ਆਟੋ ਡੈਸਕ- Audi RS Q8 ਦਾ ਫੇਸਲਿਫਟ ਵਰਜ਼ਨ ਭਾਰਤ 'ਚ 17 ਫਰਵਰੀ 2025 ਨੂੰ ਲਾਂਚ ਹੋਣ ਜਾ ਰਿਹਾ ਹੈ। ਇਹ ਨਵਾਂ ਵਰਜ਼ਨ ਮੌਜੂਦਾ ਮਾਡਲ ਤੋਂ ਕਈ ਮਾਇਨਿਆਂ 'ਚ ਬਿਹਤਰ ਹੋਵੇਗਾ। ਇਸ ਵਿਚ ਨਵੇਂ ਐਕਸਟੀਰੀਅਰ ਅਤੇ ਇੰਟੀਰੀਅਰ ਡਿਜ਼ਾਈਨ ਤੋਂ ਇਲਾਵਾ ਇਕ ਪਾਵਰਫੁਲ ਇੰਜਣ ਵੀ ਮਿਲੇਗਾ।
ਐਕਸਟੀਰੀਅਰ
ਇਸ ਗੱਡੀ 'ਚ ਨਵੇਂ 3ਡੀ ਹਨੀਕਾਂਬ ਪੈਟਰਨਲਵ ਵਾਲੀ ਬਲੈਕ ਗਰਿਲ, ਫਰੰਟ ਲਿਪ 'ਤੇ ਕਾਰਬਨ ਫਾਈਬਰ ਐਲੀਮੈਂਟਸ ਅਤੇ ਏਅਰ ਵੈਂਟਸ ਦਿੱਤੇ ਜਾ ਸਕਦੇ ਹਨ। ਡਰਾਈਵਿੰਗ ਦੌਰਾਨ ਬਿਹਤਰ ਵਿਜ਼ੀਬਿਲਿਟੀ ਲਈ ਇਸ ਵਿਚ ਐੱਲ.ਈ.ਡੀ. ਮੈਟ੍ਰਿਕਸ ਹੈੱਡਲਾਈਟਾਂ ਅਤੇ OLED ਟੇਲਲਾਈਟਾਂ ਵੀ ਹੋ ਸਕਦੀਆਂ ਹਨ। ਇਸਤੋਂ ਇਲਾਵਾ 22 ਇੰਚ ਅਤੇ 23 ਇੰਚ ਦੇ ਵ੍ਹੀਲਸ ਦਾ ਆਪਸ਼ਨ ਵੀ ਮਿਲੇਗਾ।
ਇੰਟੀਰੀਅਰ
Audi RS Q8 Performance 'ਚ ਸਪੋਰਟ ਸੀਟਸਸ ਪਲੱਸ ਹੋਣਗੇ, ਜੋ ਰੇਸ-ਟੈਕਸ ਅਪਹੋਲਸਟਰੀ ਦੇ ਨਾਲ ਜ਼ਿਆਦਾ ਆਰਾਮ ਅਤੇ ਸਪੋਰਟ ਦੇਣਗੇ। ਇਸਦੇ ਕੈਬਿਨ 'ਚ ਡਿਊਲ ਸਕਰੀਨ ਸੈਂਟਰ ਕੰਸੋਲ ਦੇ ਨਾਲ RS ਡਰਾਈਵ ਮੋਡ, ਫੋਰ-ਜ਼ੋਨ ਕਲਾਈਮੇਟ ਕੰਟਰੋਲ ਅਤੇ ਇਕ ਆਰਾਮਦਾਇਕ ਇਨਵਾਇਰਮੈਂਟ ਮਿਲੇਗਾ। ਇਸਤੋਂ ਇਲਾਵਾ ਐਕਟਿਵ ਰੋਲ ਸਟੇਬੀਲਾਈਜੇਸ਼ਨ, ਆਲ-ਵ੍ਹੀਲ ਸਟੇਅਰਿੰਗ, ਅਡਾਪਟਿਵ ਏਅਰ ਸਸਪੈਂਸ਼ਨ ਅਤੇ ਨਵਾਂ ਕਵਾਟਰੋ ਸਪੋਰਟ ਡਿਫਰੈਂਸ਼ੀਅਲ ਬਾਡੀ ਰੋਲ ਨੂੰ ਵੀ ਸ਼ਾਮਲ ਕੀਤਾ ਜਾ ਸਕਦਾ ਹੈ।
ਇੰਜਣ ਅਤੇ ਪਰਫਾਰਮੈਂਸ
Audi RS Q8 facelift 'ਚ 4.0-ਲੀਟਰ ਟਵਿਨ-ਟਰਬੋ V8 ਇੰਜਣ ਮਿਲ ਸਕਦਾ ਹੈ, ਜੋ 631 bhp ਦੀ ਪਾਵਰ ਅਤੇ 850NM ਦਾ ਟਾਰਕ ਜਨਰੇਟ ਕਰੇਗਾ, ਜੋ ਮੌਜੂਦਾ ਮਾਡਲ (591 bhp ਅਤੇ 800 Nm) ਤੋਂ ਜ਼ਿਆਦਾ ਹੋਵੇਗਾ। ਇਸਦੇ ਨਾਲ ਹੀ ਇਸ ਵਿਚ 48V ਮਾਡਲ-ਹਾਈਬ੍ਰਿਡ ਸਿਸਟਮ ਵੀ ਹੋ ਸਕਦਾ ਹੈ। ਇਹ ਕਾਰ ਸਿਰਫ 3.6 ਸਕਿੰਟਾਂ 'ਚ 0 ਤੋਂ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਫੜ ਸਕਦੀ ਹੈ ਅਤੇ ਇਸਦੀ ਟਾਪ ਸਪੀਡ 305 ਕਿਲੋਮੀਟਰ ਪ੍ਰਤੀ ਘੰਟਾ ਹੋ ਸਕਦੀ ਹੈ।
ਕੀਮਤ
Audi RS Q8 Performance ਦੀ ਭਾਰਤ 'ਚ ਐਕਸ-ਸ਼ੋਅਰੂਮ ਕੀਮਤ ਲਗਭਗ 2 ਕਰੋੜ ਰੁਪਏ ਹੋ ਸਕਦੀ ਹੈ। ਭਾਰਤੀ ਬਾਜ਼ਾਰ 'ਚ ਇਸਦਾ ਮੁਕਾਬਲਾ Lamborghini Urus SE ਅਤੇ Porsche Cayenne GTS ਨਾਲ ਹੋਵੇਗਾ।
ਬੜੇ ਕੰਮ ਦਾ ਹੈ WhatsApp ਦਾ ਇਹ ਨੀਲਾ ਛੱਲਾ, ਬਦਲ ਜਾਵੇਗਾ ਚੈਟਿੰਗ ਦਾ ਅੰਦਾਜ਼
NEXT STORY