ਨਵੀਂ ਦਿੱਲੀ- ਬਜਾਜ ਆਟੋ ਨੇ ਪਲਸਰ, ਐਵੇਂਜਰ ਅਤੇ ਡੋਮੀਨਰ ਬਾਈਕਸ ਦੀਆਂ ਕੀਮਤਾਂ ਵਿਚ ਵਾਧਾ ਕਰ ਦਿੱਤਾ ਹੈ। ਪਲਸਰ 180 ਡੈਗਰ ਐਜ ਦੀ ਕੀਮਤ ਵੀ ਵਧਾ ਦਿੱਤੀ ਗਈ ਹੈ, ਇਸ ਦੀ ਕੀਮਤ 3,456 ਰੁਪਏ ਵਧਾਈ ਗਈ ਹੈ। ਪਹਿਲਾਂ ਇਸ ਬਾਈਕ ਦੀ ਕੀਮਤ 1,09,907 ਰੁਪਏ (ਐਕਸ-ਸ਼ੋਅਰੂਮ, ਦਿੱਲੀ) ਸੀ, ਜੋ ਹੁਣ ਇਹ 1,13,363 ਰੁਪਏ (ਐਕਸ-ਸ਼ੋਅਰੂਮ, ਦਿੱਲੀ) ਹੋ ਗਈ ਹੈ।
ਬਜਾਜ ਆਟੋ ਵੱਲੋਂ ਪਲਸਰ 180 ਡੈਗਰ ਐਜ ਵਿਚ ਟਵਿਨ ਡੀ. ਆਰ. ਐੱਲ. ਦੇ ਨਾਲ ਹੈਲੋਜਨ ਹੈੱਡਲਾਈਟ, ਦਮਦਾਰ ਫਿਊਲ ਟੈਂਕ, ਸੇਮੀ ਡਿਜੀਟਲ ਇੰਸਟਰੂਮੈਂਟ ਕਲਸਟਰ ਅਤੇ ਸਪਲਿਟ ਸਟਾਈਲ ਸੀਟ ਦਿੱਤੀ ਹੈ। ਇਹ ਬਾਈਕ ਚਾਰ ਰੰਗਾਂ ਵਿਚ ਉਪਲਬਧ ਹੈ।
ਬਜਾਜ ਆਟੋ ਨੇ ਇਸ ਬਾਈਕ ਵਿਚ 178.6ਸੀਸੀ ਦਾ ਸਿੰਗਲ ਸਿਲੰਡਰ ਇੰਜਣ ਦਿੱਤਾ ਹੈ, ਜੋ 8,500 ਆਰ. ਪੀ. ਐਏੱਮ. 'ਤੇ 16.8 ਬੀ. ਐੱਚ. ਪੀ. ਦੀ ਪਾਵਰ ਅਤੇ 6,500 ਆਰ. ਪੀ. ਐੱਮ. 'ਤੇ 14.52 ਐੱਨ. ਐੱਮ. ਦਾ ਪੀਕ ਟਾਰਕ ਜਨਰੇਟ ਕਰਦਾ ਹੈ। ਇਸ ਦੇ ਨਾਲ ਹੀ ਇਸ ਬਾਈਕ ਵਿਚ ਕੰਪਨੀ ਨੇ 5 ਸਪੀਡ ਗਿਅਰਬਾਕਸ ਦਿੱਤਾ ਹੈ। ਬਜਾਜ ਨੇ ਹਾਲ ਹੀ ਵਿਚ ਆਪਣੇ ਪਲਸਰ ਰੇਂਜ ਦਾ 'ਡੈਗਰ ਏਜ' ਐਡੀਸ਼ਨ ਲਾਂਚ ਕੀਤਾ ਸੀ ਅਤੇ ਬਾਹਰੀ ਦਿਖ ਵਿਚ ਛੋਟੀਆਂ ਤਬਦੀਲੀਆਂ ਤੋਂ ਇਲਾਵਾ ਬਾਈਕ ਦੇ ਇਸ ਐਡੀਸ਼ਨ ਵਿਚ ਕੋਈ ਮਹੱਤਵਪੂਰਣ ਅਪਡੇਟ ਨਹੀਂ ਕੀਤੇ ਗਏ ਹਨ।
‘ਗੂਗਲ ਮੀਟ’ ਰਾਹੀਂ ਵੀਡੀਓ ਕਾਲਿੰਗ ਹੋਵੇਗੀ ਮਜ਼ੇਦਾਰ, ਕੰਪਨੀ ਨੇ ਐਡ ਕੀਤੇ AR ਮਾਸਕ ਤੇ ਨਵੇਂ ਫਿਲਟਰ
NEXT STORY