ਆਟੋ ਡੈਸਕ- ਆਟੋ ਐਕਸਪੋ 2023 ਦੀ ਸ਼ੁਰੂਆਤ ਹੋ ਗਈ ਹੈ ਅਤੇ ਦੇਸ਼ ਦੀ ਦਿੱਗਜ ਕੰਪਨੀ ਮਾਰੂਤੀ ਸੁਜ਼ੂਕੀ ਨੇ ਆਪਣੀ ਪਹਿਲੀ ਇਲੈਕਟ੍ਰਿਕ ਕਾਰ ਨੂੰ ਪੇਸ਼ ਕਰ ਦਿੱਤਾ ਹੈ। ਮਾਰੂਤੀ ਸੁਜ਼ੂਕੀ ਨੇ ਆਪਣੀ ਕੰਸੈਪਟ ਇਲੈਕਟ੍ਰਿਕ ਐੱਸ.ਯੂ.ਵੀ. eVX ਨੂੰ ਸ਼ੋਅਕੇਸ ਕੀਤਾ ਹੈ। ਕੰਸੈਪਟ ਈ.ਵੀ.ਐਕਸ. ਸੁਜ਼ੂਕੀ ਦੁਆਰਾ ਡਿਜ਼ਾਈਨ ਅਤੇ ਵਿਕਸਿਤ ਇਕ ਮਿਡ ਸਾਈਜ਼ ਇਲੈਕਟ੍ਰਿਕ ਐੱਸ.ਯੂ.ਵੀ. ਹੈ। ਇਸ ਕੰਸੈਪਟ ਇਲੈਕਟ੍ਰਿਕ ਐੱਸ.ਯੂ.ਵੀ. 'ਚ 60 ਕਿਲੋਵਾਟ ਬੈਟਰੀ ਪੈਕ ਦਿੱਤਾ ਗਿਆ ਹੈ, ਜੋ ਫੁਲ ਚਾਰਜ 'ਚ 550 ਕਿਲੋਮੀਟਰ ਤਕ ਦਾ ਸਫਰ ਤੈਅ ਕਰ ਸਕੇਗੀ।
ਇਹ ਵੀ ਪੜ੍ਹੋ– ਮਰਸਡੀਜ਼ ਨੇ ਲਾਂਚ ਕੀਤੀ ਏ. ਐੱਮ. ਜੀ. ਈ 53 ਕੈਬਰੀਓਲੇਟ, ਵਿਕਰੀ ਦਾ ਬਣਾਇਆ ਰਿਕਾਰਡ
ਇਹ ਵੀ ਪੜ੍ਹੋ– BMW ਨੇ ਭਾਰਤ 'ਚ ਲਾਂਚ ਕੀਤੀ ਨਵੀਂ i7 ਸੇਡਾਨ ਕਾਰ, ਕੀਮਤ 1.95 ਕਰੋੜ ਰੁਪਏ
ਇਹ ਕੰਪਨੀ ਦੀ ਪਹਿਲੀ ਇਲੈਕਟ੍ਰਿਕ ਕਾਰ ਹੈ। ਕੰਪਨੀ ਕੋਲ ਅਜੇ ਲਾਈਨਅਪ 'ਚ ਕੋਈ ਇਲੈਕਟ੍ਰਿਕ ਵਾਹਨ ਨਹੀਂ ਹੈ। eVX ਮਾਡਲ 2025 'ਚ ਲਾਂਚ ਕੀਤਾ ਜਾਵੇਗਾ। ਮਾਰੂਤੀ ਬਲੈਨੋ 'ਤੇ ਆਧਾਰਿਤ ਇਸਦੇ ਬਾਹਰੀ ਹਿੱਸੇ 'ਚ ਕਰਵੀ ਲੁੱਕ ਮਿਲਦਾ ਹੈ। ਇਸ ਵਿਚ ਐੱਸ.ਯੂ.ਵੀ. ਡਿਜ਼ਾਈਨ ਦੇਖਣ ਨੂੰ ਮਿਲਦਾ ਹੈ। ਇਹ ਐਰੋਡਾਈਨਾਮਿਕ ਸਿਲਹੂਟ, ਲੰਬੇ ਵ੍ਹੀਲਬੇਸ, ਛੋਟੇ ਓਵਰਹੈਂਗਸ ਅਤੇ ਹਾਈ ਗ੍ਰਾਊਂਡ ਕਲੀਅਰੈਂਸ ਦੇ ਨਾਲ ਆਉਂਦੀ ਹੈ। ਇਸਦੀ ਲੰਬਾਈ 4.3 ਮੀਟਰ ਹੈ।
