ਜਲੰਧਰ : ਐਪਲ ਆਪਣੀ ਮਿਊਜ਼ਿਕ ਐਪ ਦੀ ਲੁਕ 'ਤੇ ਖਾਸ ਧਿਆਨ ਦਿੰਦੇ ਹੋਏ ਐਪਲ ਮਿਊਜ਼ਿਕ ਦੇ ਇੰਟਰਫੇਸ 'ਚ ਕੁਝ ਖਾਸ ਬਦਲਾਵ ਕਰਨ ਜਾ ਰਹੀ ਹੈ। ਲਗਭਗ ਇਕ ਸਾਲ ਪਹਿਲਾਂ ਲਾਂਚ ਹੋਈ ਐਪਲ ਮਿਊਜ਼ਿਕ ਐਪ ਨੂੰ ਲੋਕਾਂ ਵੱਲੋਂ ਬਹੁਤ ਪਸੰਦ ਕੀਤਾ ਜਾ ਰਿਹਾ ਹੈ ਪਰ ਕਈਆਂ ਵੱਲੋਂ ਇਸ ਐਪ ਦੇ ਡਿਜ਼ਾਈਨ ਨੂੰ ਲੈ ਕੇ ਕਈ ਵਾਰ ਨਾਪਸੰਦ ਕੀਤਾ ਗਿਆ। ਹੁਣ ਜਾਣਕਾਰੀ ਦੇ ਮੁਤਾਬਿਕ ਐਪਲ ਵੱਲੋਂ ਇਸ ਐਪ 'ਚ ਕੀਤੇ ਗਏ ਗ੍ਰਾਫਿਰਲ ਬਦਲਾਵ ਨੂੰ ਇਸ ਸਾਲ ਹੋਣ ਵਾਲੀ ਐਪਲ ਦੀ ਵਰਲਡਵਾਈਡ ਡਿਵੈੱਲਪਰਜ਼ ਕਾਨਫਰੈਂਸ 'ਚ ਦਿਖਾਇਆ ਜਾਵੇਗਾ।
ਐਪਲ ਮਿਊਜ਼ਿਕ 'ਚ ਹੋਣ ਵਾਲੇ ਬਦਲਾਅ :
ਨਵੇਂ ਬਦਲਾਵ 'ਚ ਰੰਗਬਿਰੰਗੇ ਇੰਟਰਫੇਸ ਨੂੰ ਬਦਲ ਤੇ ਬਲੈਕ ਤੇ ਵਾਈਟ ਕੀਤਾ ਜਾਵੇਗਾ। ਇਸ ਦੇ ਨਾਲ-ਨਾਲ ਐਲਬਮ ਆਰਟ ਦਾ ਸਾਈਜ਼ ਵੀ ਵਧਾਇਆ ਜਾਵੇਗਾ, ਜਿਸ ਨਾਲ ਲੁਕ ਕਾਫੀ ਬੋਲਡ ਤੇ ਸਿੰਪਲ ਲੱਗੇਗੀ। ਲੋਕਾਂ ਦੀ ਡਿਮਾਂਡ ਨੂੰ ਦੇਖਦੇ ਹੋਏ ਗਾਣੇ ਦੇ ਲਿਰਿਕਸ ਨੂੰ ਵੀ ਐਡ ਕੀਤਾ ਜਾਵੇਗਾ। 'ਫੋਰ ਯੂ' ਫੀਚਰ ਤੁਹਾਡੀ ਪਸੰਦ ਨੂੰ ਹੋਰ ਪ੍ਰਸਨਲਾਈਜ਼ ਕਰ ਦਵੇਗਾ।
ਇਨ੍ਹਾਂ ਫੀਚਰਸ ਦੇ ਨਾਲ Mother's day ਨੂੰ ਹੋਰ ਵੀ ਖਾਸ ਬਣਾਏਗੀ ਫੇਸਬੁੱਕ
NEXT STORY