ਗੈਜੇਟ ਡੈਸਕ- ਐਪਲ ਨੇ ਭਾਰਤ 'ਚ ਆਪਣਾ ਅਪਡੇਟਿਡ iPad Mini ਲਾਂਚ ਕਰ ਦਿੱਤਾ ਹੈ। iPad Mini ਪਾਵਰਫੁਲ A17 Chip ਦੇ ਨਾਲ ਆਉਂਦਾ ਹੈ। ਇਸ ਨਵੀਂ ਚਿੱਪ ਦੀ ਮਦਦ ਨਾਲ ਡਿਵਾਈਸ ਦੀ ਪਰਫਾਰਮੈਂਸ ਬਿਹਤਰ ਹੋਵੇਗੀ ਅਤੇ ਐਪਲ ਦੇ ਨਵੇਂ ਪਰਸਨਲ ਇੰਟੈਲੀਜੈਂਸ ਐਪਲ ਇੰਟੈਲੀਜੈਂਸ ਦਾ ਸਪੋਰਟ ਮਿਲੇਗਾ।
ਐਪਲ ਇੰਟੈਲੀਜੈਂਸ ਦੀ ਮਦਦ ਨਾਲ ਯੂਜ਼ਰਜ਼ ਨੂੰ ਏ.ਆਈ. ਦੇ ਕਈ ਨਵੇਂ ਫੀਚਰਜ਼ ਮਿਲਣਗੇ, ਜਿਸ ਵਿਚ ਦੂਜੀ ਭਾਸ਼ਾ ਨੂੰ ਸਮਝਣਾ ਆਸਾਨ ਹੋਵੇਗਾ। ਇਸ ਦੀ ਮਦਦ ਨਾਲ ਇਮੇਜ ਕ੍ਰਿਏਸ਼ਨ ਅਤੇ ਕਈ ਫੀਚਰਜ਼ ਦੇਖਣ ਨੂੰ ਮਿਲਣਗੇ।
ਨਿਊ A17 Pro Chip ਦੇ ਤਹਿਤ 6-core CPU ਅਤੇ 5-core GPU ਮਿਲੇਗੀ। ਅਜਿਹੇ 'ਚ ਪੁਰਾਣੇ ਵਰਜ਼ਨ ਦੇ ਮੁਕਾਬਲੇ ਲੇਟੈਸਟ ਹੈਂਡਸੈੱਟ 'ਚ 30 ਫੀਸਦੀ ਸੀ.ਪੀ.ਯੂ. ਬਿਹਤਰ ਪਰਫਾਰਮੈਂਸ ਅਤੇ ਗ੍ਰਾਫਿਕਸ ਪਰਫਾਰਮੈੰਸ ਵੀ 25 ਫੀਸਦੀ ਤਕ ਵੱਧ ਜਾਵੇਗੀ।
iPad Mini (A17 Pro) ਦੇ ਫੀਚਰਜ਼
iPad Mini (A17 Pro) 'ਚ 8.3-inch Liquid Retina ਡਿਸਪਲੇਅ ਮਿਲੇਗੀ। ਇਸ ਆਈਪੈਡ 'ਚ ਯੂਜ਼ਰਜ਼ ਨੂੰ Apple Pencil Pro ਦਾ ਸਪੋਰਟ ਮਿਲੇਗਾ। ਕੰਪਨੀ ਦਾ ਦਾਅਵਾ ਹੈ ਕਿ ਇਹ ਇਕ ਵਾਰ ਫੁਲ ਚਾਰਜ 'ਚ ਆਲ ਡੇਅ ਬੈਟਰੀ ਬੈਕਅਪ ਦੇ ਸਕਦਾ ਹੈ।
ਕੀਮਤ
iPad Mini ਅਜੇ ਪ੍ਰੀ ਆਰਡਰ ਲਈ ਮੌਜੂਦ ਹੈ ਅਤੇ 23 ਅਕਤੂਬਰ ਤੋਂ ਇਸ ਦੀ ਸੇਲ ਸ਼ੁਰੂ ਹੋਵੇਗੀ। ਇਸ ਦੀ ਸ਼ੁਰੂਆਤੀ ਕੀਮਤ 49,9000 ਰੁਪਏ ਹੈ, ਜਿਸ ਵਿਚ ਵਾਈ-ਫਾਈ ਮਾਡਲ ਮਿਲਦਾ ਹੈ। ਇਸ ਤੋਂ ਇਲਾਵਾ Wi-Fi + Cellular ਵਰਜ਼ਨ ਲਈ 64,900 ਰੁਪਏ ਖਰਚ ਕਰਨੇ ਪੈਣਗੇ। ਇਸ ਵਿਚ ਸਟੋਰੇਜ ਦੇ ਤਿੰਨ ਆਪਸ਼ਨ ਮਿਲਣਗੇ, ਜੋ 128GB, 256GB ਅਤੇ 512GB ਦੇ ਹਨ। ਇਹ ਚਾਰ ਕਲਰ ਵੇਰੀਐਂਟ ਬਲਿਊ, ਪਰਪਲ, ਸਟਾਰਲਾਈਟ ਅਤੇ ਸਪੇਸ ਗ੍ਰੇਅ ਹਨ।
ਨਵੇਂ iPad Mini 'ਚ ਕੈਮਰਾ ਸਿਸਟਮ ਨੂੰ ਬਿਹਤਰ ਕੀਤਾ ਗਿਆ ਹੈ। ਇਸ ਵਿਚ 12 ਮੈਗਾਪਿਕਸਲ ਦਾ ਵਾਈਡ ਰੀਅਰ ਕੈਮਰਾ ਹੈ। ਇਹ Smart HDR 4 ਨੂੰ ਸਪੋਰਟ ਕਰਦਾ ਹੈ। ਇਸ ਵਿਚ Dynamic Range 'ਚ ਵਾਧਾ ਕੀਤਾ ਹੈ। ਇਸ ਵਿਚ 12 ਮੈਗਾਪਿਕਸਲ ਅਲਟਰਾ ਵਾਈਡ ਫਰੰਟ ਕੈਮਰਾ ਦਿੱਤਾ ਗਿਆ ਹੈ।
ਨਵੇਂ iPad Mini ਨੂੰ ਆਨਲਾਈਨ ਖਰੀਦਣਾ ਬਹੁਤ ਹੀ ਆਸਾਨ ਹੈ। ਇਸ ਨੂੰ ਐਪਲ ਦੇ ਅਧਿਕਾਰਤ ਸਟੋਰ ਅਤੇ ਅਧਿਕਾਰਤ ਰਿਸੇਲਰ ਤੋਂ ਖਰੀਦਿਆ ਜਾ ਸਕਦਾ ਹੈ। ਹਾਲਾਂਕਿ ਸੇਲ ਦੌਰਾਨ ਕੰਪਨੀ ਕੁਝ ਬੈਂਕ ਆਫਰਜ਼ ਦਾ ਵੀ ਐਲਾਨ ਕਰ ਸਕਦੀ ਹੈ।
ਆ ਗਿਆ ਸੈਮਸੰਗ ਦਾ ਨਵਾਂ ਫੋਨ, ਕੀਮਤ 20 ਹਜ਼ਾਰ ਰੁਪਏ ਤੋਂ ਵੀ ਘੱਟ, 6 ਸਾਲਾਂ ਤਕ ਮਿਲੇਗੀ ਸਾਫਟਵੇਅਰ ਅਪਡੇਟ
NEXT STORY