ਗੈਜੇਟ ਡੈਸਕ– Asus ZenFone Max Pro M1 ਨੂੰ ਭਾਰਤ ’ਚ ਨਵੀਂ ਸਾਫਟਵੇਅਰ ਅਪਡੇਟ ਮਿਲਣੀ ਸ਼ੁਰੂ ਹੋ ਗਈ ਹੈ। ਅਸੁਸ ਜ਼ੈੱਨਫੋਨ ਮੈਕਸ ਪ੍ਰੋ ਐੱਮ 1 ਨੂੰ ਮਿਲੀ ਨਵੀਂ ਅਪਡੇਟ ਮਈ 2019 ਐਂਡਰਾਇਡ ਸਕਿਓਰਿਟੀ ਪੈਚ ਦੇ ਨਾਲ ਆ ਰਹੀ ਹੈ। ਪਿਛਲੇ ਮਹੀਨੇ ਅਸੁਸ ਨੇ Asus ZenFone Max Pro M1 ਅਤੇ Asus ZenFone Max M2 ਸਮਾਰਟਫੋਨ ਲਈ ਐਂਡਰਾਇਡ ਪਾਈ ਅਪਡੇਟ ਨੂੰ ਜਾਰੀ ਕੀਤਾ ਸੀ। ਸਿਰਫ ਇੰਨਾ ਹੀ ਨਹੀਂ, ਸਕਿਓਰਿਟੀ ਪੈਚ ਨੂੰ ਵੀ ਅਪਡੇਟ ਕੀਤਾ ਗਿਆ ਸੀ। ਅਸੁਸ ਨੇ ਮੰਗਲਵਾਰ ਨੂੰ ਐਲਾਨ ਕੀਤਾ ਹੈ ਕਿ Asus ZenFone Max Pro M1 ਨੂੰ ਮਿਲੀ ਨਵੀਂ ਅਪਡੇਟ ਬੈਚ ਬਣਾ ਕੇ ਰੋਲ ਆਊਟ ਕੀਤੀ ਗਈ ਹੈ। ਜੇਕਰ ਤੁਹਾਨੂੰ ਅਜੇ ਤਕ ਅਪਡੇਟ ਦਾ ਨੋਟੀਫਿਕੇਸ਼ਨ ਪ੍ਰਾਪਤ ਨਹੀਂ ਹੋਈ ਤਾਂ ਤੁਸੀਂ Settings > System > System Updates ’ਚ ਜਾ ਕੇ ਅਪਡੇਟ ਦੀ ਜਾਂਚ ਕਰ ਸਕਦੇ ਹੋ।
ਜਿਵੇਂ ਕਿ ਅਸੀਂ ਤੁਹਾਨੂੰ ਦੱਸਿਆ ਕਿ ਅਸੁਸ ਨੇ ਪਿਛਲੇ ਮਹੀਨੇ ਹੀ ਅਸੁਸ ਜ਼ੈੱਨਫੋਨ ਮੈਕਸ ਪ੍ਰੋ ਐੱਮ 1 ਅਤੇ ਜ਼ੈੱਨਫੋਨ ਮੈਕਸ ਐੱਮ 2 ਸਮਾਰਟਫੋਨ ਲਈ ਵੀ ਮਈ 2019 ਐਂਡਰਾਇਡ ਸਕਿਓਰਿਟੀ ਪੈਚ ਨੂੰ ਕੀਤਾ ਗਿਆ ਸੀ। Asus ZenFone Max Pro M1 ਨੂੰ ਪਿਛਲੇ ਸਾਲ ਅਪ੍ਰੈਲ ’ਚ ਲਾਂਚ ਕੀਤਾ ਗਿਆ ਸੀ।
ਫੋਟੋ ਨੂੰ ਵੀਡੀਓ ਕਲਿਪ ’ਚ ਬਦਲ ਦੇਵੇਗੀ ਨਵੀਂ ਤਕਨੀਕ
NEXT STORY