ਗੈਜੇਟ ਡੈਸਕ- ਮੇਟਾ ਦੀ ਮਲਕੀਅਤ ਵਾਲੇ ਇੰਸਟੈਂਟ ਮੈਸੇਜਿੰਗ ਐਪ ਵਟਸਐਪ ਨੇ ਹਾਲ ਹੀ 'ਚ ਪ੍ਰੋਕਸੀ ਫੀਚਰ ਦਾ ਐਲਾਨ ਕੀਤਾ ਹੈ ਜਿਸਦੀ ਮਦਦ ਨਾਲ ਯੂਜ਼ਰਜ਼ ਇੰਟਰਨੈੱਟ ਜਾਂ ਐਪ ਬੈਨ ਹੋਣ ਦੀ ਸਥਿਤੀ 'ਚ ਵੀ ਮੈਸੇਜ ਭੇਜ ਅਤੇ ਪ੍ਰਾਪਤ ਕਰ ਸਕਣਗੇ। ਹੁਣ ਇਸੇ ਕੜੀ 'ਚ ਵਟਸਐਪ ਇਕ ਹੋਰ ਨਵੇਂ ਫੀਚਰ 'ਤੇ ਕੰਮ ਕਰ ਰਿਹਾ ਹੈ। ਨਵੀਂ ਅਪਡੇਟ ਤੋਂ ਬਾਅਦ ਵਟਸਐਪ ਦੇ ਯੂਜ਼ਰਜ਼ ਆਪਣੇ ਐਂਡਰਾਇਡ ਫੋਨ ਦੀ ਚੈਟ ਨੂੰ ਆਸਾਨੀ ਨਾਲ ਕਿਸੇ ਦੂਜੇ ਐਂਡਰਾਇਡ ਫੋਨ 'ਚ ਟ੍ਰਾਂਸਫਰ ਕਰ ਸਕਣਗੇ।
ਇਹ ਵੀ ਪੜ੍ਹੋ– WhatsApp ਨੇ ਦਿੱਤਾ ਨਵੇਂ ਸਾਲ ਦਾ ਤੋਹਫ਼ਾ, ਹੁਣ ਬਿਨਾਂ ਇੰਟਰਨੈੱਟ ਦੇ ਵੀ ਭੇਜ ਸਕੋਗੇ ਮੈਸੇਜ, ਜਾਣੋ ਕਿਵੇਂ
ਖਾਸ ਗੱਲ ਇਹ ਹੈ ਕਿ ਇਸ ਲਈ ਪਹਿਲਾਂ ਤੋਂ ਚੈਟ ਬੈਕਅਪ ਦੀ ਲੋੜ ਨਹੀਂ ਹੋਵੇਗੀ ਯਾਨੀ ਜੇਕਰ ਤੁਸੀਂ ਪਹਿਲਾਂ ਤੋਂ ਆਪਣੀ ਚੈਟ ਦਾ ਬੈਕਅਪ ਨਹੀਂ ਲਿਆ ਤਾਂ ਵੀ ਤੁਸੀਂ ਚੈਟ ਨੂੰ ਦੂਜੇ ਫੋਨ 'ਚ ਟ੍ਰਾਂਸਫਰ ਕਰ ਸਕੋਗੇ। ਫਿਲਹਾਲ ਵਟਸਐਪ ਚੈਟ ਤਾਂ ਹੀ ਟ੍ਰਾਂਸਫਰ ਹੁੰਦੀ ਹੈ ਜਦੋਂ ਪਹਿਲਾਂ ਤੋਂ ਕਿਸੇ ਕਲਾਊਡ ਅਕਾਊਂਟ 'ਚ ਉਸਦਾ ਬੈਕਅਪ ਲਿਆ ਗਿਆ ਹੋਵੇ। ਫਿਲਹਾਲ ਵਟਸਐਪ ਚੈਟ ਦੇ ਬੈਕਅਪ ਲਈ ਗੂਗਲ ਡਰਾਈਵ ਦੀ ਸੁਵਿਧਾ ਮਿਲਦੀ ਹੈ।
