ਗੈਜੇਟ ਡੈਸਕ— ਆਖਰਕਾਰ ਐਪਲ ਨੇ ਕੈਲੀਫੋਰਨੀਆ ਦੇ ਕੁਪਰਟੀਨੋ 'ਚ ਸਥਿਤ ਐਪਲ ਪਾਰਕ 'ਚ ਆਪਣਾ ਸਾਲਾਨਾ ਈਵੈਂਟ ਸ਼ੁਰੂ ਕਰ ਦਿੱਤਾ ਹੈ। ਇਹ ਕੰਪਨੀ ਦਾ ਹੁਣ ਤਕ ਦਾ ਸਭ ਤੋਂ ਵੱਡਾ ਲਾਂਚ ਈਵੈਂਟ ਹੈ। ਇਸ ਈਵੈਂਟ 'ਚ ਕੰਪਨੀ ਨੇ ਆਪਣੀ ਨੈਕਸਟ ਜਨਰੇਸ਼ਨ ਐਪਲ ਵਾਚ ਸੀਰੀਜ਼ 4 ਲਾਂਚ ਕੀਤਾ ਹੈ। ਇਸ ਤੋਂ ਇਲਾਵਾ ਕੰਪਨੀ ਨੇ ਆਪਣੇ ਤਿੰਨ ਨਵੇਂ ਆਈਫੋਨ ਵੀ ਲਾਂਚ ਕੀਤੇ ਹਨ।
ਐਪਲ ਈਵੈਂਟ ਲਾਈਵ
-ਸਟੀਵ ਜਾਬਸ ਥਿਏਟਰ 'ਚ ਦੂਜੀ ਵਾਰ ਇਸ ਈਵੈਂਟ ਦਾ ਆਯੋਜਨ ਕੀਤਾ ਜਾ ਰਿਹਾ ਹੈ। ਐਪਲ ਪਾਰਕ ਅੰਦਰ ਬੈਠਣ ਲਈ 500 ਲੋਕਾਂ ਦੀ ਸੁਵਿਧਾ ਹੈ।
- ਟਿਮ ਕੁੱਕ ਨੇ ਈਵੈਂਟ ਸ਼ੁਰੂ ਕਰਦੇ ਹੋਏ ਦੱਸਿਆ ਕਿ ਆਈ.ਓ.ਐੱਸ. ਡਿਵਾਈਸਿਜ਼ ਦੀ ਗਿਣਤੀ 2 ਬਿਲੀਅਲ ਤਕ ਪਹੁੰਚ ਗਈ ਹੈ।
- ਐਪਲ ਵਾਚ ਨੂੰ ਟਿਮ ਕੁੱਕ ਨੇ ਦੁਨੀਆ ਦੀ ਨੰਬਰ 1 ਸਮਾਰਟਵਾਚ ਦੱਸਿਆ।
- ਲਾਂਚ ਹੋਈ ਨੈਕਸਟ ਜਨਰੇਸ਼ਨ ਐਪਲ ਵਾਚ ਸੀਰੀਜ਼ 4
-ਐਪਲ 'ਚ ਦਿੱਤਾ ਗਿਆ 50 ਫੀਸਦੀ ਲਾਊਡਰ ਸਪੀਕਰ
-ਐਪਲ ਵਾਚ 'ਚ ਇਸ ਵਾਰ 6 ਤਰ੍ਹਾਂ ਦੇ ਨਵੇਂ ਬਦਲਾਅ ਕੀਤੇ ਗਏ ਹਨ।
-ਐਪਲ ਵਾਚ ਸੀਰੀਜ਼ 4 ਦੀ ਸਕਰੀਨ 30 ਫੀਸਦੀ ਵੱਡੀ ਹੈ।
- ਐਪਲ ਵਾਚ 'ਚ 64 ਬਿਟ ਡਿਊਲ ਕੋਰ ਐੱਸ 4 ਪ੍ਰੋਸੈਸਰ ਜੋ ਪਹਿਲੇ ਪ੍ਰੋਸੈਸਰ ਨਾਲੋਂ ਦੁਗਣਾ ਤੇਜ਼ ਹੈ।
- ਐਪਲ ਵਾਚ ਸੀਰੀਜ਼ 4 'ਚ ਮਿਲੇਗਾ ਨੈਕਸਟ ਜਨਰੇਸ਼ਨ ਜਾਇਰੋਸਕੋਪ
-ਜ਼ਮੀਨ 'ਤੇ ਡਿੱਗਣ ਦੇ 1 ਮਿੰਟ ਦੇ ਅੰਦਰ SOS ਕਾਲ ਕਰੇਗੀ ਐਪਲ ਵਾਚ ਸੀਰੀਜ਼ 4, ਲੋਕੇਸ਼ਨ ਵੀ ਕਰੇਗੀ ਪਰਿਵਾਰਕ ਮੈਂਬਰਾਂ ਨੂੰ ਸੈਂਡ
-ਐਪਲ ਵਾਚ ਦੁਨੀਆ ਦੀ ਪਹਿਲੀ ਵਾਚ ਹੈ ਜਿਸ 'ਚ ਮਿਲੇਗੀ ECG ਫੈਸਿਲਿਟੀ
-ਲੋ ਹਾਰਟ ਰੇਟ ਨੂੰ ਵੀ ਆਸਾਨੀ ਨਾਲ ਕਰੇਗੀ ਡਿਟੈਕਸ ਨਵੀਂ ਐਪਲ ਵਾਚ
-ਨਵੀਂ ਐਪਲ ਵਾਚ ਦੇਵੇਗੀ 18 ਘਟਿੰਆਂ ਦਾ ਬੈਟਰੀ ਬੈਕਅਪ
