ਗੈਜੇਟ ਡੈਸਕ : ਐਪਲ ਨੇ ਆਪਣੇ ਸਕੇਰੀ ਫਾਸਟ ਈਵੈਂਟ 'ਚ ਚਿੱਪਸੈੱਟ ਦਾ ਨਵਾਂ M3 ਲਾਂਚ ਕੀਤਾ ਹੈ, ਜਿਸ 'ਚ M3, M3 Pro ਅਤੇ M3 Pro Max ਸ਼ਾਮਲ ਹਨ। ਕਿਊਪਰਟਿਨੋ ਬੇਸਡ ਟੈੱਕ ਦਿੱਗਜ਼ ਨੇ ਐੱਮ3 ਚਿੱਪਸੈੱਟ ਅਤੇ ਆਈਮੈਕ ਦੇ ਅਪਗ੍ਰੇਡ ਦੇ ਨਾਲ ਨਵੇਂ ਮੈਕਬੁੱਕ ਪ੍ਰੋ ਵੀ ਲਾਂਚ ਕੀਤੇ ਹਨ। ਐਪਲ ਇਸ ਸਾਲ iMac ਦੀ 25ਵੀਂ ਵਰ੍ਹੇਗੰਢ ਮਨਾ ਰਿਹਾ ਹੈ। ਓਰੀਜਨਲ ਮੈਕ, ਜਿਸ ਨੂੰ ਸ਼ੁਰੂਆਤ 'ਚ ਮੈਕੀਟੋਸ਼ ਨਾਂ ਨਾਲ ਜਾਣਦੇ ਸੀ, ਨੂੰ 1984 ਦੀ ਸ਼ੁਰੂਆਤ 'ਚ ਰਿਵੀਲ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਚੜ੍ਹਦੀ ਸਵੇਰ ਵੱਡੀ ਵਾਰਦਾਤ ਨਾਲ ਕੰਬਿਆ ਲੁਧਿਆਣਾ, ਸੈਰ ਕਰਦੇ ਨੌਜਵਾਨ ਦਾ ਤੇਜ਼ਧਾਰ ਹਥਿਆਰ ਨਾਲ ਕਤਲ
IMac ਦੀ ਕੀਮਤ
ਨਵਾਂ iMac ਹੁਣ ਨਵੀਂ M3 ਚਿੱਪਸੈੱਟ ਨਾਲ ਲੈਸ ਹੈ, ਜੋ ਬਿਹਤਰ ਸਪੀਡ ਅਤੇ ਜ਼ਿਆਦਾ ਪਾਵਰ ਐਫੀਸ਼ੀਐਂਸੀ ਆਫਰ ਕਰਦਾ ਹੈ। 24 ਇੰਚ M3 iMac 8-ਕੋਰ GPU ਦੀ ਕੀਮਤ 134,900 ਰੁਪਏ ਹੈ ਅਤੇ 10 ਕੋਰ GPU ਦੀ ਕੀਮਤ 154,900 ਰੁਪਏ ਤੋਂ ਸ਼ੁਰੂ ਹੁੰਦੀ ਹੈ। ਤੁਸੀਂ ਚਾਹੋ ਤਾਂ ਅੱਜ ਤੋਂ ਪ੍ਰੀ-ਆਰਡਰ ਕਰ ਸਕਦੇ ਹੋ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ 'ਚ AAP ਵਿਧਾਇਕ ਦੇ ਘਰ ED ਦੀ ਛਾਪੇਮਾਰੀ, ਸਾਹਮਣੇ ਆਈਆਂ ਮੌਕੇ ਦੀਆਂ ਤਸਵੀਰਾਂ
ਇਹ ਤੁਹਾਨੂੰ 7 ਨਵੰਬਰ ਨੂੰ ਮਿਲ ਜਾਵੇਗਾ। M3 ਦੇ ਨਾਲ ਕੀਮਤ : M3 ਦੇ ਨਾਲ 14 ਇੰਚ ਮੈਕਬੁੱਕ ਪ੍ਰੋ ਦੀ ਕੀਮਤ ਦੀ ਗੱਲ ਕਰੀਏ ਤਾਂ ਇਸ ਦੀ ਕੀਮਤ 169,990 ਰੁਪਏ ਤੋਂ ਸ਼ੁਰੂ ਹੁੰਦੀ ਹੈ, ਜਦੋਂ ਕਿ M3 ਪ੍ਰੋ ਵਾਲੇ ਮਾਡਲ ਦੀ ਕੀਮਤ 199,990 ਰੁਪਏ ਹੈ। 16 ਇੰਚ ਦੇ ਮੈਕਬੁੱਕ ਪ੍ਰੋ ਮਾਡਲ ਦੀ ਕੀਮਤ 249,900 ਰੁਪਏ ਤੋਂ ਸ਼ੁਰੂ ਹੁੰਦੀ ਹੈ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨਵਾਂ JioPhone ਭਾਰਤ 'ਚ ਲਾਂਚ, ਜਾਣੋ ਕੀਮਤ ਤੇ ਖੂਬੀਆਂ
NEXT STORY