ਆਟੋ ਡੈਸਕ– ਆਡੀ ਇੰਡੀਆ ਨੇ 10 ਸਤੰਬਰ ਨੂੰ Audi Q7 ਲਿਮਟਿਡ ਐਡੀਸ਼ਨ ਨੂੰ ਲਾਂਚ ਕਰ ਦਿੱਤਾ ਹੈ ਪਰ ਇਸ ਸਪੈਸ਼ਲ ਐਡੀਸ਼ਨ ਦੀਆਂ ਸਿਰਫ 50 ਇਕਾਈਆਂ ਹੀ ਵਿਕਰੀ ਲਈ ਉਪਲੱਬਧ ਕਰਵਾਈਆਂ ਗਈਆਂ ਹਨ। ਕੰਪਨੀ ਨੇ ਇਸ ਨਵੀਂ ਐੱਸ.ਯੂ.ਵੀ. ਨੂੰ ਕੁਝ ਕਾਸਮੈਟਿਕ ਅਪਡੇਟਸ ਨਾਲ ਪੇਸ਼ ਕੀਤਾ ਹੈ ਜਦਕਿ ਇਸਦੇ ਮਕੈਨਿਕਲ ਪਾਰਟਸ ’ਚ ਕੋਈ ਬਦਲਾਅ ਨਹੀਂ ਕੀਤੇ ਗਏ ਹਨ।
ਬਦਲਾਵਾਂ ਦੇ ਨਾਲ ਇਸ ਵਿਚ ਨਵਾਂ barrique brown ਰੰਗ ਦਿੱਤਾ ਗਿਆ ਹੈ। ਇੰਟੀਰੀਅਰ ਦੀ ਗੱਲ ਕਰੀਏ ਤਾਂ ਆਡੀ ਕਿਊ 7 ’ਚ 10.1 ਇੰਚ ਦਾ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ, ਐਂਡਰਾਇਡ ਆਟੋ, ਐਪਲ ਕਾਰ ਪਲੇਅ ਕੁਨੈਕਟੀਵਿਟੀ, ਕਲਾਈਮੇਟ ਕੰਟਰੋਲ, ਐਂਬੀਅੰਟ ਲਾਈਟਿੰਗ, ਪਾਰਕ ਅਸਿਸਟ ਪਲੱਸ ਅਤੇ 360 ਡਿਗਰੀ ਕੈਮਰਾ ਆਦਿ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਇਸਤੋਂ ਇਲਾਵਾ ਇਸ ਵਿਚ ਪੈਨੋਰਮਿਕ ਸਨਰੂਫ, ਅਡਾਪਟਿਵ ਵਾਈਪਸ, 19-ਇੰਚ ਦੇ ਸਪੋਕ ਅਲੌਏ ਵ੍ਹੀਲਜ਼ ਵੀ ਦਿੱਤੇ ਗਏ ਹਨ। ਆਡੀ ਕਿਊ 7 ਨੂੰ 7-ਸੀਟਰ ਕੰਫੀਗ੍ਰੇਸ਼ਨ ’ਚ ਪੇਸ਼ ਕੀਤਾ ਗਿਆ ਹੈ, ਜਿਸ ਵਿਚ ਇਸਦੀ ਤੀਜੀ ਲਾਈਨ ਦੀਆਂ ਸੀਟਾਂ ਨੂੰ ਇਲੈਕਟ੍ਰੋਨੀਕਲੀ ਐਡਜਸਟ ਕੀਤਾ ਜਾ ਸਕਦਾ ਹੈ।
ਪਾਵਰਟ੍ਰੇਨ ਨੂੰ ਲੈ ਕੇ ਕਿਹਾ ਜਾ ਰਿਹਾ ਹੈ ਕਿ ਇਸ ਲਿਮਟਿਡ ਐਡੀਸ਼ਨ ’ਚ 3.0 ਲੀਟਰ ਪੈਟਰੋਲ ਇੰਜਣ ਦਿੱਤਾ ਗਿਆ ਹੈ, ਜੋ 340 ਐੱਚ.ਪੀ. ਦੀ ਪਾਵਰ ਅਤੇ 500 ਐੱਨ.ਐੱਮ. ਦਾ ਟਾਰਕ ਜਨਰੇਟ ਕਰ ਸਕਦਾ ਹੈ। ਉਥੇ ਹੀ ਇਸਦੀ ਸਪੀਡ ਨੂੰ ਲੈ ਕੇ ਕੰਪਨੀ ਦਾ ਦਾਅਵਾ ਹੈ ਕਿ ਸਿਰਫ 5.9 ਸਕਿੰਟਾਂ ’ਚ ਹੀ ਇਹ ਐੱਸ.ਯੂ.ਵੀ. 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਫੜ ਸਕਦੀ ਹੈ ਜਦਕਿ ਇਸਦੀ ਟਾਪ ਸਪੀਡ 250 ਕਿਲੋਮੀਟਰ ਪ੍ਰਤੀ ਘੰਟਾ ਦੀ ਹੈ ਕੀਮਤ ਦੀ ਗੱਲ ਕਰੀਏ ਤਾਂ ਇਸਨੂੰ 88.08 ਲੱਖ ਰੁਪਏ ਦੀ ਸ਼ੁਰੂਆਤੀ ਕੀਮਤ ’ਤੇ ਉਤਾਰਿਆ ਗਿਆ ਹੈ ਅਤੇ ਇਹ ਲਿਮਟਿਡ ਐਡੀਸ਼ਨ ਤਕਨਾਲੋਜੀ ਵੇਰੀਐਂਟ ’ਤੇ ਬੇਸਡ ਹੈ।
ਐਪਲ ਵਾਚ ਨੇ ਬਚਾਈ ਇਸ ਸ਼ਖ਼ਸ ਦੀ ਜਾਨ, 48 ਘੰਟਿਆਂ ’ਚ 138 ਵਾਰ ਬੰਦ ਹੋਈ ਸੀ ਧੜਕਨ
NEXT STORY