ਜਲੰਧਰ- ਐਪਲ ਦੇ ਆਉਣ ਵਾਲੇ ਆਈਫੋਨ7 ਨੂੰ ਲੈ ਕੇ ਕਈ ਖਬਰਾਂ ਸੁਣਨ ਨੂੰ ਮਿਲ ਰਹੀਆਂ ਹਨ। ਹਾਲ ਹੀ 'ਚ ਐਪਲ ਦੀ ਇਕ ਹੋਰ ਖਬਰ ਸਾਹਮਣੇ ਆਈ ਹੈ ਕਿ ਐਪਲ ਆਪਣੀਆਂ ਕੁਝ ਅਲਟ੍ਰਾ-ਥਿੰਨ ਮੈਕਬੁੱਕਸ ਨੂੰ ਇਸ ਸਾਲ ਦੇ ਅੱਧ ਤੱਕ ਲਾਂਚ ਕਰੇਗੀ। ਜਿਵੇਂ ਕਿ ਸਭ ਜਾਣਦੇ ਹਨ ਕਿ ਐਪਲ ਦੀ ਮੈਕਬੁੱਕ ਦੇ ਡਿਜ਼ਾਇਨ 'ਚ ਕਈ ਸਾਲਾਂ ਤੋਂ ਕੋਈ ਬਦਲਾਅ ਨਹੀਂ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਐਪਲ ਇਸ ਨੂੰ ਹੋਰ ਬਿਹਤਰ ਬਣਾਉਣ ਲਈ ਸਪਲਾਇਰਜ਼ ਦੇ ਨਾਲ ਮਿਲ ਕੇ ਕੰਮ ਕਰ ਰਹੀ ਹੈ ਅਤੇ ਆਪਣੀ ਮੈਕਬੁੱਕ ਨੂੰ ਪੂਰੀ ਤਰ੍ਹਾਂ ਨਵਾਂ ਡਿਜ਼ਾਇਨ ਦੇਣ ਜਾ ਰਹੀ ਹੈ। ਇਸ ਦੀ ਸ਼ੁਰੂਆਤ ਲਈ ਉਹ ਮੈਕਬੁੱਕ ਦੀਆਂ ਹਿੰਜੀਜ਼ ਨੂੰ ਮੈਟਲ ਇੰਜ਼ੈਕਸ਼ਨ ਨੂੰ ਢਾਲ ਕੇ ਬਣਾਈਆਂ ਗਈਆਂ ਹਿੰਜੀਜ਼ 'ਚ ਬਦਲਣ ਜਾ ਰਹੀ ਹੈ। ਇਨ੍ਹਾਂ ਛੋਟੀਆਂ ਹਿੰਜੀਜ਼ ਨੂੰ ਲਗਾਉਣ ਨਾਲ ਨਾ ਕਿ ਲੈਪਟਾਪ ਦੀ ਸਪੇਸ ਨੂੰ ਬਚਾਇਆ ਜਾ ਸਕਦਾ ਹੈ ਸਗੋਂ ਇਹ ਡਿਵਾਈਸ ਨੂੰ ਅਲਟ੍ਰਾ-ਥਿੰਨ ਲੁਕ ਵੀ ਦੇਣਗੀਆਂ।
ਇਕ ਹੋਰ ਰਿਪੋਰਟ ਅਨੁਸਾਰ ਇਨ੍ਹਾਂ ਹਿੰਜੀਜ਼ ਨੂੰ ਐਮਫਿਨੋਲ ਨਾਂ ਦੀ ਇਕ ਕੰਪਨੀ ਵੱਲੋਂ ਤਿਆਰ ਕੀਤਾ ਗਿਆ ਹੈ ਜੋ ਫੋਂਜ਼ ਦੀਆਂ ਛੋਟੀਆਂ-ਛੋਟੀਆਂ ਹਿੰਜੀਜ਼ ਨੂੰ ਬਣਾਉਣ 'ਚ ਮਾਹਰ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਮੈਕਬੁੱਕ ਨੂੰ ਇਸ ਸਾਲ ਦੇ ਮਈ ਮਹੀਨੇ ਤੱਕ ਲਾਂਚ ਕੀਤਾ ਜਾਵੇਗਾ।
ਐਪਲ ਨੇ ਖ਼ਰਾਬ ਫੋਨ ਅਤੇ ਕੰਪਿਊਟਰਾਂ ਤੋਂ ਕੱਢਿਆ 264 ਕਰੋੜ ਦਾ ਸੋਨਾ
NEXT STORY