ਗੈਜੇਟ ਡੈਸਕ- ਗੂਗਲ ਨੇ 27ਵੇਂ ਜਨਮਦਿਨ ਮੌਕੇ ਆਪਣੇ ਹੋਮਪੇਜ 'ਤੇ ਪਿਹਲੇ ਡੂਡਲ ਯਾਨੀ ਪੁਰਾਣੇ ਲੋਗੋ ਨੂੰ ਫਿਰ ਤੋਂ ਪ੍ਰਦਰਸ਼ਿਤ ਕੀਤਾ ਹੈ। ਇਸ ਵਾਰ ਦਾ ਸੰਦੇਸ਼ ਹੈ, 'ਦਿਸ ਡੂਡਲ ਮਾਰਕਸ ਗੂਗਲਸ 27 ਬਰਥਡੇ। ਵੀ ਆਰ ਸੈਲੀਬ੍ਰੇਟਿੰਗ ਬਾਈ ਗੈਟਿੰਗ ਨੌਸਟੈਲਜੀਆ ਵਿਦ ਆਵਰ ਫਰਸਟ-ਐਵਰ ਲੋਗੋ। ਸਰਚ ਆਨ।' ਯਾਨੀ ਇਹ ਡੂਡਲ ਗੂਗਲ ਦੇ 27ਵੇਂ ਜਨਮ ਦਿਨ ਦੀ ਯਾਦ ਦਿਵਾਉਂਦਾ ਹੈ ਅਤੇ ਇਸ ਦੇ 1998 ਦੇ ਪਹਿਲੇ ਲੋਗੋ ਨੂੰ ਦੇਖ ਕੇ ਯੂਜ਼ਰਜ਼ ਨੂੰ ਪੁਰਾਣੇ ਸਮੇਂ ਦੀ ਯਾਦ ਦਿਵਾਉਂਦਾ ਹੈ।
ਹਾਲਾਂਕਿ, ਗੂਗਲ ਦਾ ਅਸਲੀ ਜਨਮਦਿਨ 4 ਸੰਤਬਰ ਨੂੰ ਹੈ ਪਰ ਕੰਪਨੀ ਨੇ ਹਮੇਸ਼ਾ ਇਸਨੂੰ 27 ਸਤੰਬਰ ਨੂੰ ਮਨਾਉਣ ਦੀ ਪਰੰਪਰਾ ਬਣਾਈ ਹੈ। ਇਸਦਾ ਸੰਬੰਧ ਉਸ ਸਮੇਂ ਤੋਂ ਹੈ ਜਦੋਂ ਗੂਗਲ ਦੇ ਸੰਸਥਾਪਕ ਲੈਰੀ ਪੇਜ ਅਤੇ ਸਰਗੇਈ ਬ੍ਰਿਨ ਛੁੱਟੀਆਂ 'ਤੇ ਗਏ ਸਨ ਅਤੇ ਉਨ੍ਹਾਂ ਨੂੰ ਉਸ ਮੌਕੇ ਇਕ ਡੂਡਲ ਬਣਾਇਆ ਸੀ।
1998 'ਚ ਸਟੈਨਫੋਰਡ ਯੂਨੀਵਰਸਿਟੀ ਦੇ ਪੀ.ਐੱਚ.ਡੀ. ਵਿਦਿਆਰਥੀ ਸਨ ਅਤੇ ਉਨ੍ਹਾਂ ਨੇ ਸ਼ਾਇਦ ਕਦੇ ਸੋਚਿਆ ਵੀ ਨਹੀਂ ਹੋਵੇਗਾ ਕਿ ਉਨ੍ਹਾਂ ਦਾ ਪ੍ਰਾਜੈਕਟ ਇੰਟਰਨੈੱਟ ਦੀ ਦੁਨੀਆ ਅਤੇ ਅਰਬਾਂ ਯੂਜ਼ਰਜ਼ ਦੇ ਅਨੁਭਵ ਨੂੰ ਬਦਲ ਦੇਵੇਗਾ।
ਅੱਜ ਗੂਗਲ ਵਿਗਿਆਪਨ, ਐਂਡਰਾਇਡ, ਯੂਟਿਊਬ, ਸਮਾਰਟ ਡਿਵਾਈਸ, ਕਲਾਊਜ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਵਰਗੀਆਂ ਸੇਵਾਵਾਂ ਰਾਹੀਂ ਰਾਹੀਂ ਗਲੋਬਲ ਟੈਕਨਾਲੋਜੀ ਪਾਵਰਹਾਊਸ ਬਣ ਚੁੱਕਾ ਹੈ। ਇਸਦੀ ਮਲਕੀਅਤ ਵਾਲੀ ਕੰਪਨੀ ਅਲਫਾਬੇਟ ਤਹਿਤ ਸੀ.ਈ.ਓ. ਸੁੰਦਰ ਪਿਚਾਈ ਦੀ ਅਗਵਾਈ 'ਚ ਗੂਗਲ ਲਗਾਤਾਰ ਮਸ਼ੀਨ ਲਰਨਿੰਗ, ਕਵਾਂਟਮ ਕੰਪਿਊਟਿੰਗ ਅਤੇ ਈ-ਕਾਮਰਸ ਦੇ ਖੇਤਰ 'ਚ ਨਵੀਆਂ ਪ੍ਰਾਪਤੀਆਂ ਹਾਸਿਲ ਕਰ ਰਿਹਾ ਹੈ।
ਇਸ ਸਾਲ ਦਾ ਜਨਮਦਿਨ ਡੂਡਲ ਪੁਰਾਣੇ ਲੋਗੋ ਦੇ ਨਾਲ ਨੌਸਟੈਲਜੀਆ ਅਤੇ ਸਨਮਾਨ ਦਾ ਸੰਦੇਸ਼ ਦਿੰਦਾ ਹੈ। ਗੂਗਲ ਇਸ ਕਲਾਸਿਕ ਡਿਜ਼ਾਈਨ ਰਾਹੀਂ ਆਪਣੇ ਇਤਿਹਾਸ ਅਤੇ ਯੂਜ਼ਰਜ਼ ਦਾ ਧੰਨਵਾਦ ਅਦਾ ਕਰ ਰਿਹਾ ਹੈ, ਜਿਨ੍ਹਾਂ ਨੇ ਇਸਨੂੰ ਅੱਜ ਦੀ ਸਫਲਤਾ ਤਕ ਪਹੁੰਚਾਇਆ।
ਹਰ ਪੇਮੈਂਟ 'ਤੇ ਮਿਲੇਗਾ Gold Coin, Paytm ਦੇ ਰਿਹਾ ਸੋਨੇ ਦੇ ਸਿੱਕੇ ਕਮਾਉਣ ਦਾ ਮੌਕਾ, ਜਾਣੋ ਪੂਰੀ ਪ੍ਰਕਿਰਿਆ
NEXT STORY