ਜਲੰਧਰ- ਬਰਲਿਨ 'ਚ IFA 2017 ਇਵੈਂਟ ਦਾ ਆਗਾਜ਼ ਹੋ ਗਿਆ ਹੈ। ਇਹ ਇਵੈਂਟ 1 ਸਤੰਬਰ ਤੋਂ 6 ਸਤੰਬਰ ਤੱਕ ਚੱਲੇਗਾ। ਇਸ ਇਵੈਂਟ 'ਚ ਅਸੂਸ ਨੇ ਵਿੰਡੋਜ਼ ਮਿਕਸਡ ਰਿਐਲਿਟੀ ਨੂੰ ਪੇਸ਼ ਕੀਤਾ ਹੈ। ਇਹ ਡਿਵਾਈਸ ਮਾਈਕ੍ਰੋਸਾਫਟ ਦੇ ਨਾਲ ਬਣਾਇਆ ਗਿਆ ਹੈ ਤਾਂ ਜੋ ਲੋਕਾਂ ਲਈ ਵਰਚੁਅਲ ਰਿਐਲਿਟੀ ਦਾ ਬਿਹਤਰੀਨ ਅਨੁਭਵ ਕਰਵਾਇਆ ਜਾ ਸਕੇ। ਉਥੇ ਹੀ ਕੰਪਨੀ ਨਵੇਂ ਹਾਰਡਵੇਅਰ ਲਾਂਚ ਕਰਨ ਲਈ ਦੂਜੇ ਨਿਰਮਾਤਾਵਾਂ ਨਾਲ ਵੀ ਕੰਮ ਕਰ ਰਹੀ ਹੈ।
ਇਸ ਡਿਵਾਇਸ ਦਾ ਭਾਰ 400 ਗ੍ਰਾਮ ਹੈ। ਉਥੇ ਹੀ ਇਸ ਵਿਚ ਕ੍ਰਾਊਨ ਡਿਜ਼ਾਇਨ ਦੀ ਵਰਤੋਂ ਕੀਤੀ ਗਈ ਹੈ ਤਾਂ ਜੋ ਚਿਹਰੇ ਅਤੇ ਨੱਕ 'ਤੇ ਪ੍ਰੈਸ਼ਰ ਨਾ ਪਵੇ। ਹੈੱਡਸੈੱਟ 'ਚ ਆਮ ਡਿਜ਼ਾਇਨ ਹੈ, ਜਿਸ ਵਿਚ tone-on-tone ਪ੍ਰਭਾਵ ਵਾਲੇ polygons ਹਨ। ਨਾਲ ਹੀ ਇਸ ਵਿਚ ਫਰੰਟ 'ਚ polygonal 3D ਕਵਰ ਪੈਨਲ ਐਡ ਕੀਤਾ ਗਿਆ ਹੈ ਅਤੇ ਸੈਂਸਰ ਤੋਂ ਬਿਨਾਂ 6 ਡਿਗਰੀ ਫਰੀਡਮ ਟ੍ਰੈਕਿੰਗ ਨੂੰ ਸਪੋਰਟ ਕਰਦਾ ਹੈ।

ਸੈਂਸਰ ਦੀ ਕਮੀ ਮਾਈਕ੍ਰੋਸਾਫਟ ਦੀ ਵਰਚੁਅਲ ਰਿਐਲਿਟੀ ਡ੍ਰਾਈਵ ਦਾ ਇਕ ਮਹੱਤਵਪੂਰਨ ਹਿੱਸਾ ਹੈ। ਹਾਲਾਂਕਿ ਕੰਪਨੀ ਨੇ 'ਮਿਕਸਡ ਰਿਐਲਿਟੀ' ਦੇ ਰੂਪ 'ਚ ਆਪਣੀਆਂ ਸ਼ੁਰੂਆਤੀ ਕੋਸ਼ਿਸ਼ਾਂ ਨੂੰ ਬ੍ਰਾਂਡ ਕੀਤਾ ਹੈ। ਬਾਜ਼ਾਰ 'ਚ ਪਹਿਲਾਂ ਤੋਂ ਹੀ ਮੌਜੂਦ ਅਜਿਹੇ ਹੀ VR, ਜਿਵੇਂ- Oculus Rift ਅਤੇ HTC’s Vive ਹੈੱਡਸੈੱਟ ਵੀ ਸਪੋਰਟ ਕਰਦਾ ਹੈ। ਅਸੂਸ ਇਸ ਸਾਲ ਦੇ ਅੰਤ ਤੱਕ ਵਿੰਡੋਜ਼ ਮਿਕਸਡ ਹੈੱਡਸੈਟ ਨੂੰ ਉਪਲੱਬਧ ਕਰਵਾਏਗਾ। ਇਸ ਹੈੱਡਸੈੱਟ ਦੀ ਕੀਮਤ 449 ਯੂਰੋ ਹੈ।
ਦਮਦਾਰ ਇੰਜਣ ਨਾਲ ਭਾਰਤ 'ਚ ਲਾਂਚ ਹੋਈ Skoda Octavia RS, ਟਾਪ ਸਪੀਡ 250Km ਪ੍ਰਤੀ ਘੰਟਾ
NEXT STORY