ਜਲੰਧਰ— ਤਾਇਵਾਨ ਦੀ ਇਕ ਮਲਟੀਨੈਸ਼ਨਲ ਕੰਪਿਊਟਰ ਹਾਰਡਵੇਅਰ ਅਤੇ ਇਲੈਕਟ੍ਰਾਨਿਕਸ ਕੰਪਨੀ ਆਸੁਸ ਨੇ ਆਪਣਾ ਨਵਾਂ ਟੈਬਲੇਟ ਜ਼ੈਨਪੈਡ ਜ਼ੈਡ8 (ਜੈੱਡ. ਟੀ581ਕੇ. ਐੱਲ) ਅਮਰੀਕਾ 'ਚ ਲਾਂਚ ਕਰ ਦਿੱਤਾ ਹੈ। ਆਸੁਸ ਜੈੱਨਪੈਡ ਜ਼ੈੱਡ8 ਦੀ ਕੀਮਤ 249 ਡਾਲਰ (ਕਰੀਬ 16,800 ਰੁਪਏ) ਰੱਖੀ ਗਈ ਹੈ। ਇਸ ਦੇ ਨਾਲ ਹੀ ਇਸ ਟੈਬਲੇਟ ਨੂੰ 2 ਸਾਲ ਲਈ 10.41 ਡਾਲਰ ਪ੍ਰਤੀ ਮਹੀਨੇ ਦੇ ਕਾਂਟ੍ਰੈਕਟ ਉੱਤੇ ਵੀ ਉਪਲੱਬਧ ਹੋਵੇਗਾ। ਆਸੁਸ ਦਾ ਇਹ ਟੈਬਲੇਟ ਬਲੈਕ ਕਲਰ 'ਚ ਮਿਲੇਗਾ।
ਜ਼ੈਨਪੈਡ ਜ਼ੈਡ8 ਦੇ ਸਪੈਸੀਫਿਕੇਸ਼ਨਸ
ਡਿਸਪਲੇ ਅਤੇ ਪ੍ਰੋਸੈਸਰ- ਆਸੁਸ ਦੇ ਇਸ ਟੈਬ 'ਚ 7.9 ਇੰਚ (2048ਗ1536 ਪਿਕਸਲ) ਰੈਜ਼ੋਲਿਊਸ਼ਨ ਦਾ ਆਈ. ਪੀ. ਐੱਸ ਡਿਸਪਲੇ ਹੈ ਜੋ 178-ਡਿਗਰੀ ਵਿਊਇੰਗ ਐਗਲ ਨਾਲ ਲੈਸ ਹੈ। ਇਸ ਟੈਬਲੇਟ 'ਚ ਐਕਸਾ-ਕੋਰ ਸਨੈਪਡ੍ਰੈਗਨ 650 64-ਬਿਟ ਪ੍ਰੋਸੈਸਰ ਹੈ। ਗ੍ਰਾਫਿਕਸ ਲਈ ਐਡਰੀਨੋ 510 ਜੀ. ਪੀ. ਯੂ ਹੈ।
ਮੈਮਰੀ— ਜ਼ੈੱਨਪੈਡ ਜ਼ੈੱਡ8 'ਚ ਮਲਟੀਟਾਸਕਿੰਗ ਲਈ 2 ਜੀ. ਬੀ ਰੈਮ, ਇਨ-ਬਿਲਟ ਸਟੋਰੇਜ਼ 16 ਜੀ. ਬੀ ਹੈ ਜਿਸ ਨੂੰ ਮਾਇਕ੍ਰੋ ਐੱਸ. ਡੀ ਕਾਰਡ ਜ਼ਰੀਏ 128 ਜੀ. ਬੀ ਤੱਕ ਵਧਾਈ ਵੀ ਜਾ ਸਕਦੀ ਹੈ।
ਕੈਮਰਾ ਸੈੱਟਅਪ— ਆਸੁਸ ਦੇ ਇਸ ਲੇਟੈਸਟ ਟੈਬਲੇਟ 'ਚ 8 ਮੈਗਾਪਿਕਸਲ ਦਾ ਰਿਅਰ ਕੈਮਰਾ ਅਤੇ 2 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਹੈ।
ਓ.ਐੱਸ-ਇਹ ਟੈਬਲੇਟ ਐਂਡ੍ਰਾਇਡ 6.0.1 ਮਾਰਸ਼ਮੈਲੋ 'ਤੇ ਚੱਲਦਾ ਹੈ।
ਬੈਟਰੀ ਬੈਕਅਪ— ਇਸ ਟੈਬਲੇਟ 'ਚ 3680 ਏਮਏਏਚ ਦੀ ਬੈਟਰੀ ਹੈ। ਕੰਪਨੀ ਨੇ ਟੈਬਲੇਟ 'ਚ 13 ਘੰਟੇ ਤੱਕ ਬੈਟਰੀ ਬੈਕਅਪ ਦਾ ਦਾਅਵਾ ਕੀਤਾ ਹੈ।
ਹੋਰ ਫੀਚਰਸ-ਇਸ ਟੈਬਲੇਟ 'ਚ 4ਜੀ ਐੱਲ. ਟੀ. ਈ ਤੋਂ ਇਲਾਵਾ, ਵਾਈ-ਫਾਈ, ਬਲੁਟੂੱਥ 4.1, ਜੀ. ਪੀ. ਐੱਸ, ਗਲੋਨਾਸ ਅਤੇ ਯੂ. ਐਸ. ਬੀ ਟਾਈਪ-ਸੀ ਸਪੋਰਟ, ਡੀ. ਟੀ. ਐੱਸ-ਐੱਚ. ਡੀ ਆਡੀਓ ਅਤੇ ਡੁਅਲ-ਫੰ੍ਰਟ ਫੇਸਿੰਗ ਸਟੀਰੀਓ ਸਪੀਕਰ ਦਿੱਤਾ ਗਿਆ ਹੈ। ਟੈਬਲੇਟ ਦਾ ਭਾਰ 320 ਗ੍ਰਾਮ ਹੈ।
IBM ਦੇ ਵੈਸਟਨ ਸੁਪਰਕੰਪਿਊਟਰ ਦੀ ਵਰਤੋਂ ਕਰੇਗੀ ਇਹ 3D ਪ੍ਰਿੰਟਿਡ ਇਲੈਕਟ੍ਰਿਕ ਕਾਰ
NEXT STORY