ਜਲੰਧਰ- ਦੇਸ਼ ਦੀ ਦੂਜੀ ਸਭ ਤੋਂ ਵੱਡੀ ਆਨਲਾਈਨ ਰਿਟੇਲ ਕੰਪਨੀ ਐਮਾਜ਼ਾਨ ਨੇ ਆਪਣੇ ਯੂਜ਼ਰਸ ਲਈ ਇਕ ਨਵੀਂ ਸਰਵਿਸ ਸ਼ੁਰੂ ਕੀਤੀ ਹੈ। ਇਸ ਦੇ ਤਹਿਤ ਯੂਜ਼ਰਸ ਮੋਬਾਇਲ, ਗੈਜੇਟਸ ਨਾਲ ਰਾਸ਼ਨ ਵੀ ਖਰੀਦ ਸਕਦੇ ਹੈ। ਇਸ ਸਰਵਿਸ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਤੁਹਾਨੂੰ ਆਡਰਡ ਸਿਰਫ 2 ਘੰਟੇ ਦੇ ਅੰਦਰ ਤੁਹਾਨੂੰ ਘਰ ਡਿਲੀਵਰ ਕਰ ਦਿੱਤਾ ਜਾਵੇਗਾ। ਤੁਹਾਨੂੰ ਦੱਸ ਦਈਏ ਕਿ ਐਮਾਜ਼ਾਨ ਇੰਡੀਆ ਨੇ ਦਿੱਲੀ ਅਤੇ ਮੁੰਬਈ 'ਚ ਐਮਾਜ਼ਾਨ ਨਾਓ ਸਰਵਿਸ ਦੀ ਸ਼ੁਰੂਆਤ ਕੀਤੀ ਹੈ। ਦੋਵੇਂ ਸ਼ਹਿਰਾਂ ਦੇ ਕੁਝ ਪਿਨਕੋਡਸ 'ਤੇ ਯੂਜ਼ਰਸ ਇਸ ਸਰਵਿਸ ਦਾ ਇਸਤੇਮਾਲ ਕਰ ਸਕਦੇ ਹਨ। ਕੰਪਨੀ ਨੇ ਬਿਗ ਬਾਜ਼ਾਰ, ਰਿਲਾਇੰਸ ਫ੍ਰੇਸ਼, ਗਾਦਰੇਜ਼ ਨੇਚਰ ਬਾਸਕੇਟ, ਬੀ. ਪੀ. ਐੱਲ. ਇਨ੍ਹਾਂ ਐਂਡ ਆਊਟ, ਫੂਡ ਵਰਲਡ ਅਤੇ ਗੁੱਡ-ਫੂਡ ਵਰਗੇ ਰਿਟੇਲ ਸਟੋਰਸ ਨਾਲ ਸਮਝੌਤਾ ਕੀਤਾ ਹੈ।
ਪੇ. ਟੀ. ਐਮ ਦੇ ਯੂਜ਼ਰਸ ਲਈ ਚੰਗੀ ਖਬਰ, ਵਾਲੇਟ ਲਿਮਿਟ ਹੋਈ ਦੋਗੁਣੀ
NEXT STORY