ਆਟੋ ਡੈਸਕ- BMW ਨੇ ਨਵੀਂ i7 ਸੇਡਾਨ ਕਾਰ ਨੂੰ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਇਸਨੂੰ 1.95 ਕਰੋੜ ਰੁਪਏ ਦੀ ਕੀਮਤ 'ਚ ਉਤਾਰਿਆ ਹੈ। ਇਹ ਇਲੈਕਟ੍ਰਿਕ ਕਾਰ ਸਿੰਗਲ ਵੇਰੀਐਂਟ 'ਚ ਉਪਲੱਬਧ ਹੋਵੇਗੀ ਅਤੇ ਇਸਨੂੰ ਭਾਰਤ 'ਚ ਸੀ.ਬੀ.ਯੂ. ਰੂਟ ਰਾਹੀਂ ਇੰਪੋਰਟ ਕੀਤਾ ਜਾਵੇਗਾ।
ਐਕਸਟੀਰੀਅਰ ਦੀ ਗੱਲ ਕਰੀਏ ਤਾਂ ਇਸ ਵਿਚ ਨਵੇਂ ਅਲੌਏ ਵ੍ਹੀਲਸ ਮਿਲਣਗੇ। ਇਸ ਤੋਂ ਇਲਾਵਾ ਨਵੇਂ ਸਪਲਿਟ ਹੈੱਡਲੈਂਪ ਡਿਜ਼ਾਈਨ, ਲੰਬਾ ਵ੍ਹੀਲਬੇਸ ਅਤੇ i7 ਬੈਜ਼ ਦਿੱਤਾ ਗਿਆ ਹੈ। ਇੰਟੀਰੀਅਰ 'ਚ ਜ਼ਿਆਦਾ ਬਦਲਾਅ ਨਾ ਕਰਦੇ ਹੋਏ ਇਸਨੂੰ 7-ਸੀਰੀਜ਼ ਵਰਗਾ ਰੱਖਿਆ ਗਿਆ ਹੈ। ਇਸ ਵਿਚ ਇੰਫੋਟੇਨਮੈਂਟ ਸਿਸਟਮ, ਇੰਸਟਰੂਮੈਂਟ ਕਲੱਸਟਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਰੀਅਰ ਪੈਸੰਜਰ ਲਈ 31.3 ਇੰਚ, 8k thearate screen ਦਿੱਤੀ ਗਈ ਹੈ। ਇਸ ਵਿਚ ਗਾਹਕ ਬਿਲਟ-ਇਨ ਐਮਾਜ਼ੋਨ ਫਾਇਰ ਟੀ.ਵੀ. ਵਰਗੀਆਂ ਸੁਵਿਧਾਵਾਂ ਦਾ ਮਜ਼ਾ ਲੈ ਸਕਦੇ ਹਨ।
ਪਾਵਰਟ੍ਰੇਨ
i7xdrive ਵੇਰੀਐਂਟ 'ਚ 2 ਇਲੈਕਟ੍ਰਿਕ ਮੋਟਰਾਂ ਦਿੱਤੀਆਂ ਗਈਆਂ ਹਨ ਜੋ 544 ਐੱਚ.ਪੀ. ਦੀ ਪਾਵਰ ਅਤੇ 745 ਐੱਨ.ਐੱਮ. ਦਾ ਟਾਰਕ ਜਨਰੇਟ ਕਰਦਾ ਹੈ। ਨਾਲ ਹੀ ਇਸ ਵਿਚ 101.7 ਕਿਲੋਵਾਟ ਦਾ ਬੈਟਰੀਪੈਕ ਦਿੱਤਾ ਗਿਆ ਹੈ ਜੋ 591 ਤੋਂ 625 ਕਿਲੋਮੀਟਰ ਪ੍ਰਤੀ ਘੰਟਾ ਦੀ ਰੇਂਜ ਦਿੰਦੀ ਹੈ। ਸਪੀਡ ਨੂੰ ਲੈਕੇ ਕੰਪਨੀ ਦਾਅਵਾ ਕਰਦੀ ਹੈ ਕਿ ਇਹ ਸਿਰਫ 4.7 ਸਕਿੰਟਾਂ 'ਚ 0 ਤੋਂ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਫੜ੍ਹ ਲਵੇਗੀ ਅਤੇ ਇਸਦੀ ਟਾਪ ਸਪੀਡ 239 ਕਿਲੋਮੀਟਰ ਪ੍ਰਤੀ ਘੰਟਾ ਹੈ।
WhatsApp ਦਾ ਕਮਾਲ, ਹੁਣ ਬਿਨਾਂ ਬੈਕਅਪ ਲਏ ਵੀ ਟ੍ਰਾਂਸਫਰ ਕਰ ਸਕੋਗੇ ਚੈਟ
NEXT STORY