ਜਲੰਧਰ- ਅਮਰੀਕੀ ਟੈਕਨਾਲੋਜੀ ਕੰਪਨੀ ਐਪਲ ਨੇ ਬੁੱਧਵਾਰ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਭਾਰਤ 'ਚ ਜਲਦੀ ਹੀ ਦੋ ਮੈਕ ਲੈਬਸ ਖੋਲ੍ਹੀਆਂ ਜਾਣਗੀਆਂ। ਏ.ਆਰ. ਰੇਹਮਾਨ ਦੇ ਸਹਿਯੋਗ ਨਾਲ ਇਨ੍ਹਾਂ 'ਚੋਂ ਇਕ ਨੂੰ ਉਨ੍ਹਾਂ ਦੀ ਚੇਨਈ 'ਚ ਸਥਿਤ ਕੇ.ਐੱਮ. ਮਿਊਜ਼ਿਕ ਕੰਜ਼ਰਵੇਟਰੀਜ਼ (KMM3) ਇੰਸਟੀਚਿਊਟ 'ਚ ਖੋਲ੍ਹਿਆ ਜਾਵੇਗਾ, ਉਥੇ ਹੀ ਦੂਜੀ ਲੈਬ ਮੁੰਬਈ 'ਚ ਖੁਲ੍ਹੇਗੀ। ਇਨ੍ਹਾਂ ਮੈਕ ਲੈਬਸ 'ਚ ਵਿਦਿਆਰਥੀਆਂ ਨੂੰ Logic Pro X ਰਾਹੀਂ ਮਿਊਜ਼ਿਕ ਤਿਆਰ ਕਰਨਾ ਸਿਖਾਇਆ ਜਾਵੇਗਾ। ਇਸ ਤੋਂ ਇਲਾਵਾ ਇਨ੍ਹਾਂ 'ਚ ਐਪਲ ਪ੍ਰੋਫੈਸ਼ਨਲ ਮਿਊਜ਼ਿਕ ਐਪ ਨੂੰ ਚਲਾਉਣ ਦੀ ਟ੍ਰੇਨਿੰਗ ਵੀ ਮਿਲੇਗੀ। ਐਪਲ ਨੇ ਕਿਹਾ ਹੈ ਕਿ ਭਾਰਤ 'ਚ ਵਿਦਿਆਰਥੀਆਂ ਲਈ 10 ਫੁੱਲ ਟਾਈਮ ਮਿਊਜ਼ਿਕ ਸਕਾਲਰਸ਼ਿਪਸ ਵੀ ਦਿੱਤੀਆਂ ਜਾਣਗੀਆਂ।
ਏ.ਆਰ. ਰੇਹਮਾਨ ਨੇ ਕਿਹਾ ਕਿ ਸੰਗੀਤ ਅੱਜ ਦੀ ਦੁਨੀਆ 'ਚ ਇਕ ਮਲ੍ਹਮ ਦਾ ਕੰਮ ਕਰਦਾ ਹੈ। ਅਸੀਂ ਐਪਲ ਦੇ ਨਾਲ ਮਿਊਜ਼ਿਕ ਦੇ ਪਿਆਰ ਨੂੰ ਸਾਂਝਾ ਕਰਦੇ ਹਾਂ। ਇਨ੍ਹਾਂ ਲੈਬਸ 'ਚ ਦਿੱਤੀ ਜਾਣ ਵਾਲੀ ਸਕਾਲਰਸ਼ਿਪ ਨਾਲ ਕੱਲ ਦੇ ਮਿਊਜ਼ਿਕ ਅਤੇ ਕੰਪੋਜ਼ਰਸ ਨੂੰ ਡਿਵੈਲਪ ਕੀਤਾ ਜਾਵੇਗਾ। ਮੈਂ ਪਿਛਲੇ 20 ਸਾਲਾਂ ਤੋਂ Logic Pro ਦਾ ਇਸਤੇਮਾਲ ਕਰ ਰਿਹਾ ਹਾਂ ਅਤੇ ਮੈਂ ਭਾਰਤ 'ਚ ਇਸ ਨੂੰ ਸਿਖਾਉਣ ਲਈ ਕਾਫੀ ਉਤਸ਼ਾਹਿਤ ਹਾਂ।
ਜ਼ਿਕਰਯੋਗ ਹੈ ਕਿ KMM3 ਨੂੰ ਏ.ਆਰ. ਰੇਹਮਾਨ ਦੁਆਰਾ ਸਾਲ 2008 'ਚ ਸ਼ੁਰੂ ਕੀਤਾ ਗਿਆ ਸੀ। ਇਸ ਇੰਟੀਚਿਊਟ ਨੇ ਭਾਰਤੀ ਸੰਗੀਤ ਦੀ ਕਲਾ ਨੂੰ ਕਾਫੀ ਮਜਬੂਤ ਕੀਤਾ ਹੈ। ਇਥੇ ਵੈਸਟਨ ਮਿਊਜ਼ਿਕ ਅਤੇ ਨਵੀਂ ਮਿਊਜ਼ਿਕ ਟੈਕਨਾਲੋਜੀ ਬਾਰੇ ਵਿਦਿਆਰਥੀਆਂ ਨੂੰ ਦੱਸਿਆ ਜਾਂਦਾ ਹੈ।
TAGG ਨੇ Sports Plus ਬਲੂਟੁੱਥ ਇਨ-ਈਅਰ ਹੈੱਡਫੋਨ ਭਾਰਤ 'ਚ ਕੀਤੇ ਲਾਂਚ
NEXT STORY