ਇਹ ਵੀ ਪੜ੍ਹੋ– ਘੁੰਮਣ ਜਾਣ ਤੋਂ ਪਹਿਲਾਂ WhatsApp 'ਤੇ ਆਨ ਕਰ ਲਓ ਇਹ ਸੈਟਿੰਗ, ਮਿਲੇਗੀ ਸੇਫਟੀ
ਇਹ ਵੀ ਪੜ੍ਹੋ– Apple Watch ਨੇ ਬਚਾਈ 16 ਸਾਲਾ ਮੁੰਡੇ ਦੀ ਜਾਨ, ਵਰਦਾਨ ਸਾਬਿਤ ਹੋਇਆ ਇਹ ਫੀਚਰ
ਵਟਸਐਪ ਦੇ ਤਮਾਮ ਅਪਕਮਿੰਗ ਫੀਚਰਜ਼ ਨੂੰ ਟ੍ਰੈਕ ਕਰਨ ਵਾਲੀ ਸਾਈਟ WABetaInfo ਨੇ ਇਸ ਨਵੇਂ ਫੀਚਰ ਦੀ ਜਾਣਕਾਰੀ ਦਿੱਤੀ ਹੈ। ਵਟਸਐਪ ਦੇ ਇਸ ਫੀਚਰ ਦੀ ਟੈਸਟਿੰਗ ਵਟਸਐਪ ਦੇ ਐਂਡਰਾਇਡ ਦੇ ਬੀਟਾ ਵਰਜ਼ਨ 2.23.1.26 'ਤੇ ਹੋ ਰਹੀ ਹੈ। ਨਵੇਂ ਫੀਚਰ ਨੂੰ ਐਪ ਦੇ ਸੈਟਿੰਗ ਆਪਸ਼ਨ 'ਚ ਦੇਖਿਆ ਜਾ ਸਕਦਾ ਹੈ। ਚੈਟ ਨੂੰ ਟ੍ਰਾਂਸਫਰ ਕਰਨ ਲਈ ਇਕ QR ਨੂੰ ਸਕੈਨ ਕਰਨ ਦੀ ਲੋੜ ਹੋਵੇਗੀ।
ਰਿਪੋਰਟ ਮੁਤਾਬਕ, ਵਟਸਐਪ ਦੇ ਇਸ ਨਵੇਂ ਫੀਚਰ ਨੂੰ ਫਿਲਹਾਲ ਬੀਟਾ ਵਰਜ਼ਨ 'ਤੇ ਟੈਸਟ ਕੀਤਾ ਜਾ ਰਿਹਾ ਹੈ ਅਤੇ ਇਸਦੇ ਲਾਂਚ ਹੋਣ ਦੀ ਕੋਈ ਖਬਰ ਨਹੀਂ ਹੈ। ਇਸ ਫੀਚਰ ਦੇ ਆਉਣ ਤੋਂ ਬਾਅਦ ਐਂਡਰਾਇਡ ਫੋਨ ਦੀ ਵਟਸਐਪ ਚੈਟ ਨੂੰ ਟ੍ਰਾਂਸਫਰ ਕਰਨਾ ਕਾਫੀ ਆਸਾਨ ਹੋ ਜਾਵੇਗਾ ਕਿਉਂਕਿ ਕਈ ਲੋਕ ਆਪਣੀ ਚੈਟ ਦਾ ਬੈਕਅਪ ਅਜੇ ਵੀ ਨਹੀਂ ਲੈਂਦੇ।
ਇਹ ਵੀ ਪੜ੍ਹੋ– ਮਰਸਡੀਜ਼ ਨੇ ਲਾਂਚ ਕੀਤੀ ਏ. ਐੱਮ. ਜੀ. ਈ 53 ਕੈਬਰੀਓਲੇਟ, ਵਿਕਰੀ ਦਾ ਬਣਾਇਆ ਰਿਕਾਰਡ
ਹੋਂਡਾ ਜਲਦ ਲਾਂਚ ਕਰ ਸਕਦੀ ਹੈ ਐਕਟਿਵਾ ਦਾ ਇਲੈਕਟ੍ਰਿਕ ਵਰਜ਼ਨ
NEXT STORY