੈਂਟ ਕੰਪਨੀ ਦੀ ਅਧਿਕਾਰਤ ਵੈੱਬਸਾਈਟ, ਐਪਲ ਟੀਵੀ ਅਤੇ ਯੂਟਿਊਬ ਚੈਨਲ 'ਤੇ ਲਾਈਵ ਦੇਖਿਆ ਜਾ ਸਕੇਗਾ।
ਇਹ ਆਈਫੋਨ ਹੋਣਗੇ ਲਾਂਚ
ਐਪਲ ਦੇ ਇਸ ਈਵੈਂਟ 'ਚ iPhone 16, 16 Plus, 16 Pro, 16 Pro Max ਨੂੰ ਲਾਂਚ ਕੀਤਾ ਜਾਵੇਗਾ। ਬੀਤੇ ਸਾਲ ਆਈਫੋਨ 15 ਅਤੇ ਆਈਫੋਨ 15 ਪ੍ਰੋ ਸੀਰੀਜ਼ ਨੂੰ ਲਾੰਚ ਕੀਤਾ ਸੀ। ਬੀਤੇ ਸਾਲ ਦੇ ਮੁਕਾਬਲੇ ਇਸ ਵਾਰ ਕਈ ਅਪਗ੍ਰੇਡਸ ਦੇਖਣ ਨੂੰ ਮਿਲ ਸਕਦੇ ਹਨ। ਇਸ ਸਾਲ ਕੰਪਨੀ ਨਵਾਂ ਡਿਜ਼ਾਈਨ, ਨਵਾਂ ਕੈਮਰਾ ਸੈਂਸਰ ਅਤੇ ਚਿਪਸੈੱਟ ਆਦਿ ਦਾ ਇਸਤੇਮਾਲ ਕਰ ਸਕਦੀ ਹੈ।
ਆਈਫੋਨ 16 'ਚ ਕੈਮਰਾ ਸੈੱਟਅਪ ਡਿਜ਼ਾਈਨ
ਆਈਫੋਨ 16 ਦਾ ਕੈਮਰਾ ਸੈੱਟਅਪ ਡਿਜ਼ਾਈਨ ਆਈਫੋਨ 11 ਦੇ ਕੈਮਰਾ ਡਿਜ਼ਾਈਨ ਵਰਗਾ ਹੋ ਸਕਦਾ ਹੈ। ਇਹ ਇਕ ਕੈਪਸੂਲ ਵਰਗਾ ਡਿਜ਼ਾਈਨ ਹੋ ਸਕਦਾ ਹੈ। ਕੰਪਨੀ ਬੀਤੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਓਹੀ ਕਲਰ ਵੇਰੀਐਂਟ ਨੂੰ ਪੇਸ਼ ਕਰ ਸਕਦੀ ਹੈ, ਜੋ ਬਲੈਕ, ਬਲਿਊ, ਗਰੀਨ, ਪਿੰਕ ਅਤੇ ਵਾਈਟ ਕਲਰ ਹਨ।
ਮਿਲੇਗਾ ਬਿਹਤਰ ਕੈਮਰਾ ਸੈੱਟਅਪ
ਆਈਫੋਨ 15 ਦੇ ਮੁਕਾਬਲੇ ਆਈਫੋਨ 16 'ਚ ਅਲੱਗ ਕੈਮਰਾ ਡਿਜ਼ਾਈਨ ਤੋਂ ਇਲਾਵਾ ਕੈਮਰਾ ਸੈਂਸਰ 'ਚ ਅਪਗ੍ਰੇਡ ਹੋ ਸਕਦੇ ਹਨ। ਬੀਤੇ ਸਾਲ ਦੇ ਮੁਕਾਬਲੇ ਇਸ ਵਾਰ ਅਪਗ੍ਰੇਡ ਕੈਮਰਾ ਸੈਂਸਰ ਹੋਵੇਗਾ। ਆਈਫੋਨ 15 'ਚ 48 ਮੈਗਾਪਿਕਸਲ ਦਾ ਮੇਨ ਕੈਮਰਾ ਹੈ, ਜੋ 2X Optical Zoom ਦੇ ਨਾਲ ਆਉਂਦਾ ਹੈ, ਜਦੋਂਕਿ ਆਈਫੋਨ 16 ਦੇ ਸਟੈਂਡਰਡ ਵੇਰੀਐਂਟ 'ਚ ਨਿਊ 48-Megapixel Ultrawide ਐਂਗਲ ਲੈੱਨਜ਼ ਮਿਲੇਗਾ। ਇਸ ਦੇ ਨਾਲ ਹੀ ਲੋਅ ਲਾਈਟ ਸੈਂਸਰ ਨੂੰ ਵੀ ਬਿਹਤਰ ਕੀਤਾ ਜਾਵੇਗਾ।
ਆਈਫੋਨ 16 'ਚ Spatial Video ਰਿਕਾਰਡਿੰਗ ਦੀ ਸਹੂਲਤ ਮਿਲੇਗੀ। ਇਹ ਫੀਚਰ ਅਜੇ ਵਿਸ਼ੇਸ਼ ਤੌਰ 'ਤੇ ਆਈਫੋਨ 15 ਪ੍ਰੋ ਮਾਡਲ 'ਚ ਮਿਲਦਾ ਹੈ। ਬੀਤੇ ਸਾਲ ਪ੍ਰੋ ਵੇਰੀਐਂਟ 'ਚ ਦਿੱਤਾ ਗਿਆ ਐਕਸ਼ਨ ਬਟਨ ਇਸ ਵਾਰ ਸਟੈਂਡਰਡ ਆਈਫੋਨ 16 'ਚ ਦੇਖਣ ਨੂੰ ਮਿਲ ਸਕਦਾ ਹੈ।
ਭੂਚਾਲ ਆਉਣ ਤੋਂ ਪਹਿਲਾਂ ਹੀ ਅਲਰਟ ਕਰੇਗਾ ਸਮਾਰਟਫੋਨ, ਗੂਗਲ ਨੇ ਐਂਡਰਾਇਡ ਲਈ ਲਾਂਚ ਕੀਤੇ ਚਾਰ ਨਵੇਂ ਫੀਚਰਜ਼
NEXT STORY