ਗੈਜੇਟ ਡੈਸਕ– ਜੇਕਰ ਅਫਵਾਹਾਂ ਅਤੇ ਲੀਕਸ ’ਤੇ ਭਰੋਸਾ ਕਰੀਏ ਤਾਂ ਸਤੰਬਰ ਦੀ ਸ਼ੁਰੂਆਤ ’ਚ ਐਪਲ ਨਵੀਂ ਆਈਫੋਨ 12 ਸੀਰੀਜ਼ ਬਾਜ਼ਾਰ ’ਚ ਉਤਾਰ ਸਕਦੀ ਹੈ। ਮੰਨਿਆ ਜਾ ਰਿਹਾ ਹੈ ਕਿ ਨਵੇਂ ਡਿਵਾਈਸ ਦੇ ਨਾਲ ਅਪਗ੍ਰੇਡ ਦੇ ਤੌਰ ਤੇ 5ਜੀ ਮੋਬਾਇਲ ਸਪੀਡ ਦੀ ਸੁਪੋਰਟ, ਪਾਵਰਫੁਲ ਪ੍ਰੋਸੈਸਰ ਅਤੇ ਪਹਿਲਾਂ ਨਾਲੋਂ ਬਿਹਤਰ ਕੈਮਰਾ ਆਈਫੋਨ ’ਚ ਮਿਲੇਗਾ। ਪਰ ਇਕ ਅਜਿਹੀ ਗੱਲ ਵੀ ਸਾਹਮਣੇ ਆ ਰਹੀ ਹੈ ਜੋ ਢੇਰਾਂ ਯੂਜ਼ਰਸ ਨੂੰ ਨਾਰਾਜ਼ ਕਰ ਸਕਦੀ ਹੈ। ਯੂ.ਐੱਸ. ਦੀ ਕੰਪਨੀ ਇਕ ਅਜਿਹਾ ਵੱਡਾ ਬਦਲਾਅ ਕਰਨ ਜਾ ਰਹੀ ਹੈ ਜੋ ਹੁਣ ਤਕ ਦੇ ਸਭ ਤੋਂ ਵਿਵਾਦਿਤ ਬਦਲਾਵਾਂ ’ਚੋਂ ਇਕ ਹੋ ਸਕਦਾ ਹੈ।
ਰਿਪੋਰਟਾਂ ’ਚ ਸਾਹਮਣੇ ਆਇਆ ਹੈ ਕਿ ਐਪਲ ਹੁਣ ਫੋਨ ਦੇ ਨਾਲ ਵਾਲ ਚਾਰਜਰ ਨਹੀਂ ਦੇਵੇਗੀ। ਇਸ ਤੋਂ ਇਲਾਵਾ ਲਾਈਟਨਿੰਗ ਕੇਬਲ ਅਤੇ ਫੋਨ ਦੇ ਨਾਲ ਮਿਲਣ ਵਾਲੇ ਹੈੱਡਫੋਨਸ ਵੀ ਹੁਣ ਬਾਕਸ ’ਚ ਨਹੀਂ ਦਿੱਤੇ ਜਾਣਗੇ। ਇਸ ਦਾ ਮਤਲਬ ਹੈ ਕਿ ਅਗਲੇ ਆਈਫੋਨ ਦੇ ਡੱਬੇ ’ਚ ਸਿਰਫ ਫੋਨ ਹੋਵੇਗਾ ਅਤੇ ਕੋਈ ਵਾਧੂ ਐਕਸੈਸਰੀਜ਼ ਨਹੀਂ ਮਿਲੇਗੀ। ਸਾਫ ਹੈ ਕਿ ਜੇਕਰ ਤੁਸੀਂ ਆਪਣਾ ਨਵਾਂ ਡਿਵਾਈਸ ਚਾਰਜ ਕਰਨਾ ਚਾਹੋ ਜਾਂ ਫਿਰ ਐਪਲ ਮਿਊਜ਼ਿਕ ਰਾਹੀਂ ਆਪਣਾ ਪਸੰਦੀਦਾ ਗਾਣਾ ਸੁਣਨਾ ਚਾਹੋ ਤਾਂ ਤੁਹਾਨੂੰ ਵਾਧੂ ਰੁਪਏ ਖਰਚ ਕਰਨੇ ਪੈਣਗੇ।
ਇਹ ਹੈ ਕਾਰਨ
ਜ਼ਿਆਦਾਤਰ ਯੂਜ਼ਰਸ ਐਪ ਦੇ ਇਸ ਫੈਸਲੇ ਤੋਂ ਨਾਖੁਸ਼ ਹੀ ਹੋਣਗੇ ਕਿਉਂਕਿ ਐਪਲ ਦੇ ਪ੍ਰੀਮੀਅਮ ਡਿਵਾਈਸ ਪਹਿਲਾਂ ਹੀ ਬਹੁਤ ਮਹਿੰਗੇ ਹਨ। ਅਜਿਹੇ ’ਚ ਅਲੱਗ ਤੋਂ ਚਾਰਜਰ ਅਤੇ ਹੈੱਡਫੋਨ ਖਰੀਦਣਾ ਪਿਆ ਤਾਂ ਹੋਰ ਜੇਬ ਢਿੱਲੀ ਕਰਨੀ ਹੋਵੇਗੀ। ਭਲੇ ਹੀ ਕੰਪਨੀ ਦਾ ਇਹ ਫੈਸਲਾ ਅਜੀਬੋ-ਗਰੀਬ ਲੱਗੇ ਪਰ ਇਸ ਦੇ ਪਿੱਛੇ ਇਕ ਵੱਡੀ ਕਾਰਨ ਹੈ। ਦਰਅਸਲ, ਜ਼ਿਆਦਾਕਰ ਆਈਫੋਨ ਯੂਜ਼ਰਸ ਆਪਣਾ ਪੁਰਾਣਾ ਆਈਫੋਨ ਅਪਗ੍ਰੇਡ ਕਰਦੇ ਹੋਏ ਨਵਾਂ ਡਿਵਾਈਸ ਲੈਂਦੇ ਹਨ, ਅਜਿਹੇ ’ਚ ਉਨ੍ਹਾਂ ਕੋਲ ਪਹਿਲਾਂ ਹੀ ਚਾਰਜਰ ਅਤੇ ਹੈੱਡਫੋਨ ਮੌਜੂਦ ਹੁੰਦੇ ਹਨ ਅਤੇ ਨਵੇਂ ਦੀ ਲੋੜ ਨਹੀਂ ਹੁੰਦੀ।
ਈ-ਕੂੜਾ ਬਣਿਆ ਵੱਡੀ ਚੁਣੌਤੀ
ਇਲੈਕਟ੍ਰੋਨਿਕ ਵੇਸਟ ਨਾਲ ਜੁੜੀਆਂ ਰਿਪੋਰਟਾਂ ਦੱਸਦੀਆਂ ਹਨ ਕਿ ਵਾਧੂ ਐਕਸੈਸਰੀਜ਼ ਵੱਡੀ ਸਮੱਸਿਆ ਬਣ ਚੁੱਕੀ ਹੈ। ਹਰ ਸਾਲ ਕਰੀਬ 3 ਲੱਖ ਟਨ ਪਲੱਗ ਅਤੇ ਕੇਬਲ ਵੇਸਟ ਹੁੰਦੇ ਹਨ। ਇਹ ਇਲੈਕਟ੍ਰੋਨਿਕ ਕੂੜਾ ਬਹੁਤ ਜ਼ਿਆਦਾ ਹੈ ਅਤੇ ਬਾਕਸ ’ਚ ਮੁਫ਼ਤ ਚਾਰਜਰ ਅਤੇ ਕੇਬਲ ਨਾ ਦੇ ਕੇ ਇਸ ’ਤੇ ਲਗਾਮ ਲਗਾਈ ਜਾ ਸਕਦੀ ਹੈ। ਇਸ ਦਾ ਮਤਲਬ ਹੈ ਕਿ ਐਪਲ ਵਲੋਂ ਕੀਤਾ ਜਾ ਰਿਹਾ ਬਦਲਾਅ ਵਾਤਾਵਰਣ ਲਈ ਚੰਗਾ ਹੈ ਅਤੇ ਇਸ ਤੋਂ ਬਾਅਦ ਕਾਰਡਬੋਰਡ ਪੈਕੇਜਿੰਗ ਵੀ ਪਹਿਲਾਂ ਨਾਲੋਂ ਘੱਟ ਕਰਨੀ ਹੋਵੇਗੀ।
29 ਜੁਲਾਈ ਤੋਂ ਹੋਵੇਗੀ Amazfit ਦੀ ਸਸਤੀ ਸਮਾਰਟ ਵਾਚ ਦੀ ਵਿਕਰੀ, ਇੰਨੀ ਹੋਵੇਗੀ ਕੀਮਤ
NEXT STORY