ਜਲੰਧਰ- ਤਾਇਵਾਨ ਦੀ ਮਲਟੀਨੈਸ਼ਨਲ ਕੰਪਨੀ ਅਸੁਸ ਅੱਜ ਜ਼ੈੱਨਫੋਨ ਸੀਰੀਜ਼ ਦੇ ਤਹਿਤ ਭਾਰਤ 'ਚ 3 ਸਮਾਰਟਫੋਂਸ ਪੇਸ਼ ਕਰੇਗੀ। ਇਸ ਸੀਰੀਜ਼ 'ਚ ਜ਼ੈਨਫੋਨ 3, ਜ਼ੈਨਫੋਨ 3 ਡੀਲਕਸ ਅਤੇ ਜ਼ੈਨਫੋਨ 3 ਅਲਟਰਾ ਸ਼ਾਮਲ ਹਨ। ਇਨ੍ਹਾਂ ਸਮਾਰਟਫੋਂਸ ਨੂੰ ਸਭ ਤੋਂ ਪਹਿਲਾਂ ਗਲੋਬਲ ਬਾਜ਼ਾਰ 'ਚ ਮਈ 'ਚ ਪੇਸ਼ ਕੀਤਾ ਗਿਆ ਸੀ। ਇਸ ਦੇ ਨਾਲ ਹੀ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਇਵੈਂਟ 'ਚ ਕੰਪਨੀ ਜ਼ੈਨਪੈਡ 3 ਟੈਬਲੇਟ ਨੂੰ ਵੀ ਪੇਸ਼ ਕਰੇਗੀ।
ਜ਼ੈਨਫੋਨ 3
ਜ਼ੈਨਫੋਨ 3 ਗੋਲਡ, ਬਲੂ, ਬਲੈਕ ਅਤੇ ਵਾਈਟ ਰੰਗਾਂ 'ਚ ਮਿਲੇਗਾ। ਇਸ 'ਚ ਕੋਰਨਿੰਗ ਗੋਰਿਲਾ ਗਲਾਸ ਕੋਟਿੰਗ ਦੋਵਾਂ ਪਾਸੇ ਮੌਜੂਦ ਹੈ। ਇਹ ਐਲੂਮੀਨੀਅਮ ਫ੍ਰੇਮ ਦੇ ਨਾਲ ਪੇਸ਼ ਹੋਣਗੇ। ਜ਼ੈਨਫੋਨ 3 'ਚ 5.5-ਇੰਚ ਦੀ LCD ਡਿਸਪਲੇ, ਸਨੈਪਡ੍ਰੈਗਨ 625 ਪ੍ਰੋਸੈਸਰ, 16 ਮੈਗਾਪਿਕਸਲ ਦਾ ਰਿਅਰ ਅਤੇ 8 ਮੈਗਾਪਿਕਸਲ ਦਾ ਫਰੰਟ ਫੇਸਿੰਗ ਕੈਮਰਾ ਵੀ ਮੌਜੂਦ ਹੋਵੇਗਾ। ਇਹ 3000mAh ਦੀ ਬੈਟਰੀ ਨਾਲ ਲੈਸ ਹੋਵੇਗਾ। ਇਸ 'ਚ ਇਕ ਫਿੰਗਰਪ੍ਰਿੰਟ ਸੈਂਸਰ, USB-C 2.0 ਪੋਰਟ, 4ਜੀ.ਬੀ. ਦੀ ਰੈਮ ਵੀ ਮੌਜੂਦ ਹੋਵੇਗੀ। ਸਟੋਰੇਜ ਨੂੰ ਮਾਈਕ੍ਰੋ SD ਕਾਰਡ ਰਾਹੀਂ 64ਜੀ.ਬੀ. ਤੱਕ ਵਧਾਇਆ ਵੀ ਜਾ ਸਕਦਾ ਹੈ। ਜ਼ੈਨਫੋਨ 3 ਦੀ ਕੀਮਤ 249$ (ਲਗਭਗ 16,755 ਰੁਪਏ) ਹੈ।
ਜ਼ੈਨਫੋਨ 3 ਡੀਲਕਸ
ਜ਼ੈਨਫੋਨ 3 ਡੀਲਕਸ ਅਤੇ ਜ਼ੈਨਫੋਨ 3 ਅਲਟ੍ਰਾ ਮੇਟਲ ਬਾਡੀ ਨਾਲ ਪੇਸ਼ ਕੀਤੇ ਗਏ ਹਨ। ਜ਼ੈਨਫੋਨ 3 ਡੀਲਕਸ ਗ੍ਰੇ, ਸਿਲਵਰ ਅਤੇ ਗੋਲਡ ਰੰਗਾਂ 'ਚ ਆਉਂਦਾ ਹੈ। ਇਸ 'ਚ 5.7-ਇੰਚ ਦੀ 1080p OLED ਡਿਸਪਲੇ, ਸਨੈਪਡ੍ਰੈਗਨ 820 ਪ੍ਰੋਸੈਸਰ, 23 ਮੈਗਾਪਿਕਸਲ ਦਾ ਰਿਅਰ ਕੈਮਰਾ, USB-C 3.0 ਪੋਰਟ ਅਤੇ 6ਜੀ.ਬੀ. ਦੀ ਰੈਮ ਮੌਜੂਦ ਹੈ। ਇਸ ਦੀ ਕੀਮਤ 499$ (ਲਗਭਗ 33,577 ਰੁਪਏ) ਹੈ।
ਜ਼ੈਨਫੋਨ 3 ਅਲਟ੍ਰਾ
ਜ਼ੈਨਫੋਨ 3 ਅਲਟ੍ਰਾ 'ਚ 6.8-ਇੰਚ ਦੀ LCD HD ਰੈਜ਼ੋਲਿਊਸ਼ਨ ਵਾਲੀ ਡਿਸਪਲੇ, ਸਨੈਪਡ੍ਰੈਗਨ 652 ਪ੍ਰੋਸੈਸਰ ਅਤੇ 4ਜੀ.ਬੀ. ਦੀ ਰੈਮ ਮੌਜੂਦ ਹੈ। ਇਹ 23 ਮੈਗਾਪਿਕਸਲ ਦੇ ਰਿਅਰ ਕੈਮਰੇ ਨਾਲ ਲੈਸ ਹੈ। ਇਸ 'ਚ USB-C 3.0 ਵੀ ਮੌਜੂਦ ਹੈ।
ਇੰਟੈਲ ਬਣਾ ਰਹੀ ਹੈ ਹੁਣ ਤੱਕ ਦਾ ਸਭ ਤੋਂ ਪਾਵਰਫੁਲ ਕੋਰ ਪ੍ਰੋਸੈਸਰ
NEXT STORY