ਇਹ ਵੀ ਪੜ੍ਹੋ– ਇਸ ਸਾਲ ਭਾਰਤੀ ਬਾਜ਼ਾਰ 'ਚ 10 ਨਵੇਂ ਮਾਡਲ ਪੇਸ਼ ਕਰੇਗੀ ਮਰਸਡੀਜ਼-ਬੈਂਜ਼
ਇਹ ਵੀ ਪੜ੍ਹੋ– ਹੁਣ ਯੂਟਿਊਬ ਦੀ ਸ਼ਾਰਟ ਵੀਡੀਓ ਤੋਂ ਵੀ ਹੋਵੇਗੀ ਮੋਟੀ ਕਮਾਈ! ਬਸ ਕਰਨਾ ਪਵੇਗਾ ਇਹ ਕੰਮ
ਇਸ ਵਿਚ ਅਗਲੇ ਪਾਸੇ ਦੀ ਗਰਿਲ ਨਹੀਂ ਦਿੱਤੀ ਗਈ। ਹੈੱਡਲਾਈਟਾਂ ਅਤੇ ਡੀ.ਆਰ.ਐੱਲ. ਦਾ ਸੈੱਟਅਪ ਪੂਰੀ ਤਰ੍ਹਾਂ ਐੱਲ.ਈ.ਡੀ. ਹੈ। ਸਾਈਡ 'ਚ ਓ.ਆਰ.ਵੀ.ਐੱਮ. ਦੀ ਥਾਂ ਕੈਮਰਾ ਦਿੱਤਾ ਗਿਆ ਹੈ। ਦਰਵਾਜ਼ੇ ਖੋਲ੍ਹਣ ਲਈ ਫਲੱਸ਼ ਡੋਰ ਹੈਂਡਲਸ ਮਿਲਦੇ ਹਨ। ਵ੍ਹੀਲ ਦਾ ਸਾਈਜ਼ ਵੀ ਕਾਫੀ ਵੱਡਾ ਹੈ। ਹਾਲਾਂਕਿ ਫਿਲਹਾਲ ਇਹ ਕੰਸੈਪਟ ਮਾਡਲ ਹੈ, ਜਿਸਦੇ ਪ੍ਰੋਡਕਸ਼ਨ 'ਚ ਆਉਣ ਤਕ ਕਈ ਬਦਲਾਅ ਕੀਤੇ ਜਾ ਸਕਦੇ ਹਨ।
ਇਹ ਵੀ ਪੜ੍ਹੋ– WhatsApp ਦਾ ਕਮਾਲ, ਹੁਣ ਬਿਨਾਂ ਬੈਕਅਪ ਲਏ ਵੀ ਟ੍ਰਾਂਸਫਰ ਕਰ ਸਕੋਗੇ ਚੈਟ
Maruti Electric SUV eVX ਦੇ ਫੀਚਰਜ਼
ਡਾਈਮੈਂਸ਼ਨ : 4,300mm ਲੰਬਾਈ x 1,800mm ਚੌੜਾਈ x 1,600mm ਉਚਾਈ
ਪਲੇਟਫਾਰਮ : ਬਿਲਕੁਲ ਨਵਾਂ ਸਮਰਪਿਤ EV ਪਲੇਟਫਾਰਮ
ਬੈਟਰੀ : 60kWh ਦਾ ਬੈਟਰੀ ਪੈਕ, ਸੇਫ ਡਰਾਈਵਿੰਗ ਤਕਨਾਲੋਜੀ
ਡਰਾਈਵਿੰਗ ਰੇਂਜ : 550km ਤਕ
ਇਹ ਵੀ ਪੜ੍ਹੋ– Apple Watch ਨੇ ਬਚਾਈ 16 ਸਾਲਾ ਮੁੰਡੇ ਦੀ ਜਾਨ, ਵਰਦਾਨ ਸਾਬਿਤ ਹੋਇਆ ਇਹ ਫੀਚਰ
ਰੋਲਸ ਰਾਇਸ ਨੇ 118 ਸਾਲਾਂ ਦੇ ਇਤਿਹਾਸ ’ਚ 2022 ’ਚ ਵੇਚੀਆਂ ਸਭ ਤੋਂ ਵੱਧ ਕਾਰਾਂ
NEXT STORY