-ਤਿੰਨ ਰੰਗਾਂ ਦੀ ਮਿਲੇਗੀ ਆਪਸ਼ਨ (ਗੋਲਡ, ਸਿਲਵਰ ਅਤੇ ਸਪੇਸ ਗ੍ਰੇ)
-ਐਪਲ ਵਾਚ ਸੀਰੀਜ਼ ਦੇ 4 ਬੇਸ ਵੇਰੀਐਂਟ ਦੀ ਕੀਮਤ 399 ਡਾਲਰ (ਕਰੀਬ 28 ਹਜ਼ਾਰ 600 ਰੁਪਏ), ਉੱਥੇ ਹੀ ਟਾਪ ਵੇਰੀਐਂਟ ਨੂੰ ਤੁਸੀਂ 499 ਡਾਲਰ (ਲਗਭਗ 35 ਹਜ਼ਾਰ 800 ਰੁਪਏ) 'ਚ ਖਰੀਦ ਸਕੋਗੇ।
-ਇਸ ਦੀ ਬੁਕਿੰਗ 14 ਸਤੰਬਰ ਤੋਂ ਸ਼ੁਰੂ ਹੋਵੇਗੀ ਜਦਕਿ ਇਸ ਦੀ ਡਲਿਵਰੀ 21 ਸਤੰਬਰ ਤੋ ਹੋਵੇਗੀ।
-5.8 ਇੰਚ OLED ਡਿਸਪਲੇਅ ਨਾਲ ਐਪਲ ਨੇ ਲਾਂਚ ਕੀਤਾ ਆਈਫੋਨ XS
-6.8 ਸੁਪਰ ਰੇਟਿਨਾ ਡਿਸਪਲੇਅ ਨਾਲ ਆਇਆ iPhone XS Max
-ਨਵੇਂ ਆਈਫੋਨਸ 'ਚ ਮਿਲੇਗੀ 512GB ਇੰਟਰਨਲ ਸਟੋਰੇਜ
-ਕੰਪਨੀ ਦਾ ਦਾਅਵਾ ਨਵੇਂ ਆਈਫੋਨਸ 'ਚ 30 ਫੀਸਦੀ ਤੇਜ਼ ਲੋਡ ਹੋਣਗੀਆਂ ਐਪਸ
-ਯੂਜ਼ਰਸ ਨੂੰ ਨਵੇਂ ਆਈਫੋਨਸ 'ਚ ਮਿਲਣਗੇ ਲੇਟੈਸਟ ਇਮੋਜੀ
-iphone xs ਅਤੇ iphone xs max 'ਚ ਹੁਣ ਤੱਕ ਦਾ ਸਭ ਤੋਂ ਤੇਜ਼ a12 ਬਾਇਓਨਿਕ ਚਿੱਪਸੈਟ ਮਿਲੇਗਾ।
-ਨਵੇਂ ਆਈਫੋਨਸ 'ਚ ਡਿਊਲ ਰੀਅਰ ਕੈਮਰਾ 12MP ਵਾਈਡ+12MP ਟੈਲੀਫੋਟੋ ਕੈਮਰਾ ਮਿਲੇਗਾ
-ਸੈਲਫੀ ਅਤੇ ਵੀਡੀਓ ਕਾਲਿੰਗ ਲਈ ਫਰੰਟ 'ਚ 7MP+IR ਕੈਮਰਾ ਮਿਲੇਗਾ।
-ਕੰਪਨੀ ਦਾ ਦਾਅਵਾ ਨਵੇਂ ਆਈਫੋਨਸ 'ਚ 30 ਫੀਸਦੀ ਤੇਜ਼ ਲੋਡ ਹੋਣਗੀਆਂ ਐਪਸ
-ਯੂਜ਼ਰਸ ਨੂੰ ਨਵੇਂ ਆਈਫੋਨਸ 'ਚ ਮਿਲਣਗੇ ਲੇਟੈਸਟ ਇਮੋਜੀ
ਕੀਮਤ
- iPhone XR ਦੀ ਕੀਮਤ 749 ਡਾਲਰ (ਲਗਭਗ 53 ਹਜ਼ਾਰ 800 ਰੁਪਏ) ਹੋਵੇਗੀ।
- iPhone XS ਦੀ ਕੀਮਤ 999 ਡਾਲਰ (ਲਗਭਗ 71 ਹਜ਼ਾਰ 800 ਰੁਪਏ) ਰੱਖੀ ਗਈ ਹੈ।
ਉੱਥੇ ਆਈਫੋਨ iPhone XS Max 1099 ਡਾਲਰ (ਲਗਭਗ 79 ਹਜ਼ਾਰ ਰੁਪਏ) 'ਚ ਮਿਲੇਗਾ।
ਇਨ੍ਹਾਂ ਦੇ ਪ੍ਰੀ-ਆਰਡਰ 19 ਅਕਤੂਬਰ ਤੋਂ ਸ਼ੁਰੂ ਹੋਣਗੇ, ਉੱਥੇ ਵਿਕਰੀ 26 ਅਕਤੂਬਰ ਤੋਂ ਹੋਵੇਗੀ।
ਡਿਊਲ ਰੀਅਰ ਕੈਮਰੇ ਨਾਲ ਲਾਂਚ ਹੋਇਆ Vivo Y97
NEXT STORY