ਗਾਜ਼ੀਆਬਾਦ- ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਜ਼ਿਲ੍ਹੇ ਦੇ ਗੋਵਿੰਦਪੁਰਮ ਇਲਾਕੇ ਤੋਂ ਇਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਜਿੱਥੇ ਇਕ ਸਾਫਟਵੇਅਰ ਇੰਜੀਨੀਅਰ ਨੂੰਹ ਆਕਾਂਕਸ਼ਾ ਨੇ ਆਪਣੀ ਮਾਂ ਨਾਲ ਮਿਲ ਕੇ ਆਪਣੀ ਸੱਸ ਸੁਦੇਸ਼ ਦੇਵੀ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ 'ਚ ਰਿਕਾਰਡ ਹੋ ਗਈ ਸੀ ਅਤੇ ਹੁਣ ਇਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਇਹ ਵੀ ਪੜ੍ਹੋ : ਭਲਕੇ ਛੁੱਟੀ ਦਾ ਹੋਇਆ ਐਲਾਨ, ਬੰਦ ਰਹਿਣਗੇ ਸਕੂਲ-ਕਾਲਜ ਤੇ ਦਫ਼ਤਰ
1 ਜੁਲਾਈ ਨੂੰ ਵਾਪਰੀ ਸੀ ਘਟਨਾ
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਘਟਨਾ 1 ਜੁਲਾਈ ਦੀ ਦੱਸੀ ਜਾ ਰਹੀ ਹੈ। ਸੀਸੀਟੀਵੀ ਫੁਟੇਜ 'ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਆਕਾਂਕਸ਼ਾ ਅਤੇ ਉਸ ਦੀ ਮਾਂ ਸੱਸ ਸੁਦੇਸ਼ ਦੇਵੀ ਦੀ ਬੇਰਹਿਮੀ ਨਾਲ ਕੁੱਟਮਾਰ ਕਰ ਰਹੀਆਂ ਹਨ। ਸੱਸ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰਦੀ ਰਹੀ ਪਰ ਦੋਵੇਂ ਔਰਤਾਂ ਲਗਾਤਾਰ ਉਸ 'ਤੇ ਹਮਲਾ ਕਰਦੀਆਂ ਰਹੀਆਂ।
ਇਹ ਵੀ ਪੜ੍ਹੋ : ਵਿਸ਼ਾਲ ਮੈਗਾ ਮਾਰਟ 'ਚ ਲੱਗੀ ਭਿਆਨਕ ਅੱਗ, ਲਿਫ਼ਟ 'ਚੋਂ ਮਿਲੀ ਨੌਜਵਾਨ ਦੀ ਲਾਸ਼
ਪੁਲਸ ਨੇ ਨਹੀਂ ਕੀਤੀ ਤੁਰੰਤ ਕਾਰਵਾਈ
ਪੀੜਤਾ ਸੁਦੇਸ਼ ਦੇਵੀ ਨੇ ਦੱਸਿਆ ਕਿ ਉਸ ਨੇ ਘਟਨਾ ਤੋਂ ਬਾਅਦ ਕਈ ਵਾਰ ਥਾਣੇ ਜਾ ਕੇ ਸ਼ਿਕਾਇਤ ਕੀਤੀ ਪਰ ਪੁਲਸ ਨੇ ਐੱਫਆਈਆਰ ਦਰਜ ਨਹੀਂ ਕੀਤਾ। ਉਸ ਦਾ ਦੋਸ਼ ਹੈ ਕਿ ਨੂੰਹ ਆਕਾਂਕਸ਼ਾ ਦਾ ਪਿਤਾ ਦਿੱਲੀ ਪੁਲਸ 'ਚ ਦਾਰੋਗਾ ਹੈ, ਇਸੇ ਕਾਰਨ ਸਥਾਨਕ ਪੁਲਸ ਨੇ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ।
ਸੀਸੀਟੀਵੀ ਵਾਇਰਲ ਹੋਣ ਮਗਰੋਂ ਹਰਕਤ 'ਚ ਆਈ ਪੁਲਸ
ਜਦੋਂ ਸੀਸੀਟੀਵੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ ਅਤੇ ਲੋਕਾਂ ਨੇ ਇਸ 'ਤੇ ਨਾਰਾਜ਼ਗੀ ਜਤਾਈ ਤਾਂ ਪੁਲਸ ਨੇ ਮਾਮਲੇ ਨੂੰ ਗੰਭੀਰਤਾ ਨਾਲ ਲਿਆ। ਹੁਣ ਗੋਵਿੰਦਪੁਰਮ ਥਾਣਾ ਪੁਲਸ ਨੇ ਆਕਾਂਕਸ਼ਾ ਅਤੇ ਉਸ ਦੀ ਮਾਂ ਖ਼ਿਲਾਫ਼ ਐੱਫਆਈਆਰ ਦਰਜ ਕਰ ਲਈ ਹੈ। ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਜਲਦ ਹੀ ਜ਼ਰੂਰੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹੋਰ ਵਧੇਗੀ ਭਾਰਤ ਦੀ 'ਹਵਾਈ ਸ਼ਕਤੀ'! ਰੂਸ ਵੱਲੋਂ Su-57E ਤੇ Su-35M ਦੀ ਪੇਸ਼ਕਸ਼
NEXT STORY