ਜਲੰਧਰ: ਸੈਨ ਫਰਾਂਸੀਸਕੋ 'ਚ ਚੱਲ ਰਹੀ ਐਪਲ ਦੀ ਸਾਲਾਨਾ ਡਿਵੈੱਲਪਰ ਕਾਂਫਰਨਸ WWDC 2016 'ਚ ਐਪਲ ਨੇ ਆਪਣੇ ਸੀਰੀ ਡਿਜ਼ੀਟਲ ਅਸਿਸਟੈਂਟ ਨੂੰ ਥਰਡ ਪਾਰਟੀ ਡਿਵੈੱਲਪਰ ਲਈ ਖੋਲ੍ਹਣ ਦਾ ਐਲਾਨ ਕੀਤਾ। ਐਪਲ ਦਾ 'ਸੀਰੀ' ਡਿਜ਼ੀਟਲ ਅਸਿਸਟੈਂਟ ਹੁਣ ਦੂੱਜੇ ਐਪਲੀਕੇਸ਼ਨ ਲਈ ਵੀ ਮੌਜੂਦ ਹੋਵੇਗਾ। ਐਪਲ ਦੁਆਰਾ ਇਹ ਕਦਮ ਆਪਣੀ ਆਰਟੀਫੀਸ਼ੀਅਲ ਇੰਟੈਂਲੀਜੇਂਸ ਨੂੰ ਕੰਪੀਟੀਟਰ ਸਰਵਿਸ ਜਿਵੇਂ ਅਮੈਜ਼ਾਨ, ਗੂਗਲ ਅਤੇ ਸਾਫਟਵੇਅਰ ਤੋਂ ਮਿਲਣ ਵਾਲੀ ਟੱਕਰ ਨੂੰ ਵੇਖਦੇ ਹੋਏ ਚੁੱਕਿਆ ਗਿਆ ਹੈ।
ਨਵੇਂ ਫੀਚਰ ਨਾਲ ਆਈਫੋਨ ਯੂਜ਼ਰ ਜਿਹੜੇ ਐਪਲ ਦੀ ਸਰਵਿਸ ਇਸਤੇਮਾਲ ਨਹੀਂ ਕਰ ਰਹੇ ਉਨ੍ਹਾਂ ਲੋਕਾਂ ਨਾਲ ਜੁੜ ਸਕਣਗੇ। ਆਈਫੋਨ ਯੂਜ਼ਰ ਮੈਸੇਜ ਭੇਜਣ ਨਾਲ-ਨਾਲ ਪੇਮੈਂਟ ਕਰ ਸਕਣਗੇ, ਅਤੇ ਤਸਵੀਰਾਂ ਵੀ ਸਰਚ ਕਰ ਸਕਣਗੇ। ਐਪਲ ਦੇ ਵਾਇਸ ਪ੍ਰੇਜ਼ਿਡੈਂਟ ਨੇ ਚੀਨ ਦੇ ਮੈਸੇਜਿੰਗ ਐਪਲੀਕੇਸ਼ਨ ਦਾ ਹਵਾਲਾ ਦਿੰਦੇ ਹੋਏ ਕਿਹਾ, ਹੁਣ ਤੁਸੀਂ ਸੀਰੀ ਦੇ ਜ਼ਰੀਏ ਵੀਚੈਟ ਦਾ ਇਸਤੇਮਾਲ ਕਰਨ 'ਚ ਸਮਰੱਥਾਵਾਨ ਹੋਵੋਗੇ। ਇਸ ਤੋਂ ਇਲਾਵਾ ਸੀਰੀ ਸਲੈਕ, ਵਾਹਟਸਐਪ, ਉਬਰ ਅਤੇ ਲਿਫਟ ਜਿਹੇ ਐਪ ਦੇ ਨਾਲ ਵੀ ਕੰਮ ਕਰੇਗਾ।
ਐਪਲ ਨੇ ਆਪਣੀ ਸਰਵਿਸਿਜ਼ ਨੂੰ ਵੱਡੇ ਪੈਮਾਨੇ 'ਤੇ iOS ਮੋਬਾਇਲ ਆਪ੍ਰੇਟਿੰਗ ਸਿਸਟਮ ਤੱਕ ਹੀ ਸੀਮਿਤ ਰੱਖਿਆ ਹੈ। ਇਸ ਨਵੇਂ ਫੀਚਰ ਦੀ ਸ਼ੁਰੂਆਤ ਇਸ ਸਾਲ ਆਉਣ ਵਾਲੇ ਸੰਭਾਵਿਕ iOS10 ਆਪ੍ਰੇਟਿੰਗ ਸਿਸਟਮ 'ਤੇ ਹੋਵੇਗੀ। ਇਸ ਤੋਂ ਇਲਾਵਾ ਐਪਲ ਮੈਪਸ ਐਪਲੀਕੇਸ਼ਨ ਨੂੰ ਵੀ ਥਰਡ ਪਾਰਟੀ ਡਿਵੈੱਲਪਰ ਲਈ ਖੋਲ ਦਿੱਤਾ ਗਿਆ ਹੈ। ਇਸ ਦੀ ਸ਼ੁਰੁਆਤ 2012 'ਚ ਹੋਈ ਸੀ। ਮੰਨਿਆ ਜਾ ਰਿਹਾ ਹੈ ਕਿ ਐਪਲ ਆਪਣੀ ਸਰਵਿਸਿਜ਼ 'ਤੇ ਜ਼ਿਆਦਾ ਧਿਆਨ ਦੇ ਰਹੀ ਹੈ। ਐਪਲ ਨੂੰ ਇਸ ਸਾਲ ਆਈਫੋਨ ਤੋਂ ਹੋਣ ਵਾਲੀ ਵਿਕਰੀ 'ਚ ਘੱਟ ਫਾਇਦਾ ਹੋਇਆ ਹੈ ਅਤੇ ਟੈਬਲੇਟ ਦੀ ਘੱਟ ਮੰਗ ਦੇ ਚੱਲਦੇ ਆਈਪੈਡ ਦੀ ਵਿਕਰੀ 'ਤੇ ਵੀ ਅਸਰ ਪਿਆ ਹੈ। ਇਸ ਤੋਂ ਇਲਾਵਾ ਐਪਲ ਨੇ ਕਿਹਾ ਕਿ ਉਹ ਆਪਣੇ ਮੈਕ ਕੰਪਿਊਟਰ ਸਿਸਟਮ ਲਈ ਵੀ ਸੀਰੀ ਲਿਆ ਰਹੀ ਹੈ, ਇਸ ਤੋਂ ਪੀ. ਸੀ ਯੂਜ਼ਰ ਆਪਣੀ ਮਸ਼ੀਨ ਜਾਂ ਇੰਟਰਨੈੱਟ ਨੂੰ ਵਾਇਸ ਕਮਾਂਡ ਦੇ ਨਾਲ ਸਰਚ ਕਰ ਸਕਣਗੇ। ਸੀਰੀ ਨੂੰ ਅੱਗੇ ਵਧਾਉਣ ਦੀ ਦਿਸ਼ਾ 'ਚ ਕੰਪਨੀ ਦੁਆਰਾ ਲਿਆ ਗਿਆ ਇਹ ਫੈਸਲਾ ਮਾਇਕ੍ਰੋਸਾਫਟ ਦੇ ਕੋਰਟਾਨਾ, ਅਮੈਜ਼ਾਨ ਦੇ ਏਲੇਕਸੀ ਅਤੇ ਗੂਗਲ ਨਾਉ ਵਰਗੀ ਸਰਵਿਸਿਜ਼ ਨਾਲ ਟਕਰ ਦੇ ਚੱਲਦੇ ਲਿਆ ਗਿਆ ਹੈ। ਇਸ ਸਰਵਿਸਿਜ਼ 'ਚ ਵੀ ਆਰਟੀਫੀਸ਼ਿਅਲ ਇੰਟੇਲੀਜੇਂਸ ਦਾ ਇਸਤੇਮਾਲ ਹੁੰਦਾ ਹੈ।
ਇਸ ਮਹੀਨੇ ਤੋਂ ਮਿਲਣਾ ਸ਼ੁਰੂ ਹੋਵੇਗਾ ਵਿਸ਼ਵ ਦਾ ਸਭ ਤੋਂ ਸਸਤਾ ਸਮਾਰਟਫੋਨ ਫਰੀਡਮ 251
NEXT